ਗੈਂਗਸਟਰ ਲਾਡਾ ਅਦਾਲਤ 'ਚ ਪੇਸ਼

Updated on: Thu, 30 Nov 2017 08:21 PM (IST)
  
Gangster laada appear in court

ਗੈਂਗਸਟਰ ਲਾਡਾ ਅਦਾਲਤ 'ਚ ਪੇਸ਼

ਰਮਨ ਗ੫ੰਥਗੜ੍ਹ, ਅਜਨਾਲਾ : ਪੁਲਿਸ ਥਾਣਾ ਲੋਪੋਕੇੇ ਅਧੀਨ ਪੈਂਦੇ ਪਿੰਡ ਲੋਧੀਗੁਜਰ ਵਿਖੇ ਕਰੀਬ ਤਿੰਨ ਸਾਲ ਪਹਿਲਾਂ ਜ਼ਮੀਨੀ ਵਿਵਾਦ ਕਾਰਨ ਵਾਪਰੇ ਕਤਲ ਕਾਂਡ 'ਚ ਤਿੰਨ ਵਿਅਕਤੀ ਮਾਰੇ ਗਏ ਸਨ। ਉਸ ਮਾਮਲੇ ਤਹਿਤ ਇਕ ਭਗੌੜੇ ਦੋਸ਼ੀ ਗੈਂਗਸਟਰ ਗੁਰਜੀਤ ਸਿੰਘ ਉਰਫ ਲਾਡਾ ਨੂੰ ਥਾਣਾ ਲੋਪੋਕੇ ਦੀ ਪੁਲਿਸ ਨੇ ਭਾਰੀ ਪੁਲਿਸ ਫੋਰਸ ਨੂੰ ਨਾਲ ਲੈ ਕੇ ਅਜਨਾਲਾ ਦੀ ਜੁਡੀਸ਼ੀਅਲ ਕੋਰਟ ਵਿਖੇ ਗੀਤਾ ਰਾਣੀ ਦੀ ਅਦਾਲਤ 'ਚ ਪੇਸ਼ ਕੀਤਾ ਜਿਸ ਦੌਰਾਨ ਗੈਂਗਸਟਰ ਲਾਡਾ ਨੂੰ 14 ਦਸੰਬਰ ਤਕ ਅੰਮਿ੫ਤਸਰ ਦੀ ਜੇਲ੍ਹ ਵਿਚ ਭੇਜ ਦਿੱਤਾ ਹੈ। ਥਾਣਾ ਲੋਪੋਕੇ ਦੇ ਮੁੱਖ ਅਫਸਰ ਕਪਿਲ ਕੋਸ਼ਲ ਨੇ ਦੱਸਿਆ ਕਿ ਗੈਂਗਸਟਰ ਗੁਰਜੀਤ ਸਿੰਘ ਉਰਫ ਲਾਡਾ ਵਾਸੀ ਢੰਡ ਕਸੇਲ ਤੇ ਵੱਖ-ਵੱਖ ਥਾਣਿਆਂ 'ਚ ਕਈ ਅਪਰਾਧਿਕ ਮਾਮਲੇ ਦਰਜ ਹਨ ਤੇ 12 ਦਸੰਬਰ 2014 ਨੂੰ ਪਿੰਡ ਲੋਧੀਗੁੱਜਰ ਵਿਖੇ ਵਾਪਰੇ ਕਾਤਲ ਕਾਂਡ ਦਾ ਦੋਸ਼ੀ ਹੋਣ ਕਾਰਨ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਸੀ ਜਿਸ ਤਹਿਤ ਅੱਜ ਉਕਤ ਦੋਸ਼ੀ ਨੂੰ ਜੱਜ ਗੀਤਾ ਰਾਣੀ ਦੀ ਅਦਾਲਤ ਅਜਨਾਲਾ ਵਿਖੇ ਪੇਸ਼ ਕੀਤਾ ਗਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Gangster laada appear in court