ਨਸ਼ਾ, ਪ੫ਦੂਸ਼ਣ ਤੇ ਵਧਦੀ ਆਬਾਦੀ ਚਿੰਤਾ ਦਾ ਵਿਸ਼ਾ

Updated on: Wed, 11 Jul 2018 09:13 PM (IST)
  
drugs populatin about news

ਨਸ਼ਾ, ਪ੫ਦੂਸ਼ਣ ਤੇ ਵਧਦੀ ਆਬਾਦੀ ਚਿੰਤਾ ਦਾ ਵਿਸ਼ਾ

-ਪਰਿਵਾਰ ਨਿਯੋਜਨ ਅਧੀਨ ਵਿਸ਼ਵ ਆਬਾਦੀ ਦਿਵਸ ਮਨਾਇਆ

ਸੀਟੀਪੀ121 ਕਾਲਾ ਬੱਕਰਾ ਵਿਖੇ ਵਿਸ਼ਵ ਆਬਾਦੀ ਦਿਵਸ ਮੌਕੇ ਸੰਬੋਧਨ ਕਰਦੇ ਹੋਏ ਡਾਕਟਰ ਸਾਹਿਬਾਨ

ਸੁਖਜੀਤ ਕੁਮਾਰ, ਕਿਸ਼ਨਗੜ੍ਹ : ਸਿਵਲ ਸਰਜਨ ਜਲੰਧਰ ਡਾ. ਜਸਪ੍ਰੀਤ ਕੌਰ ਸੇਖੋਂ ਦੇ ਹੁਕਮਾਂ ਆਨੁਸਾਰ ਜਿਲ੍ਹਾ ਪਰਿਵਾਰ ਭਲਾਈ ਅਧਿਕਾਰ ਡਾ. ਗੁਰਮੀਤ ਕੌਰ ਦੁੱਗਲ ਦੇ ਨਿਰਦੇਸ਼ਾਂ ਹੇਠ ਕਮਿਊਨਿਟੀ ਹੈੱਲਥ ਸ਼ੈਂਟਰ ਕਾਲਾ ਬੱਕਰਾ ਦੇ ਐੱਸਐੱਮਓ ਡਾ.ਸੁਰਿੰਦਰ ਜਗਤ ਦੀ ਅਗਵਾਈ 'ਚ ਥੀਮ 'ਸਾਰਥਕ ਕੱਲ੍ਹ ਦੀ ਸ਼ੁਰੂਆਤ' ਪਰਿਵਾਰ ਨਿਯੋਜਨ ਅਧੀਨ ਵਿਸ਼ਵ ਆਬਾਦੀ ਦਿਵਸ ਕਾਲਾ ਬੱਕਰਾ ਵਿਖੇ ਮਨਾਇਆ ਗਿਆ। ਇਸ ਮੌਕੇ ਡਾ. ਜਗਤ ਨੇ ਪਰਿਵਾਰ ਨਿਯੋਜਨ ਦੇ ਸਥਾਈ ਤੇ ਅਸਥਾਈ ਸਾਧਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਿੱਥੇ ਨਸ਼ਾ,ਪ੍ਰਦੂਸ਼ਣ ਤੇ ਘੱਟ ਰਹੇ ਪਾਣੀ ਦਾ ਪੱਧਰ ਮੁੱਖ ਚਿੰਤਾ ਦੇ ਵਿਸ਼ੇ ਹਨ। ਉਥੇ ਦੇਸ਼ 'ਚ ਪ੍ਰਤੀਦਿਨ ਵਧ ਰਹੀ ਆਬਾਦੀ ਦੀ ਦਰ ਵੀ ਵੱਡੀ ਚਿੰਤਾ ਦਾ ਕਾਰਨ ਬਣੀ ਹੋਈ ਹੈ। ਇਸ ਲਈ ਸਾਨੂੰ ਸਰਕਾਰ ਵਲੋਂ ਵਧਦੀ ਆਬਾਦੀ ਤੇ ਕੰਟਰੋਲ ਕਰਨ ਲਈ ਮੁਫ਼ਤ 'ਚ ਮਿਲਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਚੁੱਕਣਾ ਚਾਹੀਦਾ ਹੈ ਤੇ ਦੇਸ਼ ਦੀ ਤਰੱਕੀ 'ਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।

ਇਸ ਮੌਕੇ ਬੀਈਈ ਨੀਤੀਰਾਜ ਬੀ ਸਿੰਘ ਨੇ ਦੱਸਿਆ ਕਿ ਆਬਾਦੀ ਕੰਟਰੋਲ ਪੰਦਰਵਾੜੇ ਅਧੀਨ 13 ਜੁਲਾਈ ਨੂੰ ਸੀਐੱਚਸੀ ਕਾਲਾ ਬੱਕਰਾ ਵਿਖੇ ਪਰਿਵਾਰ ਨਿਯੋਜਨ ਆਪ੍ਰੇਸ਼ਨ ਦਾ ਕੈਂਪ ਲਾਇਆ ਜਾ ਰਿਹਾ ਹੈ। ਇਸ ਮੌਕੇ ਡਾ.ਗਗਨਦੀਪ ਕੌਰ, ਐੱਲਐੱਚਵੀ ਸਰਬਜੀਤ ਕੌਰ, ਐੱਸਆਈ ਅਜੀਤ ਸਿੰਘ ਤੇ ਐੱਸਆਈ ਅਮਰਜੀਤ ਸਿੰਘ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: drugs populatin about news