ਜੀਐੱਸਟੀ 'ਚ ਸਲੈਬ ਦੀ ਗਿਣਤੀ ਘਟੇਗੀ

Updated on: Sat, 12 Aug 2017 08:35 PM (IST)
  

ਕੋਲਕਾਤਾ (ਏਜੰਸੀ) :

ਜੀਐੱਸਟੀ ਸ਼ਾਸਨ 'ਚ ਮਾਲੀਆ ਵਧਾਉਣ ਦੇ ਬਾਅਦ ਕਰ ਦੀਆਂ ਦਰਾਂ ਦੀ ਸਲੈਬ 'ਚ ਕਮੀ ਕੀਤੀ ਜਾ ਸਕਦੀ ਹੈ। ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਇਥੇ ਸ਼ਨਿਚਰਵਾਰ ਨੂੰ ਇਹ ਗੱਲ ਕਹੀ। ਛੋਟ ਦਿੱਤੀ ਗਈ ਸ਼੍ਰੇਣੀ ਦੇ ਨਾਲ ਮੌਜੂਦਾ ਕਰ ਸਲੈਬ 5, 12, 18 ਅਤੇ 28 ੍ਰਫ਼ੀਸਦੀ ਹੈ। ਵੱਖ-ਵੱਖ ਸਲੈਬਾਂ ਦਾ ਬਚਾਅ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਦੀ ਸਹਿਮਤੀ ਨਾਲ ਨਵੀਂ ਕਰ ਪ੍ਰਣਾਲੀ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਨੂੰ ਥੋਪਣਾ ਨਹੀਂ ਚਾਹੁੰਦੀ। ਇੰਡੀਅਨ ਚੈਂਬਰ ਆਫ ਕਾਮਰਸ ਵੱਲੋਂ ਕਰਾਏ ਪ੍ਰੋਗਰਾਮ 'ਚ ਮੰਤਰੀ ਨੇ ਕਿਹਾ ਕਿ ਕੇਂਦਰ ਜੀਐੱਸਟੀ ਕੌਂਸਲ 'ਚ ਬਹੁਮਤ ਦੇ ਆਧਾਰ 'ਤੇ ਫ਼ੈਸਲਾ ਕਰ ਸਕਦਾ ਸੀ ਪਰ ਇਸ ਤਰ੍ਹਾਂ ਨਹੀਂ ਕੀਤਾ ਗਿਆ।

ਮੇਘਵਾਲ ਨੇ ਇਹ ਵੀ ਕਿਹਾ ਕਿ ਜੀਐੱਸਟੀ ਲਾਗੂ ਹੋਣ ਦੇ ਬਾਅਦ ਹੁਣ ਤਕ 13.2 ਲੱਖ ਨਵੇਂ ਡੀਲਰਾਂ ਨੇ ਪ੍ਰਣਾਲੀ 'ਚ ਆਪਣੀ ਰਜਿਸਟ੫ੇਸ਼ਨ ਕਰਾਈ ਹੈ। ਇਨ੍ਹਾਂ 'ਚੋਂ 56 ਹਜ਼ਾਰ ਡੀਲਰ ਪੱਛਮੀ ਬੰਗਾਲ ਦੇ ਹਨ ਜਿਹੜੇ ਸਾਰੇ ਸੂਬਿਆਂ ਤੋਂ ਵੱਧ ਹਨ। ਉਨ੍ਹਾਂ ਕਿਹਾ ਕਿ ਜੀਐੱਸਟੀ ਲਾਗੂ ਹੋਣ ਤੋਂ ਪਹਿਲਾਂ ਪ੍ਰਣਾਲੀ 'ਚ ਰਜਿਸਟ੫ੇਸ਼ਨ ਡੀਲਰਾਂ ਦੀ ਕੁੱਲ ਗਿਣਤੀ 80 ਲੱਖ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: gst news