ਇਕ ਨਜ਼ਰ

Updated on: Fri, 10 Aug 2018 08:38 PM (IST)
  

ਸਾਊਦੀ ਅਰਬ ਦੇ ਮਿਜ਼ਾਈਲ ਹਮਲੇ 'ਚ 29 ਬੱਚਿਆਂ ਦੀ ਮੌਤ

ਸਨਾ : ਉੱਤਰੀ ਯਮਨ ਦੇ ਸਾਦਾ ਇਲਾਕੇ ਦੇ ਦਹਯਾਨ ਬਾਜ਼ਾਰ 'ਚ ਵੀਰਵਾਰ ਨੂੰ ਬੱਚਿਆਂ ਨੂੰ ਲਿਜਾ ਰਹੀ ਇਕ ਬੱਸ 'ਤੇ ਸਾਊਦੀ ਅਰਬ ਦੀ ਅਗਵਾਈ ਵਾਲੀ ਗਠਜੋੜ ਫ਼ੌਜ ਦੇ ਮਿਜ਼ਾਈਲ ਹਮਲੇ 'ਚ 29 ਬੱਚਿਆਂ ਦੀ ਮੌਤ ਹੋ ਗਈ। 30 ਬੱਚਿਆਂ ਸਮੇਤ 48 ਲੋਕ ਜ਼ਖ਼ਮੀ ਹੋਏ ਹਨ। ਇਸ ਇਲਾਕੇ ਨੂੰ ਈਰਾਨ ਸਮਰਥਕ ਹਾਓਤੀ ਬਾਗ਼ੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਗਠਜੋੜ ਫ਼ੌਜ ਨੇ ਹਮਲੇ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਕਿ ਬੱਸ ਵਿਚ ਹਥਿਆਰਬੰਦ ਹਾਓਤੀ ਬਾਗ਼ੀ ਸਨ। ਅਮਰੀਕਾ ਅਤੇ ਸੰਯੁਕਤ ਰਾਸ਼ਟਰ ਨੇ ਇਸ ਹਮਲੇ ਦੀ ਜਾਂਚ ਦੀ ਮੰਗ ਕੀਤੀ ਹੈ।

ਮਲੇਸ਼ੀਆ ਦੇ ਸਾਬਕਾ ਪੀਐੱਮ ਰਜ਼ਾਕ ਦੇ ਕੇਸ ਦੀ ਸੁਣਵਾਈ ਫਰਵਰੀ 'ਚ

ਕੁਆਲਾਲੰਪੁਰ : ਮਲੇਸ਼ੀਆ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਦੇ ਭਿ੫ਸ਼ਟਾਚਾਰ ਮਾਮਲੇ ਦੀ ਸੁਣਵਾਈ ਅਗਲੇ ਸਾਲ ਫਰਵਰੀ ਵਿਚ ਹੋਵੇਗੀ। 65 ਵਰਿ੍ਹਆਂ ਦੇ ਰਜ਼ਾਕ 'ਤੇ ਅਹੁਦੇ ਦੀ ਦੁਰਵਰਤੋਂ, 1 ਐੱਮਡੀਬੀ ਕੰਪਨੀ ਵਿਚ ਕਰੋੜਾਂ ਦੀ ਘਪਲੇਬਾਜ਼ੀ ਅਤੇ ਮਨੀ ਲਾਂਡਿ੍ਰੰਗ ਦੇ ਕੁਲ ਸੱਤ ਦੋਸ਼ ਹਨ। ਇਨ੍ਹਾਂ ਵਿਚੋਂ ਤਿੰਨ ਮਨੀ ਲਾਂਡਿ੍ਰੰਗ ਨਾਲ ਜੁੜੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Japan ex-defence minister to challenge Abe as party chief