ਨਵੀਂ ਦਿੱਲੀ- ਭਾਰਤ ਦੇ ਛੇ ਸੂਬਿਆਂ ਵਿਚ ਅੱਜ ਪਿਛਲੇ ਪੰਜ ਘੰਟਿਆਂ ਅੰਦਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਬਿਹਾਰ, ਆਸਾਮ, ਝਾਰਖੰਡ, ਹਰਿਆਣਾ, ਪੱਛਮੀ ਬੰਗਾਲ ਅਤੇ ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ਵਿਚ ਭੁਚਾਲ ਆਇਆ। ਭੁਚਾਲ ਦੇ ਝਟਕੇ ਮਹਿਸੂਸ ਹੋਣ 'ਤੇ ਇਨ੍ਹਾਂ ਸੂਬਿਆਂ ਦੇ ਲੋਕ ਘਰਾਂ ਤੇ ਇਮਾਰਤਾਂ ਤੋਂ ਬਾਹਰ ਆ ਗਏ। ਅਜੇ ਤਕ ਕਿਤੇ ਵੀ ਜਾਨਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਜੰਮੂ-ਕਸ਼ਮੀਰ ਵਿਚ ਆਏ ਭੁਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 4.6 ਮਾਪੀ ਗਈ। ਭੁਚਾਲ ਦਾ ਕੇਂਦਰ ਲੱਦਾਖ਼ ਦੇ ਕਾਰਗਿਲ ਤੋਂ 199 ਕਿਲੋਮੀਟਰ ਦੂਰ ਸਥਿਤ ਸੀ।