ਇਕ ਨਜ਼ਰ

Updated on: Wed, 13 Sep 2017 08:04 PM (IST)
  

ਵੱਖਵਾਦੀ ਸ਼ਬੀਰ ਸ਼ਾਹ ਨੂੰ ਅਦਾਲਤ ਤੋਂ ਨਹੀਂ ਮਿਲੀ ਰਾਹਤ

ਨਵੀਂ ਦਿੱਲੀ (ਏਜੰਸੀ) : ਮਨੀ ਲਾਂਡਰਿੰਗ ਦੇ ਮਾਮਲੇ 'ਚ ਪਟਿਆਲਾ ਹਾਊਸ ਕੋਰਟ ਨੇ ਕਸ਼ਮੀਰੀ ਵੱਖਵਾਦੀ ਆਗੂ ਤੇ ਜੰਮੂ-ਕਸ਼ਮੀਰ ਡੈਮੋਯੇਟਿਕ ਫਰੀਡਮ ਪਾਰਟੀ ਦੇ ਚੇਅਰਮੈਨ ਸ਼ਬੀਰ ਅਹਿਮਦ ਸ਼ਾਹ ਅਤੇ ਹਵਾਲਾ ਕਾਰੋਬਾਰੀ ਅਸਲਮ ਵਾਨੀ ਦੀ ਨਿਆਇਕ ਹਿਰਾਸਤ 27 ਸਤੰਬਰ ਤਕ ਵਧਾ ਦਿੱਤੀ ਹੈ। ਦਿੱਲੀ ਪੁਲਿਸ ਨੇ ਸ਼ਬੀਰ ਸ਼ਾਹ ਅਤੇ ਵਾਨੀ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਵਧੀਕ ਸੈਸ਼ਨ ਜੱਜ ਸਿਧਾਰਥ ਸ਼ਰਮਾ ਦੀ ਅਦਾਲਤ 'ਚ ਪੇਸ਼ ਕੀਤਾ ਸੀ। ਇਸ ਤੋਂ ਪਹਿਲੇ ਵੀ ਅਦਾਲਤ ਦੋ ਵਾਰ ਸ਼ਬੀਰ ਸ਼ਾਹ ਦੀ ਹਿਰਾਸਤ ਅੱਵਧੀ ਵਧਾ ਚੁੱਕੀ ਹੈ।

ਕੋਟਖਾਈ ਮਾਮਲਾ : ਜ਼ਹੂਰ ਜ਼ੈਦੀ ਹਸਪਤਾਲ 'ਚ ਭਰਤੀ

ਸ਼ਿਮਲਾ (ਏਜੰਸੀ) : ਕੋਟਖਾਈ 'ਚ 10ਵੀਂ ਦੀ ਵਿਦਿਆਰਥਣ ਨਾਲ ਜਬਰ ਜਨਾਹ ਪਿੱਛੋਂ ਹੱਤਿਆ ਮਾਮਲੇ 'ਚ ਦੋਸ਼ੀ ਸੂਰਜ ਦੀ ਪੁਲਿਸ ਲਾਕਅਪ 'ਚ ਮੌਤ ਨੂੰ ਲੈ ਕੇ ਨਿਆਇਕ ਹਿਰਾਸਤ 'ਚ ਚੱਲ ਰਹੇ ਸਾਬਕਾ ਐੱਸਆਈਟੀ ਮੁਖੀ ਅਤੇ ਮੁਅੱਤਲ ਆਈਜੀ ਜ਼ਹੂਰ ਜ਼ੈਦੀ ਨੂੰ ਛਾਤੀ 'ਚ ਦਰਦ ਦੀ ਸ਼ਿਕਾਇਤ ਪਿੱਛੋਂ ਆਈਜੀਐੱਮਸੀ ਹਸਪਤਾਲ ਸ਼ਿਮਲਾ ਲਿਆਂਦਾ ਗਿਆ। ਉਨ੍ਹਾਂ ਨੂੰ ਕਾਰਡੀਓਲੋਜੀ ਵਿਭਾਗ ਦੀ ਕਾਰਡਿਕ ਕੇਅਰ ਯੂਨਿਟ (ਸੀਸੀਯੂ) 'ਚ ਦਾਖ਼ਲ ਕੀਤਾ ਗਿਆ ਹੈ। ਜ਼ੈਦੀ ਅੱਜਕੱਲ੍ਹ ਸੂਰਜ ਦੀ ਹੱਤਿਆ ਦੇ ਮਾਮਲੇ 'ਚ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਹਨ। ਬੁੱਧਵਾਰ ਸਵੇਰੇ ਲਗਪਗ ਸਾਢੇ ਨੌਂ ਵਜੇ ਜ਼ੈਦੀ ਨੇ ਕੰਡਾ ਜੇਲ੍ਹ 'ਚ ਛਾਤੀ ਦੇ ਦਰਦ ਦੀ ਸ਼ਿਕਾਇਤ ਕੀਤੀ। ਇਸ ਪਿੱਛੋਂ ਉਨ੍ਹਾਂ ਨੂੰ 10 ਵਜੇ ਆਈਜੀਐੱਮਸੀ ਲਿਆਂਦਾ ਗਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ek nazar