ਸਵਾਈਨ ਫਲੂ ਦੀ ਲਪੇਟ 'ਚ ਆਇਆ, ਇਕ ਹੋਰ ਵਿਅਕਤੀ

Updated on: Sat, 12 Aug 2017 07:51 PM (IST)
  

ਜੇਐੱਨਐੱਨ, ਲੁਧਿਆਣਾ : ਅਜਿਹਾ ਲੱਗ ਰਿਹਾ ਹੈ ਜਿਵੇਂ ਸਵਾਈਨ ਫਲੂ ਦਾ ਵਾਇਰਸ ਪੂਰੇ ਜ਼ਿਲ੍ਹੇ 'ਚ ਫੈਲ ਚੁੱਕਾ ਹੈ। ਰੋਜ਼ਾਨਾ ਕਿਸੇ ਨਾ ਕਿਸੇ ਇਲਾਕੇ 'ਚੋਂ ਸਵਾਈਨ ਫਲੂ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਸ਼ਨਿਚਰਵਾਰ ਟਿੱਬਾ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਨਗਰ ਵਾਸੀ ਵਿਅਕਤੀ ਦੇ ਸਵਾਈਨ ਫਲੂ ਦੀ ਲਪੇਟ 'ਚ ਆਉਣ ਦੀ ਪੁਸ਼ਟੀ ਹੋਈ ਹੈ। ਵਿਅਕਤੀ ਦੀ ਉਮਰ 48 ਸਾਲ ਦੱਸੀ ਗਈ ਹੈ। ਡਿਸਟਿ੫ਕਟ ਐਪੀਡਿਮੋਲਾਜਿਸਟ ਡਾ. ਰਮੇਸ਼ ਨੇ ਦੱਸਿਆ ਕਿ ਹੁਣ ਤਕ ਜ਼ਿਲ੍ਹੇ 'ਚ ਸਵਾਈਨ ਫਲੂ ਦੇ ਕੁੱਲ 24 ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 6 ਦੀ ਮੌਤ ਹੋ ਚੁੱਕੀ ਹੈ। ਜਦਕਿ ਜ਼ਿਲ੍ਹੇ 'ਚ ਸਸਪੈਕਟਡ ਮਰੀਜ਼ਾਂ ਦੀ ਗਿਣਤੀ 74 ਹੈ। ਡਾ. ਰਮੇਸ਼ ਨੇ ਕਿਹਾ ਇਹ ਵੇਖਣ ਨੂੰ ਮਿਲ ਰਿਹਾ ਹੈ ਕਿ ਸ਼ਹਿਰ ਦੇ ਹਰ ਇਲਾਕੇ ਤੋਂ ਸਵਾਈਨ ਫਲੂ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਖ਼ਾਸ ਕਰਕੇ ਵਿਕਸਿਤ ਤੇ ਸਲੱਮ ਏਰੀਆ 'ਚ ਸਵਾਈਨ ਫਲੂ ਦੇ ਵੱਧ ਮਰੀਜ਼ ਵੇਖੇ ਜਾ ਰਹੇ ਹਨ।

ਡਾ. ਰਮੇਸ਼ ਨੇ ਕਿਹਾ ਲੋਕਾਂ ਨੂੰ ਸਵਾਈਨ ਫਲੂ ਤੋਂ ਬਚਾਅ ਲਈ ਪੂਰੀ ਅਹਿਤਿਆਤ ਵਰਤਣੀ ਚਾਹੀਦੀ ਹੈ। ਖ਼ਾਂਸੀ, ਜੁਕਾਮ, ਨੱਕ ਵੱਗਣ, ਗਲ਼ੇ 'ਚ ਖਰਾਸ਼ ਤੇ ਤੇਜ਼ ਬੁਖਾਰ ਹੋਣ 'ਤੇ ਸੈਲਫ ਮੈਡੀਕੇਸ਼ਨ ਨਾ ਲੈ ਕੇ ਕਿਸੇ ਚੰਗੇ ਹਸਪਤਾਲ ਦੇ ਕੁਆਲੀਫਾਈਡ ਚੈਸਟ ਸਪੈਸ਼ਲਿਸਟ ਜਾਂ ਮੈਡੀਸਨ ਮਾਹਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਸਿਵਲ ਹਸਪਤਾਲ 'ਚ ਵੀ ਸਵਾਈਨ ਫਲੂ ਦੇ ਸ਼ੱਕੀ ਮਰੀਜ਼ਾਂ ਦਾ ਇਲਾਜ ਮੁਹੱਈਆ ਹੈ। ਇਸ ਦੇ ਇਲਾਵਾ ਹਰ ਮੌਸਮ 'ਚ ਜੂਸ, ਪਾਣੀ ਤੇ ਤਰਲ ਖਾਦ ਪਦਾਰਥਾਂ ਸਮੇਤ ਫਲ ਤੇ ਹਰੀ ਸਬਜ਼ੀਆਂ ਦੀ ਵਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਬਾਜ਼ਾਰ 'ਚ ਵਿਕਣ ਵਾਲੇ ਰੈਡੀਮੇਡ ਫੂਡ ਜਾਂ ਫਾਸਟ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news