'ਆਪ' ਦੇ ਬਾਗ਼ੀ ਵਰਕਰ ਅਸ਼ੋਕ ਗਰਗ ਆਜ਼ਾਦ ਲੜਨਗੇ ਚੋਣ

Updated on: Wed, 11 Jan 2017 07:02 PM (IST)
  

-ਸਾਥੀਆਂ ਸਮੇਤ ਪੈਦਲ ਹੀ ਪਹੁੰਚਿਆ ਨਾਮਜ਼ਦਗੀ ਫਾਰਮ ਭਰਨ

-ਅਤੁਲ ਨਾਗਪਾਲ ਨੂੰ ਉਮੀਦਵਾਰ ਬਣਾਏ ਜਾਣ ਤੋਂ ਸੀ ਨਾਰਾਜ਼

ਅਬੋਹਰ (ਜੇਐੱਨਐੱਨ) : ਆਮ ਆਦਮੀ ਪਾਰਟੀ ਵਲੋਂ ਬਾਹਰੀ ਉਮੀਦਵਾਰ ਐਲਾਨ ਕੀਤੇ ਜਾਣ ਤੋ ਨਾਰਾਜ਼ ਹੋਏ ਪਾਰਟੀ ਦੇ ਸੀਨੀਅਰ ਵਰਕਰ ਅਸ਼ੋਕ ਗਰਗ ਨੇ ਬੁੱਧਵਾਰ ਨੂੰ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਆਪਣਾ ਨਾਮਜ਼ਦਗੀ ਫਾਰਮ ਭਰ ਦਿੱਤਾ। ਅਸ਼ੋਕ ਗਰਗ ਨਾਲ ਆਮ ਆਦਮੀ ਨਾਲ ਜੁੜੇ ਕਈ ਹੋਰ ਵਰਕਰ ਵੀ ਸਨ ਜੋ ਆਮ ਆਦਮੀ ਪਾਰਟ ਵਲੋਂ ਐਲਾਨੇ ਉਮੀਦਵਾਰ ਅਤੁਲ ਨਾਗਪਾਲ ਦਾ ਵਿਰੋਧ ਕਰ ਰਹੇ ਹਨ। ਅਸ਼ੋਕ ਗਰਗ ਨੇ ਆਪਣਾ ਨਾਮਜ਼ਦਗੀ ਫਾਰਮ ਅਬੋਹਰ ਵਿਧਾਨਸਭਾ ਦੇ ਰਿਟਰਨਿੰਗ ਅਧਿਕਾਰੀ-ਕਮ-ਐੱਸਡੀਐੱਮ ਜਸਪ੍ਰੀਤ ਸਿੰਘ ਦੇ ਸਾਹਮਣੇ ਦਾਖਲ ਕੀਤਾ। ਅਸ਼ੋਕ ਗਰਗ ਆਪਣੇ ਸਾਥੀਆਂ ਸਮੇਤ ਪੈਦਲ ਹੀ ਲੋਕਾਂ ਨੂੰ ਮਿਲਦੇ ਹੋਏ ਤਹਿਸੀਲ ਕੰਪਲੈਕਸ ਪਹੁੰਚੇ। ਕਾਬਿਲੇਗੌਰ ਹੈ ਕਿ ਅਸ਼ੋਕ ਗਰਗ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਬਾਅਦ ਆਮ ਆਦਮੀ ਪਾਰਟੀ ਲਈ ਕੰਮ ਕਰ ਰਹੇ ਸਨ ਤੇ ਉਨ੍ਹਾਂ ਨੇ ਪਾਰਟੀ ਲਈ ਹਜ਼ਾਰਾਂ ਵਰਕਰ ਵੀ ਬਣਾਏ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: kl il hlko k