ਗ਼ਰੀਬੀ ਤੋਂ ਤੰਗ ਪਿਤਾ ਨੇ ਬੇਟੇ ਨਾਲ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

Updated on: Wed, 13 Sep 2017 05:44 PM (IST)
  

ਪਿੰਡ ਭੁੱਲਰਵਾਲਾ 'ਚ ਪਿਤਾ ਨੇ ਆਪਣੇ ਪੰਜ ਸਾਲਾ ਬੇਟੇ ਨਾਲ ਕੀਤੀ ਖ਼ੁਦਕੁਸ਼ੀ

ਸੋਨੂੰ ਸ਼ਰਮਾ, ਲੰਬੀ (ਸ੫ੀ ਮੁਕਤਸਰ ਸਾਹਿਬ)

ਸਾਬਕਾ ਮੁੱਖ ਮੰਤਰੀ ਪ੫ਕਾਸ਼ ਸਿੰਘ ਬਾਦਲ ਦੇ ਲੰਬੀ ਹਲਕੇ ਦੇ ਪਿੰਡ ਭੁੱਲਰਵਾਲਾ 'ਚ ਮੰਗਲਵਾਰ ਸ਼ਾਮ ਬਲਜੀਤ ਸਿੰਘ (40) ਨੇ ਆਪਣੇ ਪੰਜ ਸਾਲਾ ਬੇਟੇ ਵਰਿੰਦਰ ਸਿੰਘ ਨਾਲ ਆਪਣੇ ਘਰ 'ਚ ਛੱਤ ਦੇ ਗਾਰਡਰ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਦਾ ਕਾਰਨ ਗ਼ਰੀਬੀ ਦੱਸੀ ਜਾ ਰਹੀ ਹੈ। ਪੁਲਿਸ ਨੇ ਇਸ ਮਾਮਲੇ 'ਚ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟ ਮਾਰਟਮ ਪਿੱਛੋਂ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ। ਮਿ੫ਤਕ ਦੇ ਭਰਾ ਰਛਪਾਲ ਸਿੰਘ ਨੇ ਦੱਸਿਆ ਕਿ ਖੇਤਾਂ 'ਚ ਮਜ਼ਦੂਰੀ ਕਰਕੇ ਪਰਿਵਾਰ ਚਲਾਉਣ ਵਾਲਾ ਬਲਜੀਤ ਸਿੰਘ ਆਪਣੇ ਪੰਜ ਬੱਚਿਆਂ ਨਾਲ ਮੰਗਲਵਾਰ ਨੂੰ ਆਪਣੇ ਘਰ 'ਚ ਹੀ ਸੀ। ਉਸ ਦੀ ਪਤਨੀ ਜਸਵਿੰਦਰ ਕੌਰ ਆਪਣੇ ਪੇਕੇ ਹੈਬੂਆਨਾ ਗਈ ਹੋਈ ਸੀ। ਬਲਜੀਤ ਪਿਛਲੇ ਕਰੀਬ ਇਕ ਮਹੀਨੇ ਤੋਂ ਕੋਈ ਕੰਮ ਨਾ ਮਿਲਣ ਕਾਰਨ ਬੇਹੱਦ ਪ੫ੇਸ਼ਾਨ ਚੱਲ ਰਿਹਾ ਸੀ। ਘਰ ਦਾ ਗੁਜ਼ਾਰਾ ਚਲਾਉਣਾ ਕਾਫ਼ੀ ਮੁਸ਼ਕਿਲ ਹੋਇਆ ਪਿਆ ਸੀ। ਇਸੇ ਪ੫ੇਸ਼ਾਨੀ ਦੇ ਚੱਲਦਿਆਂ ਦੇਰ ਸ਼ਾਮ ਉਹ ਪੰਜ ਸਾਲਾ ਬੇਟੇ ਵਰਿੰਦਰ ਸਿੰਘ ਨੂੰ ਨਾਲ ਲੈ ਕੇ ਘਰ ਦੇ ਦੂਜੇ ਕਮਰੇ 'ਚ ਗਿਆ ਜਿੱਥੇ ਉਸ ਨੇ ਸਾਮਾਨ ਰੱਖਣ ਵਾਲੀ ਪੇਟੀ ਦੇ ਉੱਪਰ ਚੜ੍ਹ ਕੇ ਛੱਤ ਦੇ ਗਾਰਡਰ ਨਾਲ ਫਾਹਾ ਲਗਾ ਲਿਆ। ਕੁਝ ਸਮੇਂ ਬਾਅਦ ਘਰ 'ਚ ਮੌਜੂਦ ਉਨ੍ਹਾਂ ਦੀਆਂ ਲੜਕੀਆਂ ਜਦ ਉਸ ਕਮਰੇ 'ਚ ਗਈਆਂ ਤਾਂ ਦੋਵਾਂ ਨੂੰ ਛੱਤ ਤੇ ਲਟਕਦੇ ਹੋਏ ਵੇਖਿਆ ਤਾਂ ਉਨ੍ਹਾਂ ਜ਼ੋਰ-ਜ਼ੋਰ ਨਾਲ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਰੋਣ ਦੀਆਂ ਆਵਾਜ਼ਾਂ ਸੁਣ ਕੇ ਆਸਪਾਸ ਦੇ ਲੋਕ ਉਨ੍ਹਾਂ ਦੇ ਘਰ ਪਹੁੰਚੇ ਤਾਂ ਦੇਖਿਆ ਕਿ ਦੋਵੇਂ ਪਿਓ-ਪੁੱਤ ਅਲੱਗ-ਅਲੱਗ ਫੰਦਿਆਂ 'ਤੇ ਲਟਕ ਰਹੇ ਸੀ। ਮਿ੫ਤਕ ਦੇ ਚਾਰ ਬੇਟੀਆਂ ਹਨ। ਘਟਨਾ ਦੀ ਜਾਣਕਾਰੀ ਦੇਣ 'ਤੇ ਥਾਣਾ ਲੰਬੀ ਦੇ ਇੰਚਾਰਜ ਬਿਕਰਮਜੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਅਤੇ ਲਾਸ਼ਾਂ ਨੂੰ ਥੱਲੇ ਉਤਾਰਿਆ। ਤਸਵੀਰ : 13ਐਮਕੇਟੀਪੀ05

ਕੈਪਸ਼ਨ : ਮਿ੫ਤਕ ਬਲਜੀਤ ਸਿੰਘ ਦੀ ਪੁਰਾਣੀ ਤਸਵੀਰ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: father son commit suicide