ਭਾਰਤ ਵੱਲੋਂ ਕੈਨੇਡੀਅਨ ਸੀਲ ਉਤਪਾਦਾਂ ਦੀ ਦਰਾਮਦ 'ਤੇ ਪਾਬੰਦੀ

Updated on: Sat, 14 Apr 2018 11:25 AM (IST)
  

ਅੌਟਵਾ (ਕੈਨੇਡਾ): ਭਾਰਤ ਨੇ ਕੈਨੇਡੀਅਨ ਸੀਲ ਉਤਪਾਦਾਂ ਦੀ ਦਰਾਮਦ ਉੱਤੇ ਪਾਬੰਦੀ ਲਾ ਦਿੱਤੀ ਹੈ¢ ਇਹ ਪਾਬੰਦੀ ਉਸ ਵੇਲੇ ਲੱਗੀ ਹੈ, ਜਦੋਂ ਕੈਨੇਡਾ 'ਚ ਸੀਲ ਮੱਛੀਆਂ ਫੜਨ ਵਾਲੇ ਦੇਸ਼ ਦੇ ਪੂਰਬੀ ਸਮੁੰਦਰੀ ਕੰਿਢਆਂ 'ਤੇ ਜਾਣ ਦੀਆਂ ਤਿਆਰੀਆਂ ਕਰ ਚੁੱਕੇ ਹਨ¢ ਜਾਨਵਰਾਂ ਦੇ ਅਧਿਕਾਰਾਂ ਲਈ ਲੜਨ ਵਾਲੇ ਅਨੇਕ ਸਮੂਹ ਪਿਛਲੇ ਕਈ ਵਰਿ੍ਹਆਂ ਤੋਂ ਇਹ ਦਲੀਲ ਦਿੰਦੇ ਆ ਰਹੇ ਹਨ ਕਿ ਸੀਲ ਮੱਛੀਆਂ ਨੂੰ ਫੜਦੇ ਸਮੇਂ ਉਨ੍ਹਾਂ 'ਤੇ ਅਥਾਹ ਤਸ਼ੱਦਦ ਢਾਹੇ ਜਾਂਦੇ ਹਨ ਤੇ ਫਿਰ ਉਨ੍ਹਾਂ ਦੀ ਚਮੜੀ ਤੇ ਫਰ ਨੂੰ ਉਤਾਰਿਆ ਜਾਂਦਾ ਹੈ¢ ਭਾਰਤ ਭਾਵੇਂ ਕੈਨੇਡਾ ਦੇ ਸੀਲ ਉਤਪਾਦ ਬਹੁਤਾਤ ਵਿਚ ਦਰਾਮਦ ਨਹੀਂ ਕਰਦਾ ਪਰ ਫਿਰ ਵੀ ਇਸ ਤਾਜ਼ਾ ਪਾਬੰਦੀ ਕਾਰਨ ਕੈਨੇਡਾ 'ਚ ਸੀਲ ਮੱਛੀ ਨਾਲ ਸਬੰਧਤ ਉਤਪਾਦ ਤਿਆਰ ਕਰਨ ਵਾਲੇ ਉਤਪਾਦਕਾਂ ਨੂੰ ਵੱਡਾ ਝਟਕਾ ਲੱਗਾ ਹੈ¢ ਕੈਨੇਡਾ ਵਿਚ ਸੀਲ ਮੱਛੀ ਦਾ ਮਾਸ, ਉਸ ਦੀ ਫ਼ਰ ਅਤੇ ਤੇਲ ਤਿਆਰ ਕੀਤਾ ਜਾਂਦਾ ਹੈ¢ ਸਮੁੱਚੇ ਵਿਸ਼ਵ 'ਚ ਸੀਲ ਉਤਪਾਦ ਸਭ ਤੋਂ ਵੱਧ ਕੈਨੇਡਾ 'ਚ ਹੀ ਤਿਆਰ ਹੁੰਦੇ ਹਨ¢

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: india candian seal