-ਰਾਤ ਦੀ ਸ਼ਿਫਟ ਦੇ ਦੌਰਾਨ ਗੇਟਾਂ ਨੂੰ ਤਾਲੇ ਲਾ ਕੇ ਘਰੇ ਆਰਾਮ ਫਰਮਾ ਰਿਹਾ ਸੀ ਕਾਰਖ਼ਾਨੇਦਾਰ

ਮਾਲਕ ਖ਼ਿਲਾਫ਼ ਗ਼ੈਰ-ਇਰਾਦਤਨ ਕਤਲ ਦਾ ਮਾਮਲਾ ਦਰਜ

---

ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਕਲਿਆਣ ਨਗਰ ਦੇ ਇਕ ਹੌਜ਼ਰੀ ਦੇ ਕਾਰਖ਼ਾਨੇ 'ਚ ਲੱਗੀ ਅੱਗ ਦੌਰਾਨ ਦਮ ਘੁਟਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ¢ ਬੁੱਧਵਾਰ ਤੜਕੇ ਪੌਣੇ 4 ਵਜੇ ਦੇ ਕਰੀਬ ਵਾਪਰੇ ਇਸ ਹਾਦਸੇ ਵਿਚ ਮਜ਼ਦੂਰਾਂ ਨੇ ਆਪਣੇ ਆਪ ਨੂੰੂ ਬਚਾਉਣ ਦਾ ਬਹੁਤ ਯਤਨ ਕੀਤਾ, ਪਰ ਕਾਰਖ਼ਾਨੇ ਦੇ ਹਰ ਗੇਟ 'ਤੇ ਤਾਲੇ ਲੱਗੇ ਹੋਣ ਕਾਰਨ ਉਹ ਬਾਹਰ ਨਾ ਨਿਕਲ ਸਕੇ ¢ ਇਸ ਹਾਦਸੇ ਵਿਚ ਮਾਰੇ ਗਏ ਮਜ਼ਦੂਰਾਂ ਦੀ ਪਛਾਣ ਸਤਿਆ ਪ੫ਕਾਸ਼ (40), ਧਨੰਜੈ ਪਾਂਡੇ (34) , ਮੁਹੰਮਦ ਰੱਬਾਨ (19) ਅਤੇ ਮੁਹੰਮਦ ਆਜ਼ਾਦ (19) ਦੇ ਰੂਪ ਵਿਚ ਹੋਈ ਹੈ ¢ ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ ਚਾਰ ਦੀ ਪੁਲਿਸ ਨੇ ਕਾਲੜਾ ਹੌਜ਼ਰੀ ਦੇ ਮਾਲਕ ਸੁਮਿਤ ਕਾਲੜਾ ਖ਼ਿਲਾਫ਼ ਗ਼ੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ¢

ਜਾਣਕਾਰੀ ਮੁਤਾਬਕ ਬਾਜਵਾ ਨਗਰ ਇਲਾਕੇ 'ਚ ਚਾਰ ਮੰਜ਼ਿਲਾ ਇਮਾਰਤ 'ਚ ਕਾਲੜਾ ਹੌਜ਼ਰੀ ਕਾਰਖ਼ਾਨਾ ਬਣਿਆ ਹੋਇਆ ਹੈ ¢ ਦੀਵਾਲੀ ਦਾ ਸੀਜ਼ਨ ਹੋਣ ਕਰਕੇ ਕਾਰਖ਼ਾਨਾ ਦਿਨ ਰਾਤ ਚੱਲਦਾ ਸੀ ¢ ਮੰਗਲਵਾਰ ਦੀ ਰਾਤ ਚਾਰੇ ਮਜ਼ਦੂਰ ਰਾਤ ਦੀ ਸ਼ਿਫਟ 'ਚ ਕੰਮ ਕਰ ਰਹੇ ਸਨ ¢ ਕਾਰਖ਼ਾਨੇ ਦਾ ਮਾਲਕ ਰਾਤ ਦੀ ਸ਼ਿਫਟ ਵੇਲੇ ਹਮੇਸ਼ਾ ਫੈਕਟਰੀ ਨੂੰ ਤਾਲੇ ਲਾ ਕੇ ਚਲਾ ਜਾਂਦਾ ਸੀ ¢ ਮੰਗਲਵਾਰ ਰਾਤ ਨੂੰ ਵੀ ਉਸ ਨੇ ਅਜਿਹਾ ਹੀ ਕੀਤਾ¢ ਕਾਰਖ਼ਾਨੇ ਵਿਚ ਕੰਮ ਚੱਲ ਰਿਹਾ ਸੀ। ਬੁੱਧਵਾਰ ਤੜਕੇ ਪੌਣੇ ਚਾਰ ਵਜੇ ਦੇ ਕਰੀਬ ਸ਼ਾਰਟ ਸਰਕਟ ਤੋਂ ਬਾਅਦ ਕਾਰਖ਼ਾਨੇ ਦੀ ਹੇਠਲੀ ਮੰਜ਼ਿਲ ਨੂੰ ਅੱਗ ਲੱਗ ਗਈ ¢ ਵੇਖਦਿਆਂ ਹੀ ਵੇਖਦਿਆਂ ਅੱਗ ਨੇ ਕਾਰਖ਼ਾਨੇ ਦੀਆਂ ਤਿੰਨ ਮੰਜ਼ਿਲਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ¢ ਉੱਥੇ ਬੇਹੱਦ ਧੂੰਆਂ ਹੋ ਗਿਆ¢ ਕਾਰਖ਼ਾਨੇ ਵਿਚ ਅੱਗ ਘੱਟ ਸੀ ਪਰ ਧੂੰਆਂ ਬਹੁਤ ਹੀ ਜ਼ਿਆਦਾ ਸੀ। ਮਜ਼ਦੂਰਾਂ ਨੇ ਬਾਹਰ ਆਉਂਣ ਦੀ ਕੋਸ਼ਿਸ਼ ਕੀਤੀ ਪਰ ਹਰ ਪਾਸੇ ਤਾਲੇ ਲੱਗੇ ਹੋਣ ਕਾਰਨ ਉਨ੍ਹਾਂ ਦਾ ਦਮ ਘੁਟ ਗਿਆ ਤੇ ਅੰਦਰ ਹੀ ਉਨ੍ਹਾਂ ਦੀ ਮੌਤ ਹੋ ਗਈ ¢ ਇਸ ਦੌਰਾਨ ਗੁਆਂਢ ਵਿਚ ਰਹਿਣ ਵਾਲੇ ਲੋਕਾਂ ਨੇ ਇਸ ਦੀ ਜਾਣਕਾਰੀ ਫਾਇਰ ਬਿ੫ਗੇਡ ਨੂੰ ਦਿੱਤੀ ਮੌਕੇ 'ਤੇ ਪੁੱਜੀਆਂ ਫਾਇਰ ਬਿ੫ਗੇਡ ਦੀਆਂ ਤਿੰਨ ਗੱਡੀਆਂ ਨੇ ਪੌਣੇ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ¢ ਸੂਚਨਾ ਮਿਲਦੇ ਸਾਰ ਹੀ ਥਾਣਾ ਦਰੇਸੀ ਦੀ ਪੁਲਿਸ ਵੀ ਮੌਕੇ 'ਤੇ ਪੁੱਜੀ ਤੇ ਚਾਰ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ¢ ਇਸ ਮਾਮਲੇ ਵਿਚ ਥਾਣਾ ਪੁਲਿਸ ਨੇ ਕਾਰਖ਼ਾਨੇ ਦੇ ਮਾਲਕ ਸੁਮਿਤ ਕਾਲੜਾ ਖ਼ਿਲਾਫ਼ ਗ਼ੈਰ -ਇਰਾਦਤਨ ਕਤਲ ਦਾ ਮਾਮਲਾ ਦਰਜ ਕਰਕੇ ਕੇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ¢

----