ਸ਼ਿਲਪਾ ਸ਼ੈੱਟੀ ਹੋਏਗੀ 'ਸਵੱਛ ਭਾਰਤ' ਦੀ ਬਰਾਂਡ ਅੰਬੈਸਡਰ

Updated on: Thu, 23 Feb 2017 11:21 PM (IST)
  
Govt ropes in Shilpa Shetty as Swachh Bharat brand ambassador

ਸ਼ਿਲਪਾ ਸ਼ੈੱਟੀ ਹੋਏਗੀ 'ਸਵੱਛ ਭਾਰਤ' ਦੀ ਬਰਾਂਡ ਅੰਬੈਸਡਰ

ਬ੍ਰੀਫ ਕਾਲਮ

ਨਵੀਂ ਦਿੱਲੀ (ਪੀਟੀਆਈ) :

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੂੁੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਾਹਸ਼ੀ ਸਵੱਛ ਭਾਰਤ ਅਭਿਆਨ ਦਾ ਬਰਾਂਡ ਅੰਬੈਸਡਰ ਬਣਾਇਆ ਗਿਆ ਹੈ। 41 ਸਾਲਾ ਅਦਾਕਾਰਾ ਮੁੱਖ ਤੌਰ 'ਤੇ ਟੀਵੀ ਅਤੇ ਰੇਡੀਓ 'ਤੇ ਪ੍ਰਚਾਰਾਂ ਦੇ ਜ਼ਰੀਏ ਲੋਕਾਂ ਨੂੰ ਸੜਕ 'ਤੇ ਕੱਚਰਾ ਨਾ ਪਾਉਣ ਲਈ ਉਤਸ਼ਾਹਿਤ ਕਰਨਗੇ। ਇਸ ਦੇ ਲਈ ਛੇਤੀ ਹੀ ਦੇਸ਼ ਭਰ 'ਚ ਉਨ੍ਹਾਂ ਦੀਆਂ ਤਸਵੀਰਾਂ ਵਾਲੇ ਪੋਸਟਰ ਲਗਾ ਦਿੱਤੇ ਜਾਣਗੇ। ਸ਼ਹਿਰੀ ਵਿਕਾਸ ਮੰਤਰਾਲੇ 'ਚ ਜੁਆਇੰਟ ਸਕੱਤਰ ਅਤੇ ਸਵੱਛ ਭਾਰਤ ਅਭਿਆਨ ਦੇ ਡਾਇਰੈਕਟਰ ਪ੍ਰਵੀਨ ਪ੍ਰਕਾਸ਼ ਨੇ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਅਸੀਂ ਮਸ਼ਹੂਰ ਹਸਤੀਆਂ ਨੂੁੰ ਇਸ ਦੇ ਨਾਲ ਜੋੜ ਰਹੇ ਹਾਂ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Govt ropes in Shilpa Shetty as Swachh Bharat brand ambassador