ਖੋਜ ਖਬਰ

Updated on: Fri, 10 Aug 2018 05:25 PM (IST)
  

ਪੰਜ ਗ੍ਰਾਮ ਤਕ ਲੂਣ ਖਾਣਾ ਦਿਲ ਲਈ ਸੁਰੱਖਿਅਤ

ਭਾਰਤ ਸਮੇਤ 18 ਦੇਸ਼ਾਂ 'ਚ ਕੀਤੇ ਗਏ ਇਕ ਅਧਿਐਨ 'ਚ ਪਾਇਆ ਗਿਆ ਹੈ ਕਿ ਰੋਜ਼ਾਨਾ ਪੰਜ ਗ੍ਰਾਮ ਤਕ ਲੂਣ ਖਾਣਾ ਦਿਲ ਲਈ ਸੁਰੱਖਿਅਤ ਹੋ ਸਕਦਾ ਹੈ। ਇਸ ਨਾਲ ਹਾਰਟ ਅਟੈਕ ਤੇ ਸਟ੫ੋਕ ਦਾ ਖ਼ਤਰਾ ਨਹੀਂ ਵਧਦਾ।

ਕੈਨੇਡਾ ਦੀ ਮੈਕਮਾਸਟਰ ਯੂਨੀਵਰਸਿਟੀ ਦੇ ਖੋਜਕਰਤਾਵਾਂ ਮੁਤਾਬਕ, ਲੂਣ 'ਚ ਮੌਜੂੁਦ ਸੋਡੀਅਮ ਨਾਲ ਸਿਹਤ ਨੂੰ ਹੋਣ ਵਾਲੇ ਕਿਸੇ ਵੀ ਖ਼ਤਰੇ ਨੂੰ ਫਲਾਂ, ਸਬਜ਼ੀਆਂ, ਦੁੱਧ ਉਤਪਾਦਾਂ, ਆਲੂ ਤੇ ਪੋਟਾਸ਼ੀਅਮ ਨਾਲ ਭਰਪੂਰ ਹੋਰ ਖ਼ੁਰਾਕੀ ਪਦਾਰਥਾਂ ਦੇ ਇਸਤੇਮਾਲ ਨਾਲ ਖ਼ਤਮ ਕੀਤਾ ਜਾ ਸਕਦਾ ਹੈ। ਇਹ ਸਿੱਟਾ 18 ਮੁਲਕਾਂ 'ਚ 35 ਤੋਂ 70 ਸਾਲ ਦੇ 94 ਹਜ਼ਾਰ ਲੋਕਾਂ 'ਤੇ ਕੀਤੇ ਗਏ ਅਧਿਐਨ ਦੇ ਆਧਾਰ 'ਤੇ ਕੱਿਢਆ ਗਿਆ ਹੈ। ਇਸ 'ਚ ਇਹ ਪਾਇਆ ਗਿਆ ਕਿ ਪੰਜ ਗ੍ਰਾਮ ਤੋਂ ਜ਼ਿਆਦਾ ਸੋਡੀਅਮ ਖਾਣੇ ਦੀ ਸੂਰਤ ਹੀ ਦਿਲ ਦੇ ਰੋਗ ਤੇ ਸਟ੫ੋਕ ਦਾ ਖ਼ਤਰਾ ਵੱਧ ਸਕਦਾ ਹੈ। ਅਧਿਐਨ ਤੋਂ ਪਤਾ ਲੱਗਾ ਕਿ ਚੀਨ ਇਕਲੌਤਾ ਅਜਿਹਾ ਮੁਲਕ ਹੈ ਜਿੱਥੇ ਕਰੀਬ 80 ਫ਼ੀਸਦੀ ਲੋਕ ਰੋਜ਼ਾਨਾ ਪੰਜ ਗ੍ਰਾਮ ਤੋਂ ਜ਼ਿਆਦਾ ਲੂਣ ਖਾਂਦੇ ਹਨ। ਬਾਕੀ ਮੁਲਕਾਂ 'ਚ ਜ਼ਿਆਦਾਤਰ ਲੋਕ ਤਿੰਨ ਤੋਂ ਪੰਜ ਗ੍ਰਾਮ ਲੂਣ ਦਾ ਇਸਤੇਮਾਲ ਕਰਦੇ ਹਨ। ਮੈਕਮਾਸਟਰ ਦੇ ਖੋਜਕਰਤਾ ਐਂਡਿ੍ਰਊ ਮੈਂਟ ਨੇ ਕਿਹਾ ਕਿ ਡਬਲਯੂਐੱਚਓ ਦੋ ਗ੍ਰਾਮ ਤੋਂ ਘੱਟ ਸੋਡੀਅਮ ਖਾਣ ਦੀ ਸਲਾਹ ਦਿੰਦਾ ਹੈ।

ਪੀਟੀਆਈ

------------

ਮੂਲੀ ਦਿਲ ਦੇ ਰੋਗ ਅਤੇ ਸਟ੫ੋਕ ਤੋਂ ਬਚਾਅ 'ਚ ਕਾਰਗਰ

ਮੂਲੀ ਦਾ ਇਸਤੇਮਾਲ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਇਹ ਕਈ ਬਿਮਾਰੀਆਂ ਤੋਂ ਬਚਾਅ ਵੀ ਕਰਦਾ ਹੈ। ਇਕ ਨਵੇਂ ਅਧਿਐਨ 'ਚ ਪਾਇਆ ਗਿਆ ਹੈ ਕਿ ਮੂਲੀ ਖਾਣ ਨਾਲ ਕੋਰੋਨਰੀ ਖੂਨ ਦੀਆਂ ਨਸਾਂ ਦੀ ਰੱਖਿਆ ਹੋ ਸਕਦੀ ਹੈ। ਇਸ ਨਾਲ ਦਿਲ ਦੇ ਰੋਗ ਤੇ ਸਟ੫ੋਕ ਦੇ ਖ਼ਤਰੇ ਤੋਂ ਬਚਾਅ ਹੋ ਸਕਦਾ ਹੈ।

ਜਾਪਾਨ ਦੀ ਕਾਗੋਸ਼ੀਮਾ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਹ ਸਿੱਟਾ ਸਕੁਰਾਜੀਮਾ ਡਾਇਕਨ ਮੂਲੀ 'ਤੇ ਕੀਤੇ ਗਏ ਅਧਿਐਨ ਦੇ ਆਧਾਰ 'ਤੇ ਕੱਿਢਆ ਹੈ। ਇਹ ਮੂਲੀ ਆਕਾਰ 'ਚ ਵੱਡੀ ਹੁੰਦੀ ਹੈ। ਖੋਜਕਰਤਾਵਾਂ ਮੁਤਾਬਕ, ਮੂਲੀ ਆਕਸੀਡੈਂਟ ਹਾਈ ਬਲੱਡ ਪ੍ਰੈੱਸ਼ਰ ਤੇ ਖੂਨ ਦਾ ਕਲਾਟ ਬਣਨ ਦੇ ਖ਼ਤਰੇ ਨੂੰ ਘੱਟ ਕਰ ਸਕਦਾ ਹੈ। ਇਨ੍ਹਾਂ ਸਮੱਸਿਆਵਾਂ ਕਾਰਨ ਹਾਰਟ ਅਟੈਕ ਅਤੇ ਸਟ੫ੋਕ ਦਾ ਖ਼ਤਰਾ ਵੱਧ ਜਾਂਦਾ ਹੈ।

(ਆਈਏਐਨਐੱਸ)

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Five grammes of daily salt intake safe for heart