ਕਰਨਾਟਕ 'ਚ ਭਾਜਪਾ ਸਰਕਾਰ

Updated on: Wed, 16 May 2018 10:11 PM (IST)
  

ਫਲੈਗ

ਰਾਜਪਾਲ ਨੇ ਦਿੱਤਾ ਯੇਦੀਯੁਰੱਪਾ ਨੂੰ ਦਿੱਤਾ ਸੱਦਾ, ਅੱਜ ਸਵੇਰੇ ਸਹੁੰ ਚੁੱਕਣਗੇ

--------

ਯੇਦੀਯੁਰੱਪਾ ਨੂੰ 21 ਮਈ ਤਕ ਬਹੁਮਤ ਸਾਬਿਤ ਕਰਨਾ ਪਵੇਗਾ

ਸਾਰਾ ਦਿਨ ਚੱਲੇ ਸਿਆਸੀ ਨਾਟਕ ਤੋਂ ਬਾਅਦ ਰਾਤ ਵੇਲੇ ਲਿਆ ਫ਼ੈਸਲਾ

--------

ਕਰ-ਨਾਟਕ

12.15: ਯੇਦੀਯੁਰੱਪਾ ਭਾਜਪਾ ਵਿਧਾਇਕ ਦਲ ਦੇ ਨੇਤਾ ਚੁਣੇ ਗਏ। ਤੁਰੰਤ ਰਾਜਪਾਲ ਨੂੰ ਮਿਲੇ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।

12.15: ਐੱਚਡੀ ਕੁਮਾਰਸਵਾਮੀ ਜੇਡੀਐੱਸ ਵਿਧਾਇਕ ਦਲ ਦੇ ਨੇਤਾ ਬਣੇ।

12.40: ਕੁਮਾਰਸਵਾਮੀ ਦਾ ਦੋਸ਼, ਭਾਜਪਾ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖ਼ਤ ਕਰ ਰਹੀ ਹੈ।

1.55: ਕੇਂਦਰੀ ਮੰਤਰੀ ਜਾਵੜੇਕਰ ਨੇ ਰਿਸ਼ਵਤ ਦਾ ਦੋਸ਼ ਖ਼ਾਰਜ ਕੀਤਾ।

-2.05: ਸਿੱਧਰਮਈਆ ਨੇ ਪੀਐੱਮ ਮੋਦੀ 'ਤੇ ਖ਼ਰੀਦੋ-ਫ਼ਰੋਖ਼ਤ ਨੂੰ ਬੜ੍ਹਾਵਾ ਦੇਣ ਦਾ ਦੋਸ਼ ਲਾਇਆ।

ਸ਼ਾਮ 5.50: ਜੇਡੀਐੱਸ- ਕਾਂਗਰਸ ਗੱਠਜੋੜ ਨੇ 117 ਵਿਧਾਇਕਾਂ ਦੀ ਹਮਾਇਤ ਦੀ ਸੂਚੀ ਨਾਲ ਰਾਜਪਾਲ ਦੇ ਸਾਹਮਣੇ ਦਾਅਵਾ ਪੇਸ਼ ਕੀਤਾ।

ਰਾਤ 8 ਵਜੇ: ਰਾਜਪਾਲ ਵਜੂਭਾਈ ਵਾਲਾ ਨੇ ਭਾਜਪਾ ਵਿਧਾਇਕ ਦਲ ਦੇ ਨੇਤਾ ਯੇਦੀਯੁਰੱਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਦਿੱਤਾ।

---------

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ :

ਸਾਰਾ ਦਿਨ ਚੱਲੇ ਸਿਆਸੀ ਨਾਟਕ ਤੋਂ ਬਾਅਦ ਕਰਨਾਟਕ ਦੇ ਰਾਜਪਾਲ ਵਜੂਭਾਈ ਵਾਲਾ ਨੇ ਭਾਜਪਾ ਵਿਧਾਇਕ ਪਾਰਟੀ ਦੇ ਨੇਤਾ ਬੀਐੱਸ ਯੇਦੀਯੁਰੱਪਾ ਨੂੰ ਬੁੱਧਵਾਰ ਰਾਤ ਸਰਕਾਰ ਬਣਾਉਣ ਦਾ ਸੱਦਾ ਦੇ ਦਿੱਤਾ। ਉਨ੍ਹਾਂ ਨੂੰ ਵੀਰਵਾਰ ਸਵੇਰੇ ਸਾਢੇ ਨੌਂ ਵਜੇ ਸਹੁੰ ਚੁਕਾਈ ਜਾਵੇਗੀ। ਯੇਦੀਯੁਰੱਪਾ ਨੂੰ 21 ਮਈ ਤਕ ਵਿਧਾਨ ਸਭਾ 'ਚ ਬਹੁਮਤ ਸਾਬਿਤ ਕਰਨਾ ਪਵੇਗਾ। ਇਸ ਤੋਂ ਪਹਿਲਾਂ ਯੇਦੀਯੁਰੱਪਾ ਤੋਂ ਇਲਾਵਾ ਜੇਡੀਐੱਸ-ਕਾਂਗਰਸ ਗੱਠਜੋੜ ਦੇ ਨੇਤਾ ਐੱਚ ਡੀ ਕੁਮਾਰਸਵਾਮੀ ਨੇ ਵੀ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਜੇਡੀਐੱਸ ਨੇ ਭਾਜਪਾ 'ਤੇ ਵਿਧਾਇਕਾਂ ਦੀ ਖ਼ਰੀਦੋ- ਫ਼ਰੋਖ਼ਤ ਕਰਨ ਅਤੇ 100-100 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕਰਨ ਦਾ ਦੋਸ਼ ਲਾਇਆ ਤਾਂ ਭਾਜਪਾ ਨੇ ਇਸ ਨੂੰ ਕਾਲਪਨਿਕ ਦੱਸ ਕੇ ਖ਼ਾਰਜ ਕਰ ਦਿੱਤਾ।

ਭਾਜਪਾ ਵਿਧਾਇਕ ਸੁਰੇਸ਼ ਕੁਮਾਰ ਨੇ ਸਭ ਤੋਂ ਪਹਿਲਾਂ ਰਾਤ ਅੱਠ ਵਜੇ ਟਵੀਟ ਕਰਕੇ ਰਾਜਪਾਲ ਵੱਲੋਂ ਭਾਜਪਾ ਨੂੰ ਸੱਦਾ ਦੇਣ ਦੀ ਸੂਚਨਾ ਦਿੱਤੀ। ਇਸ ਦੇ ਬਾਅਦ ਸੂਬੇ 'ਚ ਇਕ ਵਾਰੀ ਫਿਰ ਭਾਜਪਾ ਸਰਕਾਰ ਦੇ ਗਠਨ ਦੀ ਸਰਗਰਮੀ ਸ਼ੁਰੂ ਹੋ ਗਈ। ਖ਼ਬਰ ਲਿਖੇ ਜਾਣ ਤਕ ਅਧਿਕਾਰਤ ਰੂਪ ਨਾਲ ਰਾਜ ਭਵਨ ਵੱਲੋਂ ਕੁਝ ਨਹੀਂ ਕਿਹਾ ਗਿਆ।

-------

ਜੇਡੀਐੱਸ- ਕਾਂਗਰਸ ਨੇ 117 ਵਿਧਾਇਕਾਂ ਦੀ ਸੂਚੀ ਸੌਂਪੀ

ਬੁੱਧਵਾਰ ਸ਼ਾਮ ਕਾਂਗਰਸ ਅਤੇ ਜੇਡੀਐੱਸ ਦੇ ਵਿਧਾਇਕਾਂ ਨੂੰ ਬੱਸਾਂ ਅਤੇ ਹੋਰ ਗੱਡੀਆਂ 'ਚ ਭਰ ਕੇ ਰਾਜ ਭਵਨ ਲਿਜਾਂਦਾ ਗਿਆ। ਜੇਡੀਐੱਸ ਨੇਤਾ ਕੁਮਾਰਸਵਾਮੀ ਅਤੇ ਕਾਂਗਰਸੀ ਆਗੂ ਜੀ ਪਰਮੇਸ਼ਵਰਨ ਨੇ ਰਾਜਪਾਲ ਵਜੂਭਾਈ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਵਿਧਾਇਕਾਂ ਦਾ ਸਮਰਥਨ ਪੱਤਰ ਰਾਜਪਾਲ ਨੂੰ ਸੌਂਪਿਆ। ਮੁਲਾਕਾਤ ਤੋਂ ਬਾਅਦ ਕੁਮਾਰਸਵਾਮੀ ਨੇ ਕਿਹਾ ਕਿ ਸਾਡੇ ਕੋਲ 117 ਵਿਧਾਇਕਾਂ ਦੀ ਹਮਾਇਤ ਹੈ। ਕਾਂਗਰਸ ਦੇ 78 'ਚੋਂ 75 ਵਿਧਾਇਕਾਂ ਨੇ ਜੇਡੀਐੱਸ ਦੀ ਹਮਾਇਤ 'ਚ ਦਸਤਖ਼ਤ ਕੀਤੇ ਹਨ। ਜੇਡੀਐੱਸ ਨੇ ਸਹਿਯੋਗੀ ਬਸਪਾ ਸਮੇਤ ਆਪਣੇ ਸਾਰੇ 38 ਵਿਧਾਇਕਾਂ ਨਾਲ ਦਾਅਵਾ ਕੀਤਾ ਸੀ।

-------

ਯੇਦੀਯੁਰੱਪਾ ਚੁਣੇ ਗਏ ਵਿਧਾਇਕ ਦਲ ਦੇ ਨੇਤਾ

ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਯੇਦੀਯੁਰੱਪਾ ਨੇ ਕਿਹਾ ਸੀ ਕਿ ਉਨ੍ਹਾਂ ਨੇ ਮੁੱਖ ਮੰਤਰੀ ਦੇ ਰੂਪ ਵਿਚ ਛੇਤੀ ਤੋਂ ਛੇਤੀ ਸਹੁੰ ਚੁਕਾਉਣ ਦੀ ਅਪੀਲ ਕੀਤੀ। ਰਾਜਪਾਲ ਨੇ ਕਿਹਾ ਕਿ ਉਹ ਛੇਤੀ ਇਸ ਬਾਰੇ ਉਚਿਤ ਫ਼ੈਸਲਾ ਕਰਨਗੇ। ਭਾਜਪਾ ਵਿਧਾਇਕ ਸੁਰੇਸ਼ ਕੁਮਾਰ ਮੁਤਾਬਕ ਦੇਰ ਸ਼ਾਮ ਰਾਜਪਾਲ ਨੇ ਪਹਿਲਾਂ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਭਾਜਪਾ ਨੂੰ ਮੌਕਾ ਦੇਣ ਦਾ ਫ਼ੈਸਲਾ ਕੀਤਾ।

-------

ਕਾਂਗਰਸ ਦੀ ਬੈਠਕ 'ਚ ਨਹੀਂ ਪੁੱਜੇ 12 ਵਿਧਾਇਕ

ਕਾਂਗਰਸ ਵਿਧਾਇਕ ਦਲ ਦੀ ਬੈਠਕ 'ਚ 78 'ਚੋਂ 76 ਵਿਧਾਇਕ ਹੀ ਪੁੱਜੇ। ਯਾਨੀ 12 ਵਿਧਾਇਕ ਗ਼ੈਰ-ਹਾਜ਼ਰ ਰਹੇ। ਉੱਥੇ ਜੇਡੀਐੱਸ ਦੇ ਵੀ ਦੋ ਵਿਧਾਇਕਾਂ ਦੇ ਗ਼ਾਇਬ ਹੋਣ ਦੀ ਖ਼ਬਰ ਹੈ। ਹਾਲਾਂਕਿ ਦੋਵਾਂ ਪਾਰਟੀਆਂ ਨੇ ਦਾਅਵਾ ਕੀਤਾ ਹੈ ਕਿ ਇਹ ਵਿਧਾਇਕ ਪਾਰਟੀ ਦੇ ਸੰਪਰਕ 'ਚ ਹਨ। ਕੋਈ ਵਿਧਾਇਕ ਗ਼ਾਇਬ ਨਹੀਂ ਹੈ।

----------------

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: karna taka