ਰੁਪਏ ਨੂੰ ਹੋਰ ਜ਼ਿਆਦਾ ਨਹੀਂ ਡਿੱਗਣ ਦੇਵੇਗੀ ਸਰਕਾਰ

Updated on: Wed, 12 Sep 2018 10:01 PM (IST)
  

ਵਿੱਤ ਮੰਤਰਾਲੇ ਦੇ ਬਿਆਨ ਤੋਂ ਬਾਅਦ 51 ਪੈਸੇ ਮਜ਼ਬੂਤ ਹੋਇਆ ਰੁਪਇਆ

ਡਾਲਰ ਦੇ ਮੁਕਾਬਲੇ 72.91 ਤਕ ਡਿੱਗਣ ਦੇ ਬਾਅਦ ਰੁਪਇਆ 72.19 ਤਕ ਸੁਧਰਿਆ

ਜਾਗਰਣ ਬਿਊਰੋ, ਨਵੀਂ ਦਿੱਲੀ : ਅਮਰੀਕੀ ਡਾਲਰ ਦੇ ਮੁਕਾਬਲੇ ਡਿੱਗ ਰਹੇ ਰੁਪਏ ਨੂੰ ਮਜ਼ਬੂਤੀ ਦੇਣ ਲਈ ਸਰਕਾਰ ਹੁਣ ਉਪਾਅ ਕਰਨ ਲੱਗੀ ਹੈ। ਵਿੱਤ ਮੰਤਰਾਲੇ ਦੇ ਆਰਥਿਕ ਕਾਰਜ ਵਿਭਾਗ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਬੁੱਧਵਾਰ ਨੂੰ ਕਿਹਾ ਕਿ ਰੁਪਏ 'ਚ ਗਿਰਾਵਟ ਨੂੰ ਰੋਕਣ ਲਈ ਸਰਕਾਰ ਅਤੇ ਰਿਜ਼ਰਵ ਬੈਂਕ ਹਰ ਸੰਭਵ ਉਪਾਅ ਕਰਨਗੇ। ਸਰਕਾਰ ਦੇ ਬਿਆਨ ਦੇ ਬਾਅਦ ਰੁਪਇਆ 51 ਪੈਸੇ ਮਜ਼ਬੂਤ ਹੋ ਗਿਆ।

ਗਰਗ ਨੇ ਟਵਿਟਰ 'ਤੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਬੁੱਧਵਾਰ ਸਵੇਰੇ ਵਿਦੇਸ਼ੀ ਮੁਦਰਾ ਰੈਗੂਲੇਸ਼ਨ ਬਾਜ਼ਾਰ 'ਚ ਡਾਲਰ ਦੇ ਮੁਕਾਬਲੇ ਰੁਪਇਆ 72.91 ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ। ਰੁਪਏ 'ਚ ਇਹ ਗਿਰਾਵਟ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਵਧਣ ਦੇ ਮੱਦੇਨਜ਼ਰ ਆਈ ਹੈ।

ਗਰਗ ਨੇ ਕਿਹਾ ਕਿ ਰੁਪਇਆ ਹੇਠਲੇ ਪੱਧਰ 'ਤੇ ਡਿੱਗੇ, ਇਹ ਸਰਕਾਰ ਅਤੇ ਰਿਜ਼ਰਵ ਬੈਂਕ ਮਿਲ ਕੇ ਯਕੀਨੀ ਬਣਾਉਣਗੇ। ਬੁੱਧਵਾਰ ਨੂੰ ਜਿਹੜਾ ਸੁਧਾਰ ਹੋਇਆ ਹੈ, ਉਹ ਇਸ ਗੱਲ ਨੂੰ ਸਾਬਿਤ ਵੀ ਕਰਦਾ ਹੈ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਇਆ 72.69 ਦੇ ਪੱਧਰ 'ਤੇ ਬੰਦ ਹੋਇਆ ਸੀ। ਬੁੱਧਵਾਰ ਨੂੰ ਮੁਦਰਾ ਬਾਜ਼ਾਰ 'ਚ ਰੁਪਇਆ ਗਿਰਾਵਟ ਦੇ ਨਾਲ ਹੀ ਖੁੱਲਿ੍ਹਆ ਅਤੇ ਹੇਠਲੇ ਪੱਧਰ 72.19 'ਤੇ ਬੰਦ ਹੋਇਆ। ਇਸ ਤਰ੍ਹਾਂ ਦਿਨ ਭਰ ਦੇ ਕਾਰੋਬਾਰ ਦੌਰਾਨ ਇਸ ਵਿਚ ਸੁਧਾਰ ਦਿਸਿਆ। ਰੁਪਏ ਦੇ ਮੁੱਲ 'ਚ ਇਹ ਸੁਧਾਰ ਰਿਜ਼ਰਵ ਬੈਂਕ ਵੱਲੋਂ ਬਾਜ਼ਾਰ 'ਚ ਦਖ਼ਲ ਦੀ ਸੰਭਾਵਨਾ ਦੇ ਕਾਰਨ ਆਇਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: govt not to let rupee fall upto unreasonable level