ਭਿ੍ਰਸ਼ਟਾਚਾਰ 'ਚ ਚੰਡੀਗੜ੍ਹ ਦੇ ਸਾਬਕਾ ਐੱਸਪੀ ਨੂੰ 3 ਸਾਲ ਦੀ ਸਜ਼ਾ

Updated on: Fri, 10 Aug 2018 08:36 PM (IST)
  

-ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੁਣਾਈ ਸਜ਼ਾ

-ਛੇ ਸਾਲ ਪਹਿਲੇ ਰਿਸ਼ਵਤ ਲੈਂਦੇ ਹੋਏ ਸੀ ਗਿ੍ਰਫ਼ਤਾਰ

ਜੇਐੱਨਐੱਨ, ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਨੇ ਸਾਬਕਾ ਐੱਸਪੀ (ਸੈਂਟਰਲ) ਨੂੰ ਸ਼ੁੱਕਰਵਾਰ ਨੂੰ ਸੀਬੀਆਈ ਦੇ ਵਿਸ਼ੇਸ਼ ਅਦਾਲਤ ਨੇ ਤਿੰਨ ਸਾਲ ਦੀ ਸਜ਼ਾ ਸੁਣਾਈ। ਬੁੱਧਵਾਰ ਨੂੰ ਅਦਾਲਤ ਨੇ ਦੇਸਰਾਜ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ। ਦੇਸਰਾਜ ਸਿੰਘ ਨੂੰ ਛੇ ਸਾਲ ਪਹਿਲੇ ਸੀਬੀਆਈ ਨੇ ਰਿਸ਼ਵਤ ਲੈਣ ਦੇ ਦੋਸ਼ 'ਚ ਗਿ੍ਰਫ਼ਤਾਰ ਕੀਤਾ ਸੀ। ਅਦਾਲਤ ਨੇ ਇਕ ਲੱਖ ਰੁਪਏ ਜੁਰਮਾਨਾ ਵੀ ਲਗਾਇਆ ਹੈ।

ਮਾਮਲੇ ਦੀ ਸੁਣਵਾਈ ਦੌਰਾਨ ਦੇਸਰਾਜ ਸਿੰਘ ਦੇ ਵਕੀਲ ਨੇ ਉਨ੍ਹਾਂ ਦੇ ਬਚਾਅ 'ਚ ਕਈ ਦਲੀਲਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਦੇਸਰਾਜ ਨੂੰ ਫਸਾਉਣ ਲਈ ਰਿਸ਼ਵਤ ਦੀ ਰਕਮ ਜਾਣ ਬੁੱਝ ਕੇ ਪਲਾਂਟ ਕਰਵਾਈ ਗਈ ਸੀ। ਇਸ 'ਤੇ ਸੀਬੀਆਈ ਦੇ ਵਕੀਲ ਕੇ ਪੀ ਸਿੰਘ ਨੇ ਜਵਾਬ ਦਿੱਤਾ ਕਿ ਜੇਕਰ ਰਿਸ਼ਵਤ ਦੀ ਰਕਮ ਪਲਾਂਟ ਕਰਵਾਈ ਗਈ ਸੀ ਤਾਂ ਦੇਸਰਾਜ ਦੇ ਹੱਥਾਂ 'ਤੇ ਰੰਗ ਕਿਵੇਂ ਆ ਗਿਆ। ਬਚਾਅ ਪੱਖ ਨੇ ਇਹ ਵੀ ਕਿਹਾ ਕਿ ਸੀਬੀਆਈ ਨੇ ਦੇਸਰਾਜ ਦੀ ਰਿਸ਼ਵਤ ਲੈਣ ਦੀ ਜੋ ਵਾਇਸ ਰਿਕਾਰਡਿੰਗ ਪੇਸ਼ ਕੀਤੀ ਉਸ ਨਾਲ ਛੇੜਛਾੜ ਕੀਤੀ ਗਈ ਸੀ। ਇਸ 'ਤੇ ਸੀਬੀਆਈ ਨੇ ਜਵਾਬ ਦਿੱਤਾ ਕਿ ਕੇਸ ਦੇ ਆਜ਼ਾਦ ਗਵਾਹ ਨੇ ਗਵਾਹੀ ਦਿੱਤੀ ਸੀ ਕਿ ਜਿਸ ਮੈਮੋਰੀ ਕਾਰਡ 'ਚ ਦੇਸਰਾਜ ਦੇ 'ਆਵਾਜ਼ ਦੇ ਨਮੂਨੇ' ਲਏ ਗਏ ਸਨ ਉਹੀ ਸੀਐੱਫਐੱਸਐੱਲ 'ਚ ਜਾਂਚ ਲਈ ਭੇਜਿਆ ਗਿਆ ਅਤੇ ਉਸੇ ਨੂੰ ਜਾਂਚ ਪਿੱਛੋਂ ਅਦਾਲਤ 'ਚ ਪੇਸ਼ ਕੀਤਾ ਗਿਆ। ਉਸ ਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ। ਕੇਸ ਦੀ ਸੁਣਵਾਈ ਪੂਰੀ ਹੋਣ ਪਿੱਛੋਂ ਸੀਬੀਆਈ ਅਦਾਲਤ ਨੇ ਯੂਟੀ ਪੁਲਿਸ ਦੇ ਸਾਬਕਾ ਐੱਸਪੀ ਦੇਸਰਾਜ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ।

ਇਹ ਹੈ ਮਾਮਲਾ

ਐੱਸਪੀ ਦੇਸਰਾਜ ਸਿੰਘ ਨੂੰ 18 ਅਕਤੂਬਰ, 2012 ਨੂੰ ਸੀਬੀਆਈ ਨੇ ਉਨ੍ਹਾਂ ਦੇ ਸੈਕਟਰ-23 ਸਥਿਤ ਸਰਕਾਰੀ ਨਿਵਾਸ ਤੋਂ ਗਿ੍ਰਫ਼ਤਾਰ ਕੀਤਾ ਸੀ। ਉਨ੍ਹਾਂ 'ਤੇ ਸੈਕਟਰ-26 ਪੁਲਿਸ ਥਾਣੇ ਦੇ ਇੰਸਪੈਕਟਰ ਅਨੋਖ ਸਿੰਘ ਤੋਂ ਇਕ ਲੱਖ ਰਿਸ਼ਵਤ ਲੈਣ ਦੇ ਦੋਸ਼ ਸਨ। 2008 ਬੈਚ ਦੇ ਆਈਪੀਐੱਸ ਅਫਸਰ ਦੇਸਰਾਜ ਆਪਣੀ ਗਿ੍ਰਫ਼ਤਾਰੀ ਸਮੇਂ ਸੈਕਟਰ-17 ਥਾਣੇ 'ਚ ਐੱਸਪੀ ਸੈਂਟਰਲ ਤਾਇਨਾਤ ਸਨ। ਦੋਸ਼ ਮੁਤਾਬਿਕ ਅਨੋਖ ਸਿੰਘ ਖ਼ਿਲਾਫ਼ ਵਿਭਾਗੀ ਜਾਂਚ ਚੱਲ ਰਹੀ ਸੀ। ਐੱਸਪੀ ਦੇਸਰਾਜ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਸ ਜਾਂਚ 'ਚ ਅਨੋਖ ਸਿੰਘ ਦੇ ਹਿੱਤ 'ਚ ਰਿਪੋਰਟ ਤਿਆਰ ਕਰਨ ਲਈ 5 ਲੱਖ ਰੁਪਏ ਰਿਸ਼ਵਤ ਮੰਗੀ। ਬਾਅਦ 'ਚ ਦੋ ਲੱਖ 'ਚ ਸੌਦਾ ਹੋਇਆ। ਪਹਿਲੀ ਕਿਸ਼ਤ ਦੇ ਰੂਪ 'ਚ ਇਕ ਲੱਖ ਲੈ ਕੇ ਅਨੋਖ ਸਿੰਘ ਦੇਸਰਾਜ ਦੇ ਘਰ ਪੁੱਜੇ। ਉਥੇ ਸੀਬੀਆਈ ਨੇ ਟਰੈਪ ਲਗਾ ਰੱਖਿਆ ਸੀ ਅਤੇ ਫਿਰ ਦੇਸਰਾਜ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ।

ਘਟਨਾਯਮ

-18 ਅਕਤੂਬਰ, 2012 : ਸੀਬੀਆਈ ਨੇ ਦੇਸਰਾਜ ਸਿੰਘ ਨੂੰ ਸੈਕਟਰ-23 ਸਥਿਤ ਸਰਕਾਰੀ ਨਿਵਾਸ ਤੋਂ ਇਕ ਲੱਖ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗਿ੍ਰਫ਼ਤਾਰ ਕੀਤਾ।

-12 ਦਸੰਬਰ, 2012 : ਹਾਈ ਕੋਰਟ ਤੋਂ ਦੇਸਰਾਜ ਸਿੰਘ ਨੂੰ ਜ਼ਮਾਨਤ ਮਿਲੀ।

-5 ਜੁਲਾਈ, 2013 : ਰਿਸ਼ਵਤ ਮਾਮਲੇ 'ਚ ਗ੍ਰਹਿ ਮੰਤਰਾਲੇ ਨੇ ਕੇਸ ਚਲਾਉਣ ਦੀ ਇਜਾਜ਼ਤ ਦਿੱਤੀ।

-7 ਜੁਲਾਈ, 2013 : ਸੀਬੀਆਈ ਨੇ ਦੇਸਰਾਜ ਸਿੰਘ ਖ਼ਿਲਾਫ਼ ਚਾਰਜਸ਼ੀਟ ਦਰਜ ਕੀਤੀ।

-14 ਅਕਤੂਬਰ, 2013 : ਦੇਸਰਾਜ ਸਿੰਘ ਖ਼ਿਲਾਫ਼ ਦੋਸ਼ ਤੈਅ ਹੋਏ।

-14 ਫਰਵਰੀ, 2014 : ਇੰਸਪੈਕਟਰ ਅਨੋਖ ਸਿੰਘ ਨੇ ਅਦਾਲਤ 'ਚ ਦੇਸਰਾਜ ਸਿੰਘ ਖ਼ਿਲਾਫ਼ ਗਵਾਹੀ ਦਿੱਤੀ।

-30 ਜੁਲਾਈ, 2018 : ਕੇਸ 'ਚ ਟ੫ਾਇਲ ਪੂਰਾ ਹੋਇਆ।

-8 ਅਗਸਤ, 2018 : ਸਾਬਕਾ ਐੱਸਪੀ ਦੇਸਰਾਜ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ।

-10 ਅਗਸਤ, 2018 : ਤਿੰਨ ਸਾਲ ਦੀ ਸਜ਼ਾ ਅਤੇ ਇਕ ਲੱਖ ਰੁਪਏ ਜੁਰਮਾਨਾ ਲਗਾਇਆ ਗਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ex sp ut jailed for three years