ਵਜੂਦ ਬਚਾਉਣ ਦੀ ਆਸ 'ਚ ਇਤਿਹਾਸ ਦਾ ਇਕ ਟੁਕੜਾ

Updated on: Thu, 10 Aug 2017 05:56 PM (IST)
  

- ਕੋਲਕਾਤਾ ਦੀ ਮਸ਼ਹੂਰ 'ਬੋ ਬੈਰਕ' ਮੰਗ ਰਹੀ ਹੈ ਵਿਰਾਸਤੀ ਧਰੋਹਰ ਦਾ ਤਮਗਾ

- ਫਿਰਕੂ ਸਦਭਾਵਨਾ ਦੀ ਜਿਊਂਦੀ ਮਿਸਾਲ ਹੈ 'ਬੋ ਬੈਰਕ'

ਜੇਐੱਨਐੱਨ, ਕੋਲਕਾਤਾ : ਕੋਲਕਾਤਾ ਦੇ ਵੱਡਮੁੱਲੇ ਇਤਿਹਾਸ ਦਾ ਇਕ ਅਣਜਾਣ ਕੋਨਾ ਹੈ 'ਬੋ ਬੈਰਕ'। 100 ਸਾਲਾਂ ਤੋਂ ਵੱਧ ਸਮੇਂ ਤੋਂ ਆਪਣੇ ਅੰਦਰ ਇਕ ਇਤਿਹਾਸ ਲੁਕਾਈ ਬੈਠੀ ਹੈ ਇਹ ਜਗ੍ਹਾ। 'ਬੋ' ਦਾ ਅਰਥ ਕਮਾਨ ਤੇ 'ਬੈਰਕ' ਦਾ ਮਤਲਬ ਫ਼ੌਜ ਦੇ ਰਹਿਣ ਦਾ ਟਿਕਾਣਾ ਹੁੰਦਾ ਹੈ। ਇਹ ਬੋ ਬੈਰਕ ਕਈ ਦਹਾਕਿਆਂ ਤੋਂ ਉਸ ਅਣਲਿਖੇ ਇਤਿਹਾਸ ਨੂੰ ਆਪਣੀ ਬੁੱਕਲ 'ਚ ਲੁਕੋਈ ਸੁਰਜੀਤ ਹੋਣ ਲਈ ਸਿਸਕੀਆਂ ਭਰ ਰਹੀ ਹੈ, ਜਿਸ ਨੂੰ ਅੰਗਰੇਜ਼ਾਂ ਨੇ ਕਲਕੱਤਾ ਇੰਪਰੂਵਮੈਂਟ ਟਰੱਸਟ ਰਾਹੀਂ ਤਿਆਰ ਕਰਵਾਇਆ ਸੀ। ਕਿਹਾ ਜਾਂਦਾ ਹੈ ਕਿ ਪਹਿਲੀ ਵਿਸ਼ਵ ਜੰਗ ਦੌਰਾਨ ਅਮਰੀਕੀ ਫ਼ੌਜ ਦੇ ਠਹਿਰਣ ਲਈ 'ਬੋ ਬੈਰਕ' ਬਣੀ ਸੀ, ਹਾਲਾਂਕਿ ਇਸ ਦੇ ਲਿਖਤੀ ਸਬੂਤ ਕਿਸੇ ਕੋਲ ਨਹੀਂ ਹਨ। ਇੱਥੇ ਦਹਾਕਿਆਂ ਤੋਂ ਐਂਗਲੋ ਇੰਡੀਅਨ ਫਿਰਕੇ ਦੇ ਲੋਕ ਰਹਿ ਰਹੇ ਹਨ। ਬੋ ਬੈਰਕ ਦੀਆਂ ਇਮਾਰਤਾਂ ਵਿਰਾਸਤੀ ਧਰੋਹਰ ਹੋਣ ਦਾ ਤਮਗਾ ਮੰਗ ਰਹੀਆਂ ਹਨ। ਇਨ੍ਹਾਂ ਇਮਾਰਤਾਂ ਨੂੰ ਇਕ ਵਾਰ ਢਾਹੁਣ ਦੀ ਵੀ ਸਾਜਿਸ਼ ਹੋਈ ਸੀ।

ਸੈਂਟਰਲ ਐਵੇਨਿਊ ਨਾਲ ਲਗਦੀ ਕਰੀਬ ਇਕ ਏਕੜ ਜ਼ਮੀਨ 'ਤੇ ਲਾਲ ਰੰਗ ਦੀਆਂ ਤਿੰਨ ਮੰਜਲੀ ਇਮਾਰਤਾਂ ਦੇ ਸੱਤ ਬਲਾਕ ਸੀਨਾ ਤਾਣ ਕੇ ਖੜ੍ਹੇ ਹਨ। ਹੇਅਰ ਸਟਰੀਟ ਤੇ ਬਹੂਬਾਜ਼ਾਰ ਥਾਣੇ ਕੋਲੋਂ ਦੀ ਭੀੜੀ ਸੜਕ ਬੋ ਬੈਰਕ ਨੂੰ ਜਾਂਦੀ ਹੈ। ਇਸ ਪਾਸੇ ਨਾਰੰਦਾ ਪਾਰਕ ਤਾਂ ਦੂਜੇ ਪਾਸੇ ਬੋਧ ਮੰਦਿਰ ਹੈ। ਬੋ ਬੈਰਕ 'ਤੇ ਬਾਲੀਵੁੱਡ ਫਿਲਮ 'ਬੋ ਬੈਰਕਸਫਾਰਐਵਰ' ਬਣ ਚੁੱਕੀ ਹੈ। ਏਨੇ ਸਮੇਂ ਬਾਅਦ ਵੀ ਨਾ ਤਾਂ ਬੋ ਬੈਰਕ ਅਤੇ ਨਾ ਹੀ ਇੱਥੋਂ ਦੇ ਬਸ਼ਿੰਦਿਆਂ ਦੇ ਹਾਲਾਤ ਸੁਧਰੇ ਹਨ।

80 ਫ਼ੀਸਦੀ ਆਬਾਦੀ ਹੈ ਐਂਗਲੋ ਇੰਡੀਅਨ

ਬੋ ਬੈਰਕ ਪਹੁੰਚਣ 'ਤੇ ਅਜਿਹਾ ਲਗਦਾ ਹੈ ਕਿ ਸ਼ਹਿਰ ਦੇ ਵਿਚਕਾਰ ਇਕ ਵੱਖਰੇ ਸ਼ਹਿਰ 'ਚ ਆ ਗਏ ਹਾਂ। ਸਮੇਂ ਦੇ ਥਪੇੜਿਆਂ ਨਾਲ ਬਦਹਾਲ ਲਾਲ ਇਮਾਰਤਾਂ, ਹਰੇ ਰੰਗ ਦੀਆਂ ਖਿੜਕੀਆਂ, ਕੰਧਾਂ 'ਤੇ ਉੱਗ ਆਏ ਅਣਚਾਹੇ ਪਿੱਪਲ ਬੋਹੜ ਦੇ ਬੂਟੇ ਕੁਝ ਕਹਿਣਾ ਚਾਹੁੰਦੇ ਹਨ। ਇੱਥੇ ਕਰੀਬ 130-132 ਪਰਿਵਾਰ ਰਹਿੰਦੇ ਹਨ, ਜਿਸ 'ਚ 80 ਫ਼ੀਸਦੀ ਐਂਗਲੋ ਇੰਡੀਅਨ ਹਨ। ਇਕ ਏਕੜ 'ਚ ਫੈਲੇ ਹੋਣ ਦੇ ਬਾਵਜੂਦ ਇੱਥੇ ਇਕ ਵੀ ਗਿਰਜਾ ਘਰ ਨਹੀਂ ਹੈ। ਇਸ ਲਈ ਇੱਥੋਂ ਦੇ ਨਿਵਾਸੀਆਂ ਨੇ ਦੋ ਬਲਾਕ ਦੀ ਗਲੀ ਵਿਚਕਾਰ ਦੀਵਾਰ 'ਤੇ ਹੀ ਈਸਾ ਮਸੀਹ ਦੀ ਪ੫ਤਿਮਾ ਸਜਾ ਕੇ ਪ੫ਾਥਨਾ ਵਾਲੀ ਥਾਂ ਬਣਾ ਲਈ ਹੈ। ਦੀਵਾਰ 'ਤੇ ਸੰਤ ਟਰੇਸਾ ਦੀ ਵੀ ਤਸਵੀਰ ਲੱਗੀ ਹੈ। ਇਸ ਗਲੀ ਵਾਲੇ ਗਿਰਜਾ ਘਰ ਤੋਂ ਕੁਝ ਦੂਰ ਇਕ ਫਲੈਟ ਦੇ ਦਰਵਾਜ਼ੇ ਦੀ ਦੀਵਾਰ 'ਤੇ ਛੋਟਾ ਮੰਦਿਰ ਵੀ ਹੈ, ਜਿੱਥੇ ਭਗਵਾਨ ਸ਼ਿਵ ਤੇ ਗਣੇਸ਼ ਦੀਆਂ ਮੂਰਤੀਆਂ ਰੱਖੀਆਂ ਹਨ, ਜੋ ਫਿਰਕੂ ਸਦਭਾਵਨਾ ਦੀ ਮਿਸਾਲ ਪੇਸ਼ ਕਰਦੀਆਂ ਹਨ।

'ਹੈਰੀਟੇਜ' ਐਲਾਨ ਕਰਨ ਦੀ ਮੰਗ

ਬੋ ਬੈਰਕ ਦੇ ਇਕ ਬੁਲਾਰੇ ਵੀ ਹਨ- ਫਿਲਿਕਸ ਅੌਗਸਟਿਨ। ਬਕੌਲ ਅੌਗਸਟਿਨ, ਇੱਥੇ ਸਿਰਫ਼ ਐਂਗਲੋ ਇੰਡੀਅਨ ਹੀ ਨਹੀਂ, ਐਂਗਲੋ ਚਾਈਨੀਜ਼, ਐਂਗਲੋ ਬੰਗਾਲੀ, ਐਂਗਲੋ ਗੁਜਰਾਤੀ ਵੀ ਹਨ। ਬੋ ਬੈਰਕ ਦੀਆਂ ਇਮਾਰਤਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਅਸੀਂ ਸਾਲਾਂ ਤੋਂ ਮੰਗ ਕਰਦੇ ਆ ਰਹੇ ਹਾਂ ਕਿ ਇਸ ਨੂੰ 'ਹੈਰੀਟੇਜ' ਐਲਾਨ ਕੀਤਾ ਜਾਵੇ, ਤਾਂਕਿ ਇੱਥੋਂ ਦੇ ਹਾਲਾਤ ਬਿਹਤਰ ਹੋਣ, ਪਰ ਹੁਣ ਤਕ ਕੁਝ ਨਹੀਂ ਹੋਇਆ।

ਿਯਸਮਸ 'ਤੇ ਸੈਰ ਸਪਾਟੇ ਵਾਲੀ ਥਾਂ ਬਣ ਜਾਂਦੀ ਹੈ ਬੋ ਬੈਰਕ

ਇਸ ਬੈਰਕ ਦੇ ਜ਼ਿਆਦਾਤਰ ਲੋਕ ਵਿਦੇਸ਼ 'ਚ ਰਹਿੰਦੇ ਹਨ। ਹਿਜਰਤ ਦਾ ਸਿਲਸਿਲਾ ਵੀ ਜਾਰੀ ਹੈ, ਪਰ ਸਾਲ ਦੇ ਅਖ਼ੀਰ 'ਚ ਿਯਸਮਸ 'ਤੇ ਸਾਰੇ ਇੱਥੇ ਆਉਣਾ ਨਹੀਂ ਭੁੱਲਦੇ। ਉਦੋਂ ਇਹ ਇਲਾਕਾ ਦਰਸ਼ਨੀ ਜਗ੍ਹਾ ਦੇ ਰੂਪ 'ਚ ਤਬਦੀਲ ਹੋ ਜਾਂਦਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: jagran vishesh