ਪੋਲੀਓ ਮੁਕਤ ਬਣਿਆ ਹੋਇਆ ਹੈ ਭਾਰਤ : ਡਬਲਯੂਐੱਚਓ

Updated on: Thu, 11 Oct 2018 07:36 PM (IST)
  

-ਓਰਲ ਵੈਕਸੀਨ 'ਚ ਮਿਲਿਆ ਟਾਈਪ-2 ਪੋਲੀਓ ਵਾਇਰਸ

-ਟੀਕਾਕਰਨ 'ਚ ਵਰਤੀ ਜਾਣ ਵਾਲੀ ਵੈਕਸੀਨ ਸੁਰੱਖਿਅਤ

ਨਵੀਂ ਦਿੱਲੀ (ਪੀਟੀਆਈ) : ਸਰਕਾਰੀ ਟੀਕਾਕਰਨ ਪ੍ਰੋਗਰਾਮ ਦੌਰਾਨ ਓਰਲ ਵੈਕਸੀਨ ਵਿਚ ਟਾਈਪ-2 ਪੋਲੀਓ ਵਾਇਰਸ ਮਿਲਣ ਨਾਲ ਮਚੀ ਤਰਥੱਲੀ ਵਿਚਕਾਰ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਅਤੇ ਯੂਨੀਸੈੱਫ ਨੇ ਭਾਰਤ ਨੂੰ ਪੋਲੀਓ ਮੁਕਤ ਕਰਾਰ ਦਿੱਤਾ ਹੈ। ਦੋਵੇਂ ਸਿਖਰਲੀਆਂ ਕੌਮਾਂਤਰੀ ਸੰਸਥਾਵਾਂ ਨੇ ਸਰਕਾਰੀ ਟੀਕਾਕਰਨ ਪ੍ਰੋਗਰਾਮਾਂ ਨੂੰ ਕਲੀਨ ਚਿੱਟ ਦਿੰਦੇ ਹੋਏ ਕਿਹਾ ਕਿ ਭਾਰਤ ਪੋਲੀਓ ਮੁਕਤ ਬਣਿਆ ਹੋਇਆ ਹੈ। ਸਰਕਾਰੀ ਟੀਕਾਕਰਨ ਪ੍ਰੋਗਰਾਮਾਂ ਵਿਚ ਵਰਤੀ ਜਾ ਰਹੀ ਸਾਰੀ ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ।

ਵੀਰਵਾਰ ਨੂੰ ਦੋਵਾਂ ਸੰਸਥਾਵਾਂ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਪੋਲੀਓ ਵਾਇਰਸਗ੍ਰਸਤ ਟੀਕਾ ਦੇਣ ਦੇ ਮਾਮਲੇ ਭਾਰਤ ਵਿਚ ਸਾਹਮਣੇ ਨਹੀਂ ਆਏ। ਇਨ੍ਹਾਂ ਦਾ ਕਹਿਣਾ ਹੈ ਕਿ ਭਾਰਤ 'ਚ ਬੱਚਿਆਂ ਨੂੰ ਦਿੱਤੇ ਜਾ ਰਹੇ ਪੋਲੀਓ ਦੇ ਟੀਕੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਲੋਕ ਬੇਖ਼ੌਫ਼ ਹੋ ਕੇ ਆਪਣੇ ਬੱਚਿਆਂ ਨੂੰ ਟੀਕਾ ਲੁਆਉਣ ਅਤੇ ਭਾਰਤ ਨੂੰ ਪੋਲੀਓ ਮੁਕਤ ਬਣਾਈ ਰੱਖਣ। ਕੌਮਾਂਤਰੀ ਸੰਸਥਾਵਾਂ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮਾਰਚ 2014 ਵਿਚ ਭਾਰਤ ਪੋਲੀਓ ਮੁਕਤ ਹੋ ਗਿਆ ਸੀ। ਤਿੰਨਾਂ ਕਿਸਮਾਂ ਦੇ ਪੋਲੀਓ ਵਾਇਰਸ ਨੂੰ ਲੈ ਕੇ ਦੇਸ਼ ਵਿਚ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਪੋਲੀਓ ਵਾਇਰਸ ਦਾ ਆਖ਼ਰੀ ਮਾਮਲਾ ਦੇਸ਼ ਵਿਚ 13 ਜਨਵਰੀ, 2011 ਨੂੰ ਸਾਹਮਣੇ ਆਇਆ ਸੀ। ਬਿਆਨ ਅਨੁਸਾਰ ਟਾਈਪ-2 ਪੋਲੀਓ ਵਾਇਰਸ ਤੋਂ ਗ੍ਰਸਤ ਵੈਕਸੀਨ ਨੂੰ ਪੂਰੀ ਦੁਨੀਆ ਵਿਚ ਖ਼ਤਮ ਕਰ ਦਿੱਤਾ ਗਿਆ ਹੈ। ਭਾਰਤ ਵਿਚ ਇਹ ਵੈਕਸੀਨ 2016 'ਚ ਖ਼ਤਮ ਹੋ ਚੁੱਕੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: India remains polio free, all vaccines used in govt immunisation prog safe: UNICEF, WHO