ਬਰਾਕ ਪੁਲ਼ ਢਹਿ ਜਾਣ ਕਾਰਨ ਦੇਸ਼ ਨਾਲੋਂ ਟੁੱਟਿਆ ਮਣੀਪੁਰ

Updated on: Mon, 17 Jul 2017 05:47 PM (IST)
  
Manipur cut off as crucial  Barak Bridge collapses

ਬਰਾਕ ਪੁਲ਼ ਢਹਿ ਜਾਣ ਕਾਰਨ ਦੇਸ਼ ਨਾਲੋਂ ਟੁੱਟਿਆ ਮਣੀਪੁਰ

ਇੰਫਾਲ (ਏਜੰਸੀ) : ਮਣੀਪੁਰ 'ਚ ਸੋਮਵਾਰ ਸਵੇਰੇ ਰਾਸ਼ਟਰੀ ਰਾਜਮਾਰਗ 102 'ਤੇ ਸਥਿਤ ਅਹਿਮ ਬਰਾਕ ਪੁਲ਼ ਢਹਿ ਗਿਆ। ਇਸ ਨਾਲ ਇਸ ਪੂਰਬ ਉੱਤਰ ਸੂਬੇ ਦਾ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਸੰਪਰਕ ਟੁੱਕ ਗਿਆ। ਟ੍ਰਾਂਸਪੋਰਟ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਪੁਲ਼ ਉਸ ਸਮੇਂ ਤਬਾਹ ਹੋ ਗਿਆ ਜਦੋਂ ਮਾਲ ਨਾਲ ਭਰਿਆ ਦਸ ਪਹੀਏ ਵਾਲਾ ਟਰੱਕ ਇਸ ਦੇ ਉੱਪਰੋਂ ਲੰਘ ਰਿਹਾ ਸੀ। ਪੁਲ਼ ਐਤਵਾਰ ਰਾਤ ਤੋਂ ਹੀ ਕਾਫ਼ੀ ਮਾੜੀ ਹਾਲਤ 'ਚ ਸੀ। ਬਰਾਕ ਪੁਲ਼ ਢਹਿ ਜਾਣ ਨਾਲ ਜਿਰੀਬਾਮ ਤੋਂ ਇੰਫਾਲ ਆਉਣ ਵਾਲੇ ਮਾਲ ਨਾਲ ਲੱਦੇ ਕਰੀਬ 200 ਟਰੱਕ ਫਸ ਗਏ ਹਨ। ਪੁਲ਼ ਦੀ ਮਰੰਮਤ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਬਰਾਕ ਬਿ੍ਰਜ ਇੰਫਾਲ ਜਿਰੀਬਾਮ ਹਾਈਵੇ 'ਤੇ ਸਥਿਤ ਹੈ। ਇਹ ਹਾਈਵੇ ਇਸ ਸਰਹੱਦੀ ਸੂਬੇ ਦੀ ਦੂਜੀ ਜੀਵਨ ਰੇਖਾ ਕਿਹਾ ਜਾਂਦਾ ਹੈ। ਗੁਆਂਢੀ ਸੂਬੇ ਨਗਾਲੈਂਡ ਦੇ ਵਿਸਵੇਮਾ 'ਚ ਭਾਰੀ ਜ਼ਮੀਨੀ ਖਿਸਕਾਅ ਤੋਂ ਬਾਅਦ ਇੰਫਾਲ-ਦੀਮਾਪੁਰ ਰਾਸ਼ਟਰੀ ਰਾਜਮਾਰਗ ਨਾਲੋਂ ਸੰਪਰਕ ਟੁੱਟ ਜਾਣ ਕਾਰਨ ਇੰਫਾਲ-ਜਿਰੀਬਾਮ ਹਾਈਵੇ ਦੀ ਅਹਿਮੀਅਤ ਵਧ ਗਈ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Manipur cut off as crucial Barak Bridge collapses