ਦਿੱਲੀ ਦੇ ਚੋਣ ਮੈਦਾਨ 'ਚ ਉਤਰਨਗੇ ਹੁੱਡਾ, ਕੈਪਟਨ ਤੇ ਸਿੱਧੂ

Updated on: Mon, 20 Mar 2017 10:05 PM (IST)
  

ਸਟੇਟ ਬਿਊਰੋ, ਨਵੀਂ ਦਿੱਲੀ : ਪੰਜਾਬ ਵਿਧਾਨ ਸਭਾ ਚੋਣਾਂ 'ਚ ਮਿਲੀ ਜਿੱਤ ਦਾ ਕਾਂਗਰਸ ਦਿੱਲੀ ਨਗਰ ਨਿਗਮ ਚੋਣਾਂ 'ਚ ਲਾਹਾ ਲੈਣ ਦੀ ਤਿਆਰੀ 'ਚ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਚੋਣ ਪ੍ਰਚਾਰ 'ਚ ਉਤਾਰਨ ਦੀ ਯੋਜਨਾ ਹੈ। ਇਨ੍ਹਾਂ ਨਾਲ ਹੀ ਪੂਰਵਾਂਚਲ ਅਤੇ ਮੁਸਲਿਮ ਚਿਹਰੇ ਵੀ ਚੋਣ ਪ੍ਰਚਾਰ 'ਚ ਉਤਾਰੇ ਜਾਣਗੇ। ਪੰਜਾਬ ਦੇ ਇਨ੍ਹਾਂ ਲੀਡਰਾਂ ਨਾਲ ਹੀ ਹੋਰ ਵਰਗਾਂ ਦੇ ਹਰਮਨ ਪਿਆਰੇ ਲੀਡਰਾਂ ਨੂੰ ਚੋਣ ਪ੍ਰਚਾਰ 'ਚ ਉਤਾਰਿਆ ਜਾਵੇਗਾ। ਕਾਂਗਰਸੀ ਲੀਡਰਾਂ ਦਾ ਕਹਿਣਾ ਹੈ ਕਿ ਰਾਖਵੇਂਕਰਨ ਲਈ ਹਰਿਆਣਾ 'ਚ ਚਲ ਰਹੇ ਜਾਟ ਅੰਦੋਲਨ ਦਾ ਅਸਰ ਦਿੱਲੀ 'ਚ ਵੀ ਪਵੇਗਾ, ਇਸ ਲਈ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਹੋਰ ਜਾਟ ਲੀਡਰ ਵੀ ਚੋਣ ਪ੍ਰਚਾਰ ਕਰਨਗੇ। ਦਿੱਲੀ ਦਿਹਾਤ ਦੇ ਇਲਾਕਿਆਂ 'ਚ ਹਰਿਆਣਾ ਦੇ ਲੀਡਰਾਂ ਦੀ ਵਿਸ਼ੇਸ਼ ਭੂਮਿਕਾ ਰਹੇਗੀ।

ਦਿੱਲੀ 'ਚ ਰਹਿਣ ਵਾਲੇ ਪੂਰਵਾਂਚਲ ਦੇ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਲੀਡਰਾਂ ਨੂੰ ਉਤਾਰਿਆ ਜਾਵੇਗਾ। ਇਸੇ ਤਰ੍ਹਾਂ ਮੁਸਲਿਮ ਵੋਟਰਾਂ ਦਾ ਸਮਰੱਥਨ ਹਾਸਲ ਕਰਨ ਲਈ ਵੀ ਯੋਜਨਾ ਬਣਾਈ ਜਾ ਰਹੀ ਹੈ। ਨਾਲ ਹੀ ਖਿਡਾਰੀਆਂ ਅਤੇ ਅਦਾਕਾਰੀ ਦੇ ਖੇਤਰ ਨਾਲ ਜੁੜੇ ਲੋਕਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਭਾਜਪਾ ਫੋਗਾਟ ਭੈਣਾਂ ਤੇ ਸ਼ਿਖਰ ਧਵਨ ਨੂੰ ੁਉਤਾਰਨ ਜਾ ਰਹੀ ਹੈ। ਇਸੇ ਤਰ੍ਹਾਂ ਕਾਂਗਰਸ ਵੀ ਹਰਮਨ ਪਿਆਰੇ ਚਿਹਰਿਆਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਹੈ। ਅਗਲੇ ਕੁਝ ਦਿਨਾਂ 'ਚ ਪ੍ਰਚਾਰ ਮੁਹਿੰਮ ਕਮੇਟੀ ਦਾ ਗਠਨ ਕਰ ਲਿਆ ਜਾਵੇਗਾ। ਕਮੇਟੀ ਸਟਾਰ ਪ੍ਰਚਾਰਕਾਂ ਦੀ ਸੂਚੀ ਤਿਆਰ ਕਰੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Hudda capton and sidhu is ready for election campaign in delhi