ਦੀਪੇਂਦਰ ਹੁੱਡਾ ਹੋਣਗੇ ਮੀਰਾ ਕੁਮਾਰ ਦੇ ਚੋਣ ਏਜੰਟ

Updated on: Sun, 16 Jul 2017 06:12 PM (IST)
  

ਸਟੇਟ ਬਿਊਰੋ, ਚੰਡੀਗੜ੍ਹ : ਰੋਹਤਕ ਤੋਂ ਕਾਂਗਰਸ ਐੱਮਪੀ ਦੀਪੇਂਦਰ ਸਿੰਘ ਹੁੱਡਾ ਯੂਪੀਏ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਮੀਰਾ ਕੁਮਾਰ ਦੇ ਚੋਣ ਏਜੰਟ ਹੋਣਗੇ। ਕਾਂਗਰਸ ਵੱਲੋਂ ਇਕੱਲੇ ਦੀਪੇਂਦਰ ਹੁੱਡਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।

ਯਮੁਨਾਨਗਰ 'ਚ ਕਿਸਾਨ ਪੰਚਾਇਤ ਕਰਨ ਦੇ ਬਾਅਦ ਦੀਪੇਂਦਰ ਹੁੱਡਾ ਸਿੱਧੇ ਦਿੱਲੀ ਲਈ ਰਵਾਨਾ ਹੋ ਗਏ। ਹਰਿਆਣਾ ਦੇ ਸਾਰੇ ਐੱਮਪੀਜ਼ ਅਤੇ ਰਾਜ ਸਭਾ ਮੈਂਬਰ ਦਿੱਲੀ 'ਚ ਹੀ ਸੋਮਵਾਰ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਹੋਣ ਵਾਲੀ ਵੋਟਿੰਗ 'ਚ ਹਿੱਸਾ ਲੈਣਗੇ। ਚੰਡੀਗੜ੍ਹ ਸਥਿਤ ਹਰਿਆਣਾ ਵਿਧਾਨ ਸਭਾ 'ਚ ਸਿਰਫ਼ ਵਿਧਾਇਕ ਹੀ ਵੋਟ ਪਾਉਣਗੇ। ਦੀਪੇਂਦਰ ਹੁੱਡਾ ਨੇ ਦੱਸਿਆ ਕਿ ਕਾਂਗਰਸ ਵੱਲੋਂ ਉਨ੍ਹਾਂ ਨੂੰ ਮੀਰਾ ਕੁਮਾਰ ਦੇ ਚੋਣ ਏਜੰਟ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: MEERA KUMAR AGENT