ਮਨੋਰੰਜਨ ਜਗਤ

Updated on: Mon, 16 Apr 2018 07:27 PM (IST)
  

ਜੂਹੀ ਚਾਵਲਾ ਦੇ ਨਾਂ ਲਤਾ ਮੰਗੇਸ਼ਕਰ ਦਾ ਪੈਗ਼ਾਮ

ਜੂਹੀ ਚਾਵਲਾ ਇਸ ਵੇਲੇ ਖ਼ੁਦ ਨੂੰ ਸੱਤਵੇਂ ਆਸਮਾਨ 'ਤੇ ਮਹਿਸੂਸ ਕਰ ਰਹੀ ਹੈ। ਇਸ ਦੀ ਵਜ੍ਹਾ ਲਤਾ ਮੰਗੇਸ਼ਕਰ ਵੱਲੋਂ ਉਨ੍ਹਾਂ ਦੇ ਨਾਂ ਲਿਖੀ ਇਕ ਛੋਟੀ ਜਿਹੀ ਚਿੱਠੀ ਹੈ ਜਿਹੜੀ ਖ਼ੁਦ ਲਤਾ ਜੀ ਨੇ ਜੂਹੀ ਲਈ ਲਿਖੀ ਹੈ। ਆਪਣੇ ਹੱਥ ਨਾਲ ਲਿਖੀ ਇਸ ਚਿੱਠੀ ਵਿਚ ਲਤਾ ਜੀ ਨੇ ਜੂਹੀ ਲਈ ਲਿਖਿਆ ਹੈ, 'ਭਗਵਾਨ ਨੇ ਜਿੰਨਾ ਤੁਹਾਨੂੰ ਖ਼ੂਬਸੂਰਤ ਬਣਾਇਆ ਹੈ, ਉਸ ਤੋਂ ਵੀ ਜ਼ਿਆਦਾ ਤੁਹਾਡਾ ਮਨ ਖੂਬਸੂਰਤ ਬਣਾਇਆ ਹੈ। ਖ਼ੁਸ਼ ਰਹਿਣਾ।' ਲਤਾ ਜੀ ਦੀ ਇਸ ਚਿੱਠੀ 'ਤੇ ਜੂਹੀ ਆਪਣੇ ਜਜ਼ਬਾਤ ਕਾਬੂ ਵਿਚ ਨਹੀਂ ਰੱਖ ਪਾ ਰਹੀ ਹੈ। ਉਨ੍ਹਾਂ ਇਸ ਚਿੱਠੀ 'ਤੇ ਆਪਣੀ ਪ੍ਰਤੀਕਿਰਿਆ ਵਿਚ ਲਿਖਿਆ ਹੈ ਕਿ ਜਦੋਂ ਲਤਾ ਜੀ ਵਰਗੀ ਹਸਤੀ ਇਸ ਜ਼ਮਾਨੇ ਵਿਚ ਆਪਣੇ ਹੱਥ ਨਾਲ ਤੁਹਾਡੇ ਲਈ ਕੁਝ ਲਿਖੇ, ਤਾਂ ਤੁਸੀਂ ਸੋਚ ਸਕਦੇ ਹੋ ਕਿ ਸਾਡੇ ਜਜ਼ਬਾਤ ਕਿੰਨੇ ਬੇਕਾਬੂ ਹੋ ਸਕਦੇ ਹਨ। ਜੂਹੀ ਨੇ ਇਹ ਵੀ ਯਾਦ ਦਿਵਾਇਆ ਕਿ ਅਮਿਤਾਭ ਬੱਚਨ ਅਜਿਹਾ ਕਈ ਵਾਰ ਕਰਦੇ ਰਹੇ ਹਨ। ਜਦੋਂ ਉਹ ਕਿਸੇ ਕਲਾਕਾਰ ਦੀ ਕੋਈ ਫਿਲਮ ਵੇਖ ਕੇ ਉਨ੍ਹਾਂ ਨੂੰ ਹੱਥ ਨਾਲ ਲਿਖੀ ਚਿੱਠੀ ਲਿਖ ਭੇਜਦੇ ਸਨ, ਪਰ ਹੁਣ ਇਹ ਚੀਜ਼ਾਂ ਅਤੀਤ ਦੀ ਗੱਲ ਬਣ ਚੁੱਕੀ ਹੈ। ਹਾਲਾਂਕਿ ਇਹ ਨਹੀਂ ਪਤਾ ਲੱਗਾ ਹੈ ਕਿ ਲਤਾ ਜੀ ਨੇ ਕਿਸ ਸੰਦਰਭ ਵਿਚ ਜੂਹੀ ਨੂੰ ਇਹ ਚਿੱਠੀ ਲਿਖੀ ਹੈ। ਯਸ਼ ਚੋਪੜਾ ਵੱਲੋਂ ਨਿਰਦੇਸ਼ਿਤ ਫਿਲਮ 'ਡਰ' ਵਿਚ ਲਤਾ ਜੀ ਨੇ ਜੂਹੀ ਲਈ ਆਵਾਜ਼ ਦਿੱਤੀ ਸੀ।

ਸ਼ਾਹਰੁਖ ਖ਼ਾਨ ਦੇ ਰਾਹ 'ਤੇ ਵਰੁਣ ਧਵਨ

ਵਰੁਣ ਧਵਨ ਦੀ ਪਿਛਲੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ 'ਅਕਤੂਬਰ' ਦਾ ਸਿੱਧੇ ਤੌਰ 'ਤੇ ਸ਼ਾਹਰੁਖ ਖ਼ਾਨ ਨਾਲ ਕੋਈ ਵਾਸਤਾ ਨਹੀਂ ਹੈ, ਫਿਰ ਵੀ ਇਨ੍ਹਾਂ ਦੋਵਾਂ ਵਿਚਾਲੇ ਇਸ ਫਿਲਮ ਨੇ ਇਕ ਦਿਲਚਸਪ ਕੁਨੈਕਸ਼ਨ ਜ਼ਰੂਰ ਜੋੜ ਦਿੱਤਾ ਹੈ। ਵਰੁਣ ਧਵਨ ਇਸ ਦੌਰੇ ਦੇ ਸਭ ਤੋਂ ਸਫਲ ਸਿਤਾਰੇ ਮੰਨੇ ਜਾਂਦੇ ਹਨ। 'ਅਕਤੂਬਰ' ਨੂੰ ਲੈ ਕੇ ਬਾਲੀਵੁੱਡ ਵਿਚ ਉਨ੍ਹਾਂ ਦੀ ਤਾਰੀਫ ਇਸ ਲਈ ਵੀ ਕੀਤੀ ਜਾ ਰਹੀ ਹੈ, ਕਿਉਂਕਿ ਫਿਲਮ ਨੂੰ ਇੰਟ੫ੋਡਯੂਸ ਕੀਤੀ ਗਈ ਬਨਿਤਾ ਸੰਧੂ ਅਤੇ ਉਨ੍ਹਾਂ ਦੀ ਮਾਂ ਦਾ ਰੋਲ ਕਰਨ ਵਾਲੀ ਗੀਤਾਂਜਲੀ ਰਾਓ ਦਾ ਨਾਂ ਵਰੁਣ ਧਵਨ ਤੋਂ ਪਹਿਲਾਂ ਆਇਆ ਹੈ। ਸ਼ਾਹਰੁਖ ਨੇ 'ਚੇਨਈ ਐਕਸਪ੍ਰੈੱਸ' ਵਿਚ ਦੀਪਿਕਾ ਪਾਦੁਕੋਣ ਦਾ ਨਾਂ ਖ਼ੁਦ ਤੋਂ ਪਹਿਲਾਂ ਦੇ ਕੇ ਇਕ ਪੁਰਾਣੀ ਪਰੰਪਰਾ ਨੂੰ ਅੱਗੇ ਵਧਾਇਆ ਸੀ। ਬਾਅਦ ਵਿਚ ਸ਼ਾਹਰੁਖ ਨੇ 'ਦਿਲਵਾਲੇ' ਵਿਚ ਵੀ ਕਾਜੋਲ ਦਾ ਨਾਂ ਖ਼ੁਦ ਤੋਂ ਪਹਿਲਾਂ ਦਿੱਤਾ ਸੀ। ਵਰੁਣ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਸਾਹਮਣੇ ਨਿਰਦੇਸ਼ਕ ਸੁਜਿਤ ਸਰਕਾਰ ਨੇ ਇਹ ਪ੍ਰਸਤਾਵ ਰੱਖਿਆ ਤਾਂ ਉਸ ਨੂੰ ਮੰਨਣ ਵਿਚ ਉਨ੍ਹਾਂ ਨੇ ਜ਼ਰਾ ਜਿੰਨਾ ਵੀ ਸਮਾਂ ਨਹੀਂ ਲਗਾਇਆ। ਸੰਵੇਦਨਸ਼ੀਲ ਰਿਸ਼ਤਿਆਂ ਨੂੰ ਲੈ ਕੇ ਬਣੀ ਵਰੁਣ ਦੀ ਇਹ ਫਿਲਮ ਪਹਿਲੇ ਤਿੰਨ ਦਿਨਾਂ ਵਿਚ 20 ਕਰੋੜ ਦੇ ਲਗਪਗ ਦਾ ਕਾਰੋਬਾਰ ਕਰ ਚੁੱਕੀ ਹੈ।

ਨਸੀਰ ਦੀ ਫਿਲਮ 'ਹੋਪ ਅੌਰ ਹਮ' 11 ਮਈ ਨੂੰ ਹੋਵੇਗੀ ਰਿਲੀਜ਼

ਨਸੀਰੂਦੀਨ ਸ਼ਾਹ ਦੀ ਨਵੀਂ ਫਿਲਮ 'ਹੋਪ ਅੌਰ ਹਮ' ਆਗਾਮੀ 11 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਪਹਿਲਾ ਪੋਸਟਰ ਸੋਸ਼ਲ ਮੀਡੀਆ 'ਤੇ ਰਿਲੀਜ਼ ਕੀਤਾ ਜਾ ਚੁੱਕਾ ਹੈ। ਵਿਗਿਆਪਨ ਫਿਲਮਾਂ ਦੇ ਚਰਚਿਤ ਨਿਰਦੇਸ਼ਕ ਰਹੇ ਸੁਦੀਪ ਬੰਧੋਪਾਧਿਆਏ ਦੇ ਨਿਰਦੇਸ਼ਨ ਵਿਚ ਬਣੀ ਇਸ ਫਿਲਮ ਵਿਚ ਨਸੀਰੂਦੀਨ ਸ਼ਾਹ ਦੇ ਨਾਲ-ਨਾਲ ਹੋਰ ਪ੍ਰਮੁੱਖ ਭੂਮਿਕਾਵਾਂ ਵਿਚ ਸੋਨਾਲੀ ਕੁਲਕਰਨੀ, ਕਬੀਰ ਸਾਜਿਦ, ਨਵੀਨ ਕਸਤੂਰੀਆ ਅਤੇ ਆਮਿਰ ਬਸ਼ੀਰ ਨੇ ਅਦਾਕਾਰੀ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਇਹ ਇਕ ਪਰਿਵਾਰਕ ਫਿਲਮ ਹੈ ਜਿਸ ਦੇ ਮੁਖੀਆ ਦੀ ਭੂਮਿਕਾ ਨਸੀਰੂਦੀਨ ਨਿਭਾਅ ਰਹੇ ਹਨ। ਜਾਣਕਾਰੀ ਮੁਤਾਬਕ, ਇਹ ਕਿਰਦਾਰ ਇਕ ਅਜਿਹੇ ਵਿਅਕਤੀ ਦਾ ਹੈ ਜਿਹੜਾ ਟ੫ੈਡੀਸ਼ਨਲ ਕਾਪੀਇੰਗ ਮਸ਼ੀਨ ਬਣਾਉਣਾ ਚਾਹੁੰਦਾ ਹੈ। ਇਸੇ ਮਾਮਲੇ ਨੂੰ ਲੈ ਕੇ ਉਸ ਦਾ ਟਕਰਾਅ ਪੂਰੇ ਪਰਿਵਾਰ ਨਾਲ ਹੋ ਜਾਂਦਾ ਹੈ ਅਤੇ ਰਿਸ਼ਤੇ ਬਿਖਰਨ ਦੇ ਕੰਢੇ 'ਤੇ ਪਹੁੰਚ ਜਾਂਦੇ ਹਨ। ਨਸੀਰੂਦੀਨ ਸ਼ਾਹ ਇਸ ਸਾਲ ਨੀਰਜ ਪਾਂਡੇ ਦੀ ਹਾਲੀਆ ਫਿਲਮ 'ਅਯਾਰੀ' ਵਿਚ ਇਕ ਛੋਟੀ ਜਿਹੀ ਭੂਮਿਕਾ ਵਿਚ ਨਜ਼ਰ ਆਏ ਸਨ, ਜਿਸ ਨੂੰ ਮਹਿਮਾਨ ਭੂਮਿਕਾ ਮੰਨਿਆ ਗਿਆ ਹੈ। ਮੁੱਖ ਭੂਮਿਕਾ ਦੇ ਤੌਰ 'ਤੇ ਨਸੀਰ ਪਿਛਲੇ ਸਾਲ ਵਿਦਿਆ ਬਾਲਨ ਨਾਲ ਫਿਲਮ 'ਬੇਗਮ ਜਾਨ' ਵਿਚ ਅਤੇ ਫਿਰ 'ਦ ਹੰਗਰੀ' ਨਾਂ ਦੀ ਫਿਲਮ ਵਿਚ ਨਜ਼ਰ ਆਏ ਸਨ। 2018 'ਚ ਨਸੀਰ ਦੀ ਇਕ ਹੋਰ ਫਿਲਮ ਰਿਲੀਜ਼ ਹੋ ਸਕਦੀ ਹੈ ਜਿਸ ਵਿਚ ਉਨ੍ਹਾਂ ਨਾਲ ਮਿ}ਨ ਚੱਤਰਵਰਤੀ ਅਤੇ ਵਿਨੈ ਪਾਠਕ ਨੇ ਕੀਤਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Juhi chawla