ਪੰਜਾਬੀ ਹੀ ਹੋਵੇਗਾ ਪੰਜਾਬ ਦਾ ਮੁੱਖ ਮੰਤਰੀ : ਕੇਜਰੀਵਾਲ

Updated on: Wed, 11 Jan 2017 07:12 PM (IST)
  
kll nbl hno

ਪੰਜਾਬੀ ਹੀ ਹੋਵੇਗਾ ਪੰਜਾਬ ਦਾ ਮੁੱਖ ਮੰਤਰੀ : ਕੇਜਰੀਵਾਲ

-ਦਿੱਲੀ ਵਾਲਿਆਂ ਨਾਲ ਧੋਖਾ ਨਹੀਂ ਕਰ ਸਕਦਾ : ਆਪ ਮੁਖੀ

ਪਾਤੜਾਂ (ਪੱਤਰ ਪ੍ਰੇਰਕ) : ਆਮ ਆਦਮੀ ਪਾਰਟੀ (ਆਪ) ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ 'ਚ 'ਆਪ' ਦੀ ਸਰਕਾਰ ਬਣਨ 'ਤੇ ਇਸਦਾ ਮੁੱਖ ਮੰਤਰੀ ਪੰਜਾਬੀ ਹੀ ਹੋਵੇਗਾ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਉਨ੍ਹਾਂ 'ਤੇ ਵਿਸ਼ਵਾਸ਼ ਕਰਕੇ ਜੋ ਜ਼ਿੰਮੇਵਾਰੀ ਉਨ੍ਹਾਂ 'ਤੇ ਸੌਂਪੀ ਹੋਈ ਹੈ, ਉਹ ਉਸ ਤੋਂ ਭੱਜ ਕੇ ਉਹ ਦਿੱਲੀ ਵਾਸੀਆਂ ਨਾਲ ਕੋਈ ਧੋਖਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਲਾਉਣ ਦੀ ਜ਼ਿੰਮੇਵਾਰੀ ਚੁੱਕਦਿਆਂ ਚੋਣ ਮੁਹਿੰਮ ਦੌਰਾਨ ਜੋ ਵਾਅਦੇ ਕੀਤੇ ਜਾ ਰਹੇ ਹਨ ਨੂੰ ਅਮਲੀਜਾਮਾ ਪਹਿਨਾਉਣਾ ਉਨ੍ਹਾਂ ਦਾ ਨੈਤਿਕ ਫ਼ਰਜ ਹੋਵੇਗਾ। ਉਹ ਵਿਧਾਨ ਸਭਾ ਹਲਕਾ ਤੋਂ ਪਾਰਟੀ ਉਮੀਦਵਾਰ ਬੀਬੀ ਪਲਵਿੰਦਰ ਕੌਰ ਹਰਿਆਊ ਦੇ ਹੱਕ 'ਚ ਕਸਬਾ ਬਾਦਸ਼ਾਹਪੁਰ ਤੇ ਅਨਾਜ ਮੰਡੀ ਪਾਤੜਾਂ 'ਚ ਲੋਕ ਸਭਾਵਾਂ ਨੂੰ ਸੰਬੋਧਨ ਕਰ ਰਹੇ ਹਨ।

'ਆਪ' ਸੁਪਰੀਮੋ ਨੇ ਕਿਹਾ ਹੈ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਚੜ੍ਹੜ ਨੇ ਅਕਾਲੀਆਂ ਤੇ ਕਾਂਗਰਸੀਆਂ ਦੀ ਨੀਂਦ ਖਰਾਬ ਕਰਕੇ ਰੱਖ ਦਿੱਤੀ ਹੈ। ਅਕਾਲੀ ਦਲ ਦੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਅਕਾਲੀ ਆਗੂਆਂ ਨੇ ਹਰ ਕਾਰੋਬਾਰ 'ਤੇ ਆਪਣਾ ਕਬਜ਼ਾ ਕਰਕੇ ਆਮ ਲੋਕਾਂ ਨੂੰ ਲੁੱਟਿਆ ਹੈ। ਸੂਬੇ 'ਚ ' ਆਪ' ਦੀ ਸਰਕਾਰ ਬਣਨ 'ਤੇ ਇਸਦਾ ਮੁੱਖ ਮੰਤਰੀ ਕੋਈ ਵੀ ਹੋਵੇ, ਉਹ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਉਸਦੇ ਸਾਲੇ ਬਿਕਰਮ ਸਿੰਘ ਮਜੀਠੀਆ ਵੱਲੋਂ ਲੋਕਾਂ ਦੀ ਲੁੱਟ ਕਰਕੇ ਇੱਕਠੀ ਕੀਤੀ ਰਕਮ ਨੂੰ ਇਨ੍ਹਾਂ ਦੇ ਗਲਾਂ ਵਿੱਚ ਹੱਥ ਪਾ ਕੇ ਬਾਹਰ ਕਢਵਾਕੇ ਉਨ੍ਹਾਂ ਨੂੰ ਜੇਲ਼ ਭੇਜਣ ਲਈ ਵਚਨਬੱਧ ਹੋਵੇਗਾ।

ਕਾਂਗਰਸ ਪ੫ਧਾਨ ਕੈਪਟਨ ਅਮਰਿੰਦਰ ਸਿੰਘ 'ਤੇ ਵਰਦਿਆਂ ਕੇਜਰੀਵਾਲ ਨੇ ਕਿਹਾ ਕਿ ਇਮਾਨਦਾਰੀ ਨਾਲ ਕਮਾਈ ਦੌਲਤ ਨੂੰ ਸਾਂਭਣ ਲਈ ਭਾਰਤੀ ਬੈਂਕ ਹੀ ਕਾਫ਼ੀ ਹਨ ਪਰ ਕੈਪਟਨ ਨੇ ਕਾਲਾ ਧਨ ਲੁਕਾਉਣ ਲਈ ਸਵਿਸ ਬੈਂਕ 'ਚ ਖਾਤੇ ਖੋਲੇ ਹੋਏ ਹਨ ਜਿਨ੍ਹਾਂ ਦਾ ਸੱਚ ਲੋਕਾਂ ਸਾਹਮਣੇ ਲਿਆਂਦਾ ਜਾਵੇਗਾ। ਉਨ੍ਹਾਂ ਸਰਕਾਰ ਬਣਨ 'ਤੇ ਕੀਤੇ ਜਾਣ ਵਾਲੇ ਦਸ ਕੰਮਾਂ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਭਿ੫ਸ਼ਟਾਚਾਰ ਮੁਕਤ ਸਰਕਾਰ ਬਣਾ ਕੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ, ਵਿਧਵਾ, ਅੰਗਹੀਣ ਤੇ ਬੁਢਾਪਾ ਪੈਨਸ਼ਨ 2500 ਰੁਪਏ ਕਰਨਾ, ਹਰ ਪਿੰਡ ਤੇ ਸ਼ਹਿਰ 'ਚ ਦਿੱਲੀ ਦੀ ਮੁਹੱਲਾ ਕਲੀਨਿਕ ਦੀ ਤਰਜ਼ 'ਤੇ ਹਰ ਪਿੰਡਾਂ 'ਚ ਕਲੀਨਿਕ ਬਣਾ ਮੁਫ਼ਤ ਇਲਾਜ਼ ਦ ਸਹੂਲਤ ਦੇ ਨਾਲ ਨਾਲ ਸਿੱਖਿਆ ਤੇ ਬੇਰੁਜ਼ਗਾਰੀ ਦੂਰ ਕਰਨਾ ਉਨ੍ਹਾਂ ਦਾ ਮੁੱਖ ਮਕਸਦ ਹੋਵੇਗਾ।

ਰੈਲੀ ਦੌਰਾਨ ਆਪ ਉਮੀਦਵਾਰ ਬੀਬੀ ਪਲਵਿੰਦਰ ਕੌਰ ਹਰਿਆਊ, ਜਸਵੰਤ ਸਿੰਘ ਦੁਤਾਲ, ਚੇਤਨ ਸਿੰਘ ਜੌੜਾਮਾਜਰਾ, ਸੁਬੇਗ ਸਿੰਘ ਹਰਿਆਊ, ਦਵਿੰਦਰ ਸਿੰਘ ਬਰਾਸ , ਮਾਸਟਰ ਡੋਗਰ ਚੰਦ, ਮਦਨ ਲਾਲ ਖਜਾਨਚੀ, ਚਾਂਦੀ ਰਾਮ ਬੰਗਾਂ, ਪਿ੫ੰਸ਼ੀਪਲ ਬਲਦੇਵ ਸਿੰਘ, ਕੁਲਵੰਤ ਸਿੰਘ ਮਰੌੜੀ, ਡਾ ਕੁਲਦੀਪ ਸਿੰਘ ਚੁਨਾਗਰਾ, ਮਹਿਤਾਬ ਸਿੰਘ ਸਿਉਣਾ, ਮਦਨ ਲਾਲ ਖਜਾਨਚੀ ਤੇ ਸੁਮਿਤ ਕੁਮਾਰ ਤੇ ਹੋਰ ਹਾਜ਼ਰ ਸਨ।

ਫੋਟੋ: 11ਪੀਟੀਐਲ : 14ਪੀ

'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪਾਤੜਾਂ 'ਚ ਰੈਲੀ ਨੂੰ ਸੰਬੋਧਨ ਕਰਦੇ ਹੋਏ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: kll nbl hno