ਕਸ਼ਮੀਰ 'ਚ ਪੰਜ ਅੱਤਵਾਦੀ ਢੇਰ

Updated on: Thu, 30 Nov 2017 09:31 PM (IST)
  
kashmir encourter

ਕਸ਼ਮੀਰ 'ਚ ਪੰਜ ਅੱਤਵਾਦੀ ਢੇਰ

ਬਡਗਾਮ ਅਤੇ ਸੋਪੋਰ 'ਚ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਦਰਮਿਆਨ ਹੋਇਆ ਜ਼ਬਰਦਸਤ ਮੁਕਾਬਲਾ

ਆਪਰੇਸ਼ਨ ਆਲ ਆਊਟ ਤਹਿਤ ਇਸ ਸਾਲ ਸੁਰੱਖਿਆ ਦਸਤਿਆਂ ਨੇ 200 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਮਾਰ ਦਿੱਤਾ

ਸਟੇਟ ਬਿਊਰੋ, ਸ੍ਰੀਨਗਰ :

ਸੁਰੱਖਿਆ ਦਸਤਿਆਂ ਨੇ ਕਸ਼ਮੀਰ 'ਚ ਅੱਤਵਾਦੀਆਂ ਦੇ ਸਫਾਏ ਲਈ ਜਾਰੀ ਆਪਰੇਸ਼ਨ ਆਲ ਆਊਟ ਤਹਿਤ ਵੀਰਵਾਰ ਨੂੰ ਬਡਗਾਮ ਅਤੇ ਸੋਪੋਰ 'ਚ ਦੋ ਜ਼ਬਰਦਸਤ ਮੁਕਾਬਲਿਆਂ 'ਚ ਪੰਜ ਖ਼ਤਰਨਾਕ ਅੱਤਵਾਦੀਆਂ ਨੂੰ ਮਾਰ ਦਿੱਤਾ। ਚਾਰ ਅੱਤਵਾਦੀ ਫੁਟਲਪੋਰਾ (ਬਡਗਾਮ) ਅਤੇ ਇਕ ਸਗੀਪੋਰਾ (ਸੋਪੋਰ) 'ਚ ਮਾਰਿਆ ਗਿਆ। ਇਸ ਦੇ ਨਾਲ ਹੀ ਇਸ ਸਾਲ ਵਾਦੀ 'ਚ ਸੁਰੱਖਿਆ ਦਸਤਿਆਂ ਦੇ ਹੱਥੋਂ ਮਰਨ ਵਾਲੇ ਅੱਤਵਾਦੀਆਂ ਦੀ ਗਿਣਤੀ ਵੀ 200 ਦਾ ਅੰਕੜਾ ਪਾਰ ਕਰ ਗਈ ਹੈ। ਸੋਪੋਰ ਮੁਕਾਬਲੇ ਦੌਰਾਨ ਫ਼ੌਜ ਦਾ ਇਕ ਪੈਰਾ ਕਮਾਂਡੋ ਜ਼ਖ਼ਮੀ ਹੋ ਗਿਆ। ਉੱਥੇ ਬਡਗਾਮ 'ਚ ਅੱਤਵਾਦੀਆਂ ਦੀ ਹਮਾਇਤ 'ਚ ਹਿੰਸਾ 'ਤੇ ਉਤਰੀ ਭੀੜ ਨੇ ਸੁਰੱਖਿਆ ਦਸਤਿਆਂ ਵੱਲੋਂ ਵਰਤੀ ਜਾ ਰਹੀ ਇਕ ਗੱਡੀ ਨੂੰ ਅੱਗ ਲਗਾ ਦਿੱਤੀ। ਭੀੜ 'ਤੇ ਕਾਬੂ ਪਾਉਣ ਲਈ ਪੁਲਿਸ ਵੱਲੋਂ ਕੀਤੀ ਗਈ ਤਾਕਤ ਦੀ ਵਰਤੋਂ 'ਚ ਛੇ ਲੋਕ ਜ਼ਖ਼ਮੀ ਹੋ ਗਏ। ਇਸ ਦੌਰਾਨ ਪ੍ਰਸ਼ਾਸਨ ਨੇ ਸ਼ਰਾਰਤੀ ਅਨਸਰਾਂ ਦੇ ਮਨਸੂਬਿਆਂ ਨੂੰ ਨਾਕਾਮ ਕਰਨ ਅਤੇ ਅਫਵਾਹਾਂ 'ਤੇ ਕਾਬੂ ਪਾਉਣ ਲਈ ਬਡਗਾਮ, ਪੁਲਵਾਮਾ ਅਤੇ ਸੋਪੋਰ ਦੇ ਕੁਝ ਹਿੱਸਿਆਂ 'ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਫ਼ੌਜ ਦੀ 10 ਗੜ੍ਹਵਾਲ ਰੈਜੀਮੈਂਟ ਅਤੇ ਸੂਬਾਈ ਪੁਲਿਸ ਵਿਸ਼ੇਸ਼ ਮੁਹਿੰਮ ਟੀਮ ਦੇ ਜਵਾਨਾਂ ਨੇ ਇਕ ਵਿਸ਼ੇਸ਼ ਸੂਚਨਾ 'ਤੇ ਜ਼ਿਲ੍ਹਾ ਬਡਗਾਮ 'ਚ ਚਰਾਰ-ਏ-ਸ਼ਰੀਫ ਦੇ ਨਾਲ ਲੱਗਦੇ ਫੁਟਲੀਪੋਰਾ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂੁਚਨਾ 'ਤੇ ਸਵੇਰੇ 6 ਵਜੇ ਤਲਾਸ਼ੀ ਸ਼ੁਰੂ ਕੀਤੀ। ਕਰੀਬ ਸੱਤ ਵਜੇ ਜਦੋਂ ਜਵਾਨ ਅੱਸਦੁੱਲਾ ਨਾਂ ਦੇ ਇਕ ਪਿੰਡ ਵਾਸੀ ਦੇ ਮਕਾਨ ਦੇ ਨਜ਼ਦੀਕ ਪਹੁੰਚੇ ਤਾਂ ਅੰਦਰ ਲੁਕੇ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਨਾਂ ਨੇ ਵੀ ਜਵਾਬੀ ਫਾਇਰ ਕੀਤਾ ਅਤੇ ਉੱਥੇ ਮੁਕਾਬਲਾ ਸ਼ੁਰੂ ਹੋ ਗਿਆ। ਦੁਪਹਿਰ ਦੋ ਵਜੇ ਤਕ ਚਾਰ ਅੱਤਵਾਦੀ ਮਾਰੇ ਗਏ ਅਤੇ ਦੋ ਮਕਾਨ ਤਬਾਹ ਹੋ ਗਏ। ਇਸ ਦੌਰਾਨ ਅੱਤਵਾਦੀਆਂ ਅਤੇ ਸੁਰੱਖਿਆ ਦਸਤਿਆਂ ਦਰਮਿਆਨ ਯਾਸ ਫਾਇਰਿੰਗ ਦੀ ਲਪੇਟ 'ਚ ਆ ਕੇ ਸਯਾਰ ਅਹਿਮਦ ਮੀਰ ਨਾਂ ਦਾ ਇਕ ਨੌਜਵਾਨ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ।

ਸਥਾਨਕ ਸੂਤਰਾਂ ਨੇ ਕਿਹਾ ਕਿ ਮੁਕਾਬਲੇ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿਚ ਸਥਾਨਕ ਲੋਕ ਨਾਅਰੇਬਾਜ਼ੀ ਕਰਦੇ ਹੋਏ ਘਰਾਂ ਤੋਂ ਬਾਹਰ ਨਿਕਲ ਆਏ। ਉਨ੍ਹਾਂ ਨੇ ਜਵਾਨਾਂ 'ਤੇ ਪਥਰਾਅ ਕਰਦੇ ਹੋਏ ਉਨ੍ਹਾਂ ਨਾਲ ਕੁੱਟਮਾਰ ਦੀ ਕੋਸ਼ਿਸ਼ ਕੀਤੀ। ਹਿੰਸਕ ਭੀੜ ਨੇ ਜਵਾਨਾਂ ਨੂੰ ਮੁਕਾਬਲੇ ਵਾਲੀ ਥਾਂ 'ਤੇ ਲਿਜਾ ਰਹੀ ਇਕ ਟਾਟਾ ਮੋਬਾਈਲ ਨੂੰ ਵੀ ਅੱਗ ਲਗਾ ਦਿੱਤੀ। ਹਾਲਾਤ 'ਤੇ ਕਾਬੂ ਪਾਉਣ ਲਈ ਪੁਲਿਸ ਨੂੰ ਲਾਠੀਆਂ ਅਤੇ ਅੱਥਰੂ ਗੈਸ ਦੇ ਇਲਾਵਾ ਹਵਾਈ ਫਾਇਰਿੰਗ ਦਾ ਸਹਾਰਾ ਵੀ ਲੈਣਾ ਪਿਆ। ਇਸ ਵਿਚ ਵੀ ਸਯਾਰ ਮੀਰ ਜ਼ਖ਼ਮੀ ਹੋਇਆ। ਇਸ ਦੇ ਇਲਾਵਾ ਪੰਜ ਹੋਰ ਨੌਜਵਾਨ ਜ਼ਖ਼ਮੀ ਹੋਏ ਹਨ। ਬਡਗਾਮ 'ਚ ਸਿਰਫ਼ ਤਿੰਨ ਅੱਤਵਾਦੀਆਂ ਦੀਆਂ ਲਾਸ਼ਾਂ ਮਿਲੀਆਂ ਹਨ ਅਤੇ ਉਨ੍ਹਾਂ 'ਚੋਂ ਇਕ ਠੋਕਰਪੋਰਾ, ਪੁਲਵਾਮਾ ਦੇ ਰਹਿਣ ਵਾਲੇ ਸ਼ਬੀਰ ਅਹਿਮਦ ਠੋਕਰ ਦੀ ਹੈ। ਉਹ ਪਿਛਲੇ ਸਾਲ ਹੀ ਜੈਸ਼ ਨਾਲ ਜੁੜਿਆ ਸੀ। ਹੋਰ ਵਿਦੇਸ਼ੀ ਅੱਤਵਾਦੀ ਹਨ। ਮਾਰੇ ਗਏ ਅੱਤਵਾਦੀਆਂ ਕੋਲੋਂ ਤਿੰਨ ਅਸਾਲਟ ਰਾਈਫਲਾਂ ਅਤੇ ਹੋਰ ਸਮੱਗਰੀ ਵੀ ਮਿਲੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: kashmir encourter