ਆਧਾਰ ਨਾਲ ਪੀਐੱਫ ਖਾਤਾ ਜੋੜਨ ਦੀ ਮਿਆਦ ਮਾਰਚ ਤਕ ਵਧੀ

Updated on: Fri, 17 Feb 2017 09:52 PM (IST)
  

ਨਵੀਂ ਦਿੱਲੀ (ਪੀਟੀਆਈ) : ਈਪੀਐੱਫਓ ਨੇ ਮੁਲਾਜ਼ਮਾਂ ਨੂੰ ਪੀਐੱਫ ਆਧਾਰ ਨੰਬਰ ਨਾਲ ਜੋੜਨ ਲਈ 31 ਮਾਰਚ ਤਕ ਦੀ ਮੋਹਲਤ ਦਿੱਤੀ ਹੈ। ਈਪੀਐੱਫਓ ਨੇ ਆਧਾਰ ਨੰਬਰ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ 28 ਫਰਵਰੀ ਤੈਅ ਕੀਤੀ ਸੀ। ਪੀਐੱਫ ਸਕੀਮ ਦੇ ਲਾਭ ਲਈ ਜਨਵਰੀ 'ਚ ਆਧਾਰ ਨੰਬਰ ਨਾਲ ਪੀਐੱਫ ਖਾਤਿਆਂ ਨੂੰ ਜੋੜਨਾ ਲਾਜ਼ਮੀ ਕਰ ਦਿੱਤਾ ਗਿਆ ਸੀ। ਈਪੀਐੱਫਓ ਦੇ ਸਾਰੇ 120 ਫੀਲਡ ਦਫ਼ਤਰਾਂ ਨੂੰ ਭੇਜੇ ਸਰਕਾਰੀ ਹੁਕਮ ਮੁਤਾਬਕ, ਸਾਰੇ ਮੁਲਾਜ਼ਮਾਂ ਲਈ ਮੁਲਾਜ਼ਮ ਪੈਨਸ਼ਨ ਸਕੀਮ 1995 ਤਹਿਤ ਆਧਾਰ ਨੰਬਰ 31 ਮਾਰਚ ਤਕ ਜਮ੍ਹਾਂ ਕਰਵਾਉਣਾ ਜ਼ਰੂਰੀ ਹੈ। ਆਧਾਰ ਲਿੰਕਡ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀ ਵੀ ਆਖਰੀ ਤਰੀਕ 31 ਮਾਰਚ ਤਕ ਵਧਾ ਦਿੱਤੀ ਗਈ ਹੈ। ਈਪੀਐੱਫਓ ਨੇ ਜਨਵਰੀ 'ਚ ਜੀਵਨ ਪ੍ਰਮਾਣ ਪੱਤਰ ਪ੍ਰੋਗਰਾਮ ਜ਼ਰੀਏ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀ ਤਰੀਕ ਪਹਿਲਾਂ 28 ਫਰਵਰੀ ਤਕ ਵਧਾਈ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: EPFO order