ਕੇਜਰੀਵਾਲ ਦੀ ਵੈਗਨ-ਆਰ ਕਾਰ ਚੋਰੀ

Updated on: Thu, 12 Oct 2017 07:54 PM (IST)
  

ਨਵੀਂ ਦਿੱਲੀ (ਪੀਟੀਆਈ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਵੈਗਨ-ਆਰ ਕਾਰ ਚੋਰੀ ਹੋ ਗਈ ਹੈ। ਇਸ ਦੀ ਵਰਤੋਂ ਉਹ 2015 ਦੀਆਂ ਵਿਧਾਨ ਸਭਾ ਚੋਣਾਂ ਤਕ ਕਰਦੇ ਰਹੇ ਹਨ। ਫਿੱਕੇ ਨੀਲੇ ਰੰਗ ਦੀ ਇਸ ਕਾਰ ਨੂੰ ਹੁਣ ਪਾਰਟੀ ਕਾਰਕੁੰਨ ਵਰਤ ਰਹੇ ਸਨ। ਇਹ ਕਾਰ ਦਿੱਲੀ ਸਕੱਤਰੇਤ ਦੇ ਬਾਹਰ ਖੜ੍ਹੀ ਕੀਤੀ ਗਈ ਸੀ ਪ੍ਰੰਤੂ ਵੀਰਵਾਰ ਦੁਪਹਿਰ ਇਕ ਵਜੇ ਤੋਂ ਨਹੀਂ ਮਿਲ ਰਹੀ। ਜਨਵਰੀ 2013 ਵਿਚ ਇਕ ਸਾਫਟਵੇਅਰ ਇੰਜੀਨੀਅਰ ਕੁੰਦਨ ਸ਼ਰਮਾ ਨੇ ਇਹ ਕਾਰ ਉਨ੍ਹਾਂ ਨੂੰ ਤੋਹਫ਼ੇ 'ਚ ਦਿੱਤੀ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: kejriwal car theft