ਰੇਲ ਯਾਤਰਾ 'ਚ ਆਈਡੀ ਪਰੂਫ ਵਜੋਂ ਵਿਖਾਓ ਹੁਣ 'ਐੱਮ ਆਧਾਰ'

Updated on: Wed, 13 Sep 2017 08:52 PM (IST)
  

ਨਵੀਂ ਦਿੱਲੀ (ਏਜੰਸੀ) : ਰੇਲ ਗੱਡੀ 'ਚ ਸਫ਼ਰ ਕਰਨ ਲਈ ਮੁਸਾਿਫ਼ਰ ਹੁਣ ਐੱਮ ਆਧਾਰ ਨੂੰ ਆਈਡੀ ਪਰੂਫ (ਪਛਾਣ ਪ੫ਮਾਣ ਪੱਤਰ) ਵਜੋਂ ਵਰਤ ਸਕਣਗੇ। ਰੇਲ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਕਿਸੇ ਵੀ ਰਾਖਵਾਂਕਰਨ ਸ਼ੇ੫ਣੀ ਦੇ ਮੁਸਾਿਫ਼ਰਾਂ ਲਈ ਪਛਾਣ ਪੱਤਰ ਵਜੋਂ ਆਧਾਰ ਦੇ ਡਿਜੀਟਲ ਰੂਪ 'ਐੱਮ ਆਧਾਰ' ਨੂੰ ਮਨਜ਼ੂਰੀ ਦੇਣ ਦਾ ਫ਼ੈਸਲਾ ਲਿਆ ਹੈ।

ਰੇਲ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਕਿਸੇ ਵੀ ਰਾਖਵਾਂਕਰਨ ਸ਼੫ੇਣੀ 'ਚ ਸਫ਼ਰ ਦੌਰਾਨ ਮੁਸਾਿਫ਼ਰ ਜਦੋਂ ਪਾਸਵਰਡ ਪਾ ਕੇ 'ਐੱਮ ਆਧਾਰ' ਵਿਖਾਏਗਾ ਉਦੋਂ ਉਸ ਨੂੰ ਆਈਡੀ ਪਰੂੁਫ ਵਜੋਂ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ 'ਐੱਮ ਆਧਾਰ' ਇੱਕ ਮੋਬਾਈਲ ਐਪ ਹੈ। ਡਿਜੀਟਲ ਇੰਡੀਆ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਸ ਨੂੰ ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂਆਈਡੀਏਆਈ) ਨੇ ਲਾਂਚ ਕੀਤਾ ਹੈ। ਇਸ ਨੂੰ ਕੋਈ ਵੀ ਵਿਅਕਤੀ ਡਾਊਨਲੋਡ ਕਰ ਸਕਦਾ ਹੈ। ਹਾਲਾਂਕਿ ਇਸ ਨੂੰ ਸਿਰਫ਼ ਉਸ ਮੋਬਾਈਲ ਨੰਬਰ 'ਤੇ ਡਾਊਨਲੋਡ ਕੀਤਾ ਜਾ ਸਕਦਾ ਹੈ ਜੋ ਉਨ੍ਹਾਂ ਦੇ ਆਧਾਰ ਨਾਲ ਿਲੰਕ ਹੋਵੇ। ਇਹ ਹਾਲੇ ਸਿਰਫ਼ ਐਂਡਰਾਇਡ ਫੋਨ 'ਤੇ ਹੀ ਕੰਮ ਕਰੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Indian Railways permits m-Aadhar as ID proof for travellers