ਅੱਠ ਮਹੀਨਿਆਂ 'ਚ 4 ਬੱਚਿਆਂ ਦੀ ਮਾਂ ਬਣ ਗਈ ਰਮਨਦੀਪ

Updated on: Wed, 11 Jan 2017 08:02 PM (IST)
  

-ਰਮਨਦੀਪ ਤੇ ਰਣਵੀਰ ਲਈ ਵਰਦਾਨ ਬਣੀ ਸਾਇੰਸ ਦੀ ਖੋਜ ਟੈਸਟ ਟਿਊਬ ਬੇਬੀ ਤਕਨੀਕ

-ਸੱਤ ਸਾਲ ਦੀ ਉਡੀਕ ਤੋਂ ਬਾਅਦ ਮਿਲੀ ਚਾਰ ਬੱਚਿਆਂ ਦੀ ਖੁਸ਼ੀ

ਲੁਧਿਆਣਾ (ਜੇਐੱਨਐੱਨ) : ਖੁਸ਼ੀਆਂ ਨਾਲ ਭਰੀ ਇਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਰਮਨਦੀਪ ਕੌਰ 2009 'ਚ ਆਨੰਦ ਕਾਰਜ ਕਰਵਾ ਕੇ ਬਰਨਾਲਾ ਵਾਸੀ ਰਣਵੀਰ ਦੇ ਘਰ ਆਈ. ਪਹਿਲਾ ਸਾਲ ਵਿਆਹ ਦੀਆਂ ਖੁਸ਼ੀਆਂ ਮਨਾਉਂਦੇ ਬੀਤ ਗਿਆ ਪਰ ਜਿਵੇਂ ਹੀ ਦੋ ਸਾਲ ਲੰਘੇ ਤਾਂ ਮਾਂ ਨਾ ਬਣਨ ਕਾਰਨ ਤਾਹਨੇ-ਮੇਹਣੇ ਸੁਣਨ ਅਤੇ ਆਪਣੀ ਹਮਉਮਰ ਅੌਰਤਾਂ ਨੂੰ ਬੱਚੇ ਖਿਡਾਉਂਦੇ ਦੇਖ ਉਸ ਦੇ ਮਨ 'ਚ ਵੀ ਮਾਂ ਬਣਨ ਦੀ ਚਾਹਤ ਪੈਦਾ ਹੋਣ ਲੱਗੀ। ਸੰਤਾਨ ਦੀ ਚਾਹਤ 'ਚ ਰਮਨਦੀਪ ਨੇ ਕਈ ਡਾਕਟਰਾਂ ਕੋਲ ਆਪਣਾ ਚੈੱਕਅਪ ਕਰਵਾਇਆ। ਪਰ ਗਰਭਵਤੀ ਨਾ ਹੋਣ ਸਕਣ ਦਾ ਸਹੀ ਕਾਰਨ ਕੋਈ ਨਹੀਂ ਦੱਸ ਸਕਿਆ। ਫਿਰ ਉਨ੍ਹਾਂ ਨੇ ਸਪੈਸ਼ਲਿਸਟ ਗਾਇਨੀਕੋਲਾਜਿਸਟਾਂ ਦੀ ਸਲਾਹ ਲਈ। ਦਰਜਨਾਂ ਮਹਿੰਗੇ ਟੈਸਟ ਕਰਾਉਣ ਤੋੋਂ ਬਾਅਦ ਪਤਾ ਲੱਗਿਆ ਕਿ ਉਨ੍ਹਾਂ 'ਚ ਮੈਡੀਕਲੀ ਤੌਰ 'ਤੇ ਥੋੜੀ ਕਮਜ਼ੋਰੀ ਹੈ। ਇਸੇ ਕਾਰਨ ਉਹ ਮਾਂ ਬਣਨ 'ਚ ਸਫਲ ਨਹੀਂ ਹੋ ਰਹੀ। ਇਸ ਤੋਂ ਬਾਅਦ ਉਨ੍ਹਾਂ ਨੇ ਬਾਂਝਪਨ ਦੂਰ ਕਰਾਉਣ ਦਾ ਦਾਅਵਾ ਕਰਨ ਵਾਲੇ ਕਈ ਡਾਕਟਰਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਆਈਵੀਐੱਫ ਸੈਂਟਰ ਵੀ ਗਏ, ਪਰ ਕਿਸੇ ਵੀ ਜਗ੍ਹਾ ਤੋਂ ਉਮੀਦ ਨਹੀਂ ਜਾਗੀ। ਪਰ ਜਦੋਂ ਰੱਬ ਮੇਹਰਬਾਨ ਹੋਇਆ ਤਾਂ ਉਹ 8 ਮਹੀਨੇ ਦੇ ਵਕਫੇ 'ਚ ਹੀ ਇੱਕਿਠਆਂ ਦੋ ਪੁੱਤਰਾਂ ਤੇ ਦੋ ਧੀਆਂ ਨਾਲ ਰਮਨਦੀਪ ਦੀ ਗੋਦ ਭਰ ਗਈ। ਚਾਰੇ ਬੱਚੇ ਇਕੱਠੇ ਪੈਦਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਆਕਸੀਜਨ ਲਗਾਉਣ ਦੀ ਜ਼ਰੂਰਤ ਨਹੀਂ ਪਈ ਤੇ ਅੱਜ ਜਨਮ ਦੇ 25 ਦਿਨ ਬਾਅਦ ਸਾਰੇ ਬੱਚੇ ਪੂਰੀ ਤਰ੍ਹਾਂ ਤੰਦਰੁਸਤ ਹਨ ਤੇ ਜਿਸ ਬੱਚੇ ਦਾ ਵਜ਼ਨ ਸਭ ਤੋਂ ਘੱਟ ਸੀ, ਉਹ ਵੀ ਵੱਧ ਕੇ ਦੋਗੁੱਣਾ ਹੋ ਗਿਆ ਹੈ।

ਬੁੱਧਵਾਰ ਨੂੰ ਰਾਣਾ ਹਸਪਤਾਲ 'ਚ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਪੇਸ਼ ਤੋਂ ਟੀਚਰ ਰਮਨਦੀਪ ਕੌਰ ਤੇ ਉਨ੍ਹਾਂ ਦੇ ਪਤੀ ਰਣਵੀਰ ਸਿੰਘ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਲਗਾਤਾਰ 7 ਸਾਲਾਂ ਤਕ ਉਹ ਇਧਰ-ਉਧਰ ਭਟਕਦੇ ਰਹੇ ਤਾਂਕਿ ਉਨ੍ਹਾਂ ਨੂੰ ਵੀ ਮਾਂ-ਬਾਪ ਬਣਨ ਦਾ ਸੁੱਖ ਹਾਸਲ ਹੋਵੇ। ਪਰ ਹਰ ਜਗ੍ਹਾ ਤੋਂ ਨਾ ਉਮੀਦ ਹੋ ਕੇ ਪਰਤੇ। ਫਿਰ ਆਪਣੇ ਇਕ ਪਰਿਵਾਰਕ ਮਿੱਤਰ ਦੀ ਸਲਾਹ 'ਤੇ ਉਹ ਫਰਵਰੀ 2016 'ਚ ਲੁਧਿਆਣਾ ਦੇ ਰਾਣਾ ਹਸਪਤਾਲ ਪਹੁੰਚੇ। ਜਿੱਥੇ ਕੁਝ ਮਹੀਨੇ ਚੱਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਟੈਸਟ ਟਿਊਬ ਬੇਬੀ ਤਕਨੀਕ ਰਾਹੀਂ ਇਕੱਠੀਆਂ ਚਾਰ-ਚਾਰ ਖੁਸ਼ੀਆਂ ਹਾਸਲ ਹੋਈਆਂ। ਰਮਨਦੀਪ ਦਾ ਇਲਾਜ ਕਰਨ ਵਾਲੀ ਗਾਇਨੀਕੋਲਾਜਿਸਟ ਤੇ ਆਈਵੀਐੱਫ ਸਪੈਸ਼ਲਿਸਟ ਡਾ. ਵਿਜੇਦੀਪ ਕੌਰ ਨੇ ਦੱਸਿਆ ਕਿ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਰਮਨਦੀਪ ਦੀ ਓਵਰੀ (ਅੰਡਕੋਸ਼) 'ਚ ਬਣਨ ਵਾਲੇ ਅੰਡੇ ਕਮਜ਼ੋਰ ਹਨ, ਇਸੇ ਕਾਰਨ ਇਹ ਮੁਸ਼ਕਲ ਆ ਰਹੀ ਹੈ। ਫਿਰ ਉਨ੍ਹਾਂ ਨੇ ਓਵਰੀ 'ਚ ਬਣੇ ਚਾਰੇ ਅੰਡਿਆਂ ਦਾ ਸਹਾਰਾ ਲੈ ਕੇ ਇਲਾਜ ਸ਼ੁਰੂ ਕੀਤਾ। ਮਈ 'ਚ ਰਮਨਦੀਪ ਦੀ ਪ੍ਰੈਗਨੈਂਸੀ ਰਿਪੋਰਟ ਹਾਂ-ਪੱਖੀ ਆ ਗਈ।

ਅਲਟ੫ਾਸਾਊਂਡ ਕਰਨ 'ਤੇ ਪਤਾ ਲੱਗਿਆ ਕਿ ਉਸਦੀ ਕੁੱਖ 'ਚ ਚਾਰ ਬੱਚੇ ਪਲ ਰਹੇ ਹਨ। ਇਹ ਥੋੜਾ ਰਿਸਕੀ ਸੀ। ਪਰ ਰਮਨਦੀਪ ਤੇ ਉਨ੍ਹਾਂ ਦੇ ਪਤੀ ਰਣਵੀਰ ਨੇ ਚਾਰਾਂ ਬੱਚਿਆਂ ਨੂੰ ਜਨਮ ਦੇਣ ਦਾ ਮਨ ਬਣਾਇਆ। ਸੱਤ ਮਹੀਨੇ ਪੂਰੇ ਹੋਣ 'ਤੇ ਉਸ ਨੂੰ ਹਸਪਤਾਲ 'ਚ ਐਡਮਿਟ ਕੀਤਾ ਗਿਆ। ਅੱਠ ਮਹੀਨੇ ਪੂਰੇ ਹੁੰਦੇ ਹੀ 16 ਦਸੰਬਰ 2016 ਨੂੰ ਰਮਨਦੀਪ ਦਾ ਜਣੇਪਾ ਕੀਤਾ ਗਿਆ ਤਾਂ ਰਮਨਦੀਪ ਨੂੰ ਇਕੱਿਠਆਂ ਚਾਰ ਬੱਚਿਆਂ ਦੀ ਮਾਂ ਬਣਨ ਦਾ ਸੁੱਖ ਮਿਲਿਆ। ਇਨ੍ਹਾਂ 'ਚ ਇਕ ਬੱਚੇ ਦਾ ਵਜ਼ਨ 1.8 ਕਿਲੋਗ੍ਰਾਮ, ਦੂਸਰੇ ਦਾ 1.46 ਕਿਲੋਗ੍ਰਾਮ, ਤੀਸਰੇ ਦਾ 1.34 ਕਿਲੋਗ੍ਰਾਮ ਤੇ ਚੌਥੇ ਦਾ ਵਜ਼ਨ 990 ਗ੍ਰਾਮ ਸੀ। ਜਨਮ ਤੋਂ ਬਾਅਦ ਦੀ ਗੁੰਝਲਦਾਰ ਪ੍ਰਕਿਰਿਆ ਤੋਂ ਬਚਾਉਣ ਲਈ ਬੱਚਿਆਂ ਨੂੰ ਕੁਝ ਦਿਨ ਨਰਸਰੀ 'ਚ ਰੱਖਿਆ ਗਿਆ। ਹੁਣ ਚਾਰੇ ਬੱਚੇ ਪੂਰੀ ਤਰ੍ਹਾਂ ਤੰਦਰੁਸਤ ਹਨ। ੳਧਰ, ਘਰ ਦੇ ਇਕੱਿਠਆਂ ਚਾਰ-ਚਾਰ ਬੱਚਿਆਂ ਦੀਆਂ ਕਿਲਕਾਰੀਆਂ ਸੁਣਕੇ ਰਮਨਦੀਪ ਦੀ ਸੱਸ ਅਮਰਜੀਤ ਕੌਰ ਤੇ ਸਹੁਰਾ ਬਲਵਿੰਦਰ ਸਿੰਘ ਫੁੱਲੇ ਨਹੀਂ ਸਮਾਂ ਰਹੇ। ਉਹ ਕਹਿ ਰਹੇ ਹਨ ਕਿ ਰੱਬ ਨੇ ਤਾਂ 'ਛੱਪਰ ਫਾੜ' ਕੇ ਦਿੱਤਾ ਤੇ ਹੁਣ ਰੱਬ ਨਾਲ ਉਨ੍ਹਾਂ ਦੀ ਕੋਈ ਨਾਰਾਜ਼ਗੀ ਨਹੀਂ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: kl il bo bo