ਸ਼ਿਲੌਂਗ: ਮੇਘਾਲਿਆ ਦੀ ਰਾਜਧਾਨੀ ਬੜਾ ਬਾਜ਼ਾਰ ਦੇ ਸਭ ਤੋਂ ਵੱਧ ਰੁਝੇਵਿਆਂ ਭਰੇ ਰਹਿਣ ਵਾਲੇ ਕਾਰੋਬਾਰੀ ਇਲਾਕੇ 'ਚ ਬੀਤੀ 30 ਮਈ ਤੋਂ ਹੀ ਲਗਾਤਾਰ ਕਰਿਫ਼ਊ ਚੱਲ ਰਿਹਾ ਹੈ¢ ਉਸ ਦਿਨ ਇਕ ਖ਼ਾਸੀ ਡਰਾਇਵਰ ਅਤੇ ਇਕ ਪੰਜਾਬਣ ਵਿਚਾਲੇ ਝਗੜਾ ਹੋਇਆ ਸੀ ਤੇ ਉਸ ਨੇ ਬਾਅਦ 'ਚ ਥੋੜ੍ਹੀ ਫਿਰਕੂ ਰੰਗਤ ਅਖ਼ਤਿਆਰ ਕਰ ਲਈ ਸੀ¢ ਪੰਜਾਬੀ ਲੇਨ 'ਚ ਰਹਿੰਦੇ ਇਕ ਪੰਜਾਬੀ ਈਸਾਈ ਸੋਨੂ ਚੱਢਾ ਨੇ ਦੱਸਿਆ ਕਿ ਉਨ੍ਹਾਂ ਲਈ ਧਰਮ ਨਹੀਂ, ਸਗੋਂ ਪੰਜਾਬੀ ਹੋਣਾ ਅਹਿਮ ਹੈ¢ ਉਸ ਨੇ ਕਿਹਾ ਕਿ ਸ਼ਿਲੌਂਗ ਦੇ ਸਮੂਹ ਪੰਜਾਬੀਆਂ ਨੂੰ ਪੂਰੀ ਆਸ ਹੈ ਕਿ ਛੇਤੀ ਹੀ ਹਾਲਾਤ ਆਮ ਵਰਗੇ ਹੋ ਜਾਣਗੇ¢ ਇੱਥੇ ਇਕ ਸਕੂਲ ਦੀ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਗੁਰਦੁਆਰਾ ਸਾਹਿਬ ਸਥਿਤ ਹੈ, ਉਸ ਦੇ ਨਾਲ ਹੀ ਇਕ ਗਿਰਜਾਘਰ ਹੈ ਤੇ ਕੁਝ ਹੀ ਮੀਟਰ ਦੀ ਦੂਰੀ 'ਤੇ ਇਕ ਮੰਦਰ ਹੈ¢ ਉਂਝ ਸ਼ਿਲੌਂਗ 'ਚ ਖਾਸੀ ਭਾਈਚਾਰੇ ਦੀ ਬਹੁ-ਗਿਣਤੀ ਹੈ¢