ਨਰਾਇਣ ਦਾਸ ਨੂੰ ਗਿ੍ਰਫ਼ਤਾਰ ਨਾ ਕੀਤਾ ਤਾਂ ਕਰਾਂਗੇ ਪ੍ਰਦਰਸ਼ਨ : ਬਿਸ਼ਨ ਸਿੰਘ

Updated on: Wed, 16 May 2018 10:50 PM (IST)
  

ਫੋਟੋ ਕੈਪਸ਼ਨ

ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਪਾਕਿਸਤਾਨ ਵਿਖੇ ਭਾਰਤੀ ਹਿੰਦੂ ਪ੫ਚਾਰਕ ਨਰਾਇਣ ਦਾਸ ਨੂੰ ਗਿ੫ਫ਼ਤਾਰ ਕਰਨ ਦੀ ਮੰਗ ਸਬੰਧੀ ਹੋਏ ਇਕੱਤਰ ਦਿਖਾਈ ਦਿੰਦੇ ਹੋਏੇ¢

ਸਿੱਖ ਗੁਰੂਆਂ ਦੀ ਬਾਣੀ ਨਾਲ ਛੇੜ-ਛਾੜ ਕਰਨ 'ਤੇ ਪਾਕਿਸਤਾਨੀ ਸਿੱਖ ਲਾਹੌਰ ਵਿਚ ਹੋਏ ਇਕੱਤਰ

-ਦੋਸ਼ੀ ਨਰਾਇਣ ਦਾਸ ਨੂੰ ਗਿ੫ਫ਼ਤਾਰ ਕਰਕੇ ਸਖ਼ਤ ਸਜ਼ਾ ਦੇਣ ਦੀ ਕੀਤੀ ਮੰਗ

ਰਾਜਿੰਦਰ ਸਿੰਘ ਰੂਬੀ, ਅਟਾਰੀ ਸਰਹੱਦ

ਭਾਰਤ 'ਚ ਹਿੰਦੂਆਂ ਦੀ ਸ਼ਹਿ 'ਤੇ ਸਿੱਖ ਗੁਰੂ ਸਾਹਿਬਾਨ ਦੀ ਬਾਣੀ 'ਤੇ ਕਿੰਤੂ-ਪ੫ੰਤੂ ਕੀਤੇ ਜਾਣ ਖ਼ਿਲਾਫ਼ ਬੁੱਧਵਾਰ ਨੂੰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੫ੀ ਡੇਹਰਾ ਸਾਹਿਬ ਲਾਹੌਰ ਪਾਕਿਸਤਾਨ ਵਿਖੇ ਸਿੱਖ ਆਗੂ ਸਾਬਕਾ ਪ੫ਧਾਨ ਬਿਸ਼ਨ ਸਿੰਘ ਦੀ ਅਗਵਾਈ 'ਚ ਰੋਸ ਜ਼ਾਹਰ ਕਰਨ ਲਈ ਇਕੱਤਰ ਹੋਏ¢

ਪਾਕਿਸਤਾਨੀ ਤੋਂ ਜਾਣਕਾਰੀ ਦਿੰਦਿਆਂ ਬਿਸ਼ਨ ਸਿੰਘ ਨੇ ਕਿਹਾ ਕਿ ਭਾਰਤ 'ਚ ਸਿੱਖ ਵਿਰੋਧੀ ਹਿੰਦੂ ਜਥੇਬੰਦੀਆਂ ਦੇ ਆਗੂਆਂ ਦੀ ਸ਼ਹਿ 'ਤੇ ਗੁਰਬਾਣੀ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਜਿਸ ਨੂੰ ਸਿੱਖ ਬਰਦਾਸ਼ਤ ਨਹੀਂ ਕਰਨਗੇ¢ ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਵੱਲੋਂ ਹਰ ਧਰਮ ਨੂੰ ਮਾਣ ਸਤਿਕਾਰ ਦੇ ਕੇ ਗੁਰਬਾਣੀ ਵਿਚ ਸ਼ਾਮਲ ਕੀਤਾ ਗਿਆ ਹੈ ਪਰ ਹੁਣ ਕੱਟੜ ਹਿੰਦੂ ਨਰਾਇਣ ਦਾਸ ਵੱਲੋਂ ਗੁਰੂ ਅਰਜਨ ਦੇਵ ਜੀ ਪ੫ਤੀ ਇਤਰਾਜ਼ਯੋਗ ਸ਼ਬਦ ਵਰਤ ਕੇ ਗੁਰੂ ਸਾਹਿਬਾਨ ਤੇ ਗੁਰਬਾਣੀ ਦੀ ਤੌਹੀਨ ਕੀਤੀ ਹੈ ਜਿਸ ਨੂੰ ਦੁਨੀਆ ਭਰ ਦੇ ਸਿੱਖ ਬਰਦਾਸ਼ਤ ਨਹੀਂ ਕਰਨਗੇ¢

ਉਨ੍ਹਾਂ ਮੰਗ ਕੀਤੀ ਕਿ ਜੇ ਨਰਾਇਣ ਦਾਸ ਨੂੰ ਗਿ੫ਫ਼ਤਾਰ ਕਰਕੇ ਸਜ਼ਾ ਨਾ ਦਿੱਤੀ ਗਈ ਤਾਂ ਪਾਕਿਸਤਾਨ 'ਚ ਭਾਰਤ ਸਰਕਾਰ ਤੇ ਨਰਾਇਣ ਦਾਸ ਖ਼ਿਲਾਫ਼ ਪ੫ਦਰਸ਼ਨ ਕੀਤਾ ਜਾਵੇਗਾ।

ਇਸ ਮੌਕੇ ਰਣਜੀਤ ਸਿੰਘ, ਮਲਕੀਤ ਸਿੰਘ, ਇੰਦਰ ਸਿੰਘ, ਮਨਿੰਦਰ ਸਿੰਘ, ਦਇਆ ਸਿੰਘ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: e xlkjasl lkklkl