ਗੁਜਰਾਤ 'ਚ ਨੌਂ ਸਾਲਾ ਬੱਚੀ ਨਾਲ ਗੁਆਂਢੀ ਨੇ ਕੀਤਾ ਜਬਰ- ਜਨਾਹ

Updated on: Mon, 16 Apr 2018 07:13 PM (IST)
  

ਜੇਐੱਨਐੱਨ, ਅਹਿਮਦਾਬਾਦ : ਸੂਰਤ 'ਚ ਇਕ ਮਾਸੂਮ ਲੜਕੀ ਨਾਲ ਜਬਰ-ਜਨਾਹ ਤੇ ਹੱਤਿਆ ਦਾ ਮਾਮਲਾ ਅਜੇ ਸੁਲਿਝਆ ਵੀ ਨਹੀਂ ਸੀ ਕਿ ਰਾਜਕੋਟ 'ਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਸਹਾਇਕ ਪੁਲਿਸ ਕਮਿਸ਼ਨਰ ਹਰਸ਼ਦ ਮਹਿਤਾ ਨੇ ਦੱਸਿਆ ਕਿ ਮੁਰਲੀ ਭਰਵਾੜ ਨੇ ਆਪਣੇ ਗੁਆਂਢ 'ਚ ਰਹਿਣ ਵਾਲੀ ਨੌਂ ਸਾਲ ਦੀ ਬੱਚੀ ਨੂੰ ਘਰ ਇਕੱਲਿਆਂ ਵੇਖ ਕੇ ਉਸ ਨਾਲ ਜਬਰ-ਜਨਾਹ ਕੀਤਾ ਤੇ ਫ਼ਰਾਰ ਹੋ ਗਿਆ। ਪਰ ਪੁਲਿਸ ਨੇ ਕੁਝ ਘੰਟਿਆਂ 'ਚ ਹੀ ਉਸ ਨੂੰ ਦਬੋਚ ਲਿਆ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੋ ਵਾਰ ਪਹਿਲਾਂ ਵੀ ਪੀੜਤਾ ਨਾਲ ਜਬਰ-ਜਨਾਹ ਕਰ ਚੁੱਕਾ ਸੀ। ਰਾਜਕੋਟ 'ਚ ਇਸ ਘਟਨਾ ਦੀ ਖ਼ਬਰ ਫੈਲਦਿਆਂ ਹੀ ਆਮ ਲੋਕ ਤੇ ਸਮਾਜਕ ਜਥੇਬੰਦੀਆਂ ਦੇ ਵਰਕਰ ਸੜਕਾਂ 'ਤੇ ਉੱਤਰ ਆਏ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੂਰਤ 'ਚ ਇਕ ਮਾਸੂਮ ਲੜਕੀ ਨਾਲ ਜਬਰ-ਜਨਾਹ ਤੇ ਹੱਤਿਆ ਦਾ ਮਾਮਲਾ ਅਜੇ ਤਕ ਅਣਸੁਲਿਝਆ ਹੈ। 10 ਦਿਨਾਂ 'ਚ ਵੀ ਮੁਲਜ਼ਮ ਤੇ ਪੀੜਤਾ ਦੀ ਪਛਾਣ ਨੂੰ ਲੈ ਕੇ ਪੁਲਿਸ ਹੱਥ ਕੋਈ ਸੁਰਾਗ ਨਹੀਂ ਲੱਗਾ। ਪੁਲਿਸ ਨੇ ਸ਼ਹਿਰ 'ਚ 1200 ਪੋਸਟਰ ਲਾਉਣ ਦੇ ਨਾਲ ਮਿ੍ਰਤ ਲੜਕੀ, ਉਸ ਦੇ ਮਾਤਾ-ਪਿਤਾ ਤੇ ਅਪਰਾਧੀਆਂ ਦੀ ਪਛਾਣ ਦੱਸਣ ਵਾਲੇ ਨੂੰ 20,000 ਰੁਪਏ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ। ਸੂਰਤ ਦੇ ਪੁਲਿਸ ਕਮਿਸ਼ਨਰ ਸਤੀਸ਼ ਸ਼ਰਮਾ ਨੇ ਦੱਸਿਆ ਕਿ ਲੜਕੀ ਦੇ ਪੱਛਮੀ ਬੰਗਾਲ ਜਾਂ ਓਡੀਸ਼ਾ ਦੇ ਹੋਣ ਦੀ ਸੰਭਾਵਨਾ ਹੈ। ਪੁਲਿਸ ਦਾ ਮੰਨਣਾ ਹੈ ਕਿ ਅਪਰਾਧੀਆਂ ਨੇ ਸੂਰਤ ਤੋਂ ਕਿਤੇ ਬਾਹਰ ਲੜਕੀ ਨੂੰ ਇਕ ਹਫ਼ਤਾ ਬੰਧਕ ਬਣਾਈ ਰੱਖਿਆ ਤੇ ਉਸ ਨਾਲ ਜਬਰ-ਜਨਾਹ ਕੀਤਾ ਗਿਆ। ਪੀੜਤਾ ਦੀ ਲਾਸ਼ 'ਤੇ 86 ਜ਼ਖ਼ਮ ਪਾਏ ਗਏ ਹਨ ਤੇ ਉਸ ਦੀ ਹੱਤਿਆ ਗਲ਼ਾ ਦੱਬ ਕੇ ਕੀਤੀ ਗਈ ਹੈ।

-------

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: gujrat rape