ਸਾਈਂਬਾਬਾ ਮੰਦਿਰ 'ਚ ਦਿੱਤਾ 25 ਹਜ਼ਾਰ ਡਾਲਰ ਦਾ ਦਾਨ

Updated on: Wed, 11 Jan 2017 04:54 PM (IST)
  
Donate 25 thousand dollar in Saibaba temple

ਸਾਈਂਬਾਬਾ ਮੰਦਿਰ 'ਚ ਦਿੱਤਾ 25 ਹਜ਼ਾਰ ਡਾਲਰ ਦਾ ਦਾਨ

ਸ਼ਿਰਡੀ , ਪ੫ੇਟਰ : ਮਹਾਰਾਸ਼ਟਰ ਦੇ ਪ੫ਸਿੱਧ ਸ਼੫ੀ ਸਾਈਂਬਾਬਾ ਮੰਦਿਰ 'ਚ ਇਕ ਪ੍ਰਵਾਸੀ ਭਾਰਤੀ ਨੇ 25 ਹਜ਼ਾਰ ਡਾਲਰ (ਕਰੀਬ 17 ਲੱਖ ਰੁਪਏ) ਦਾ ਦਾਨ ਕੀਤਾ ਹੈ¢ ਇਹ ਧਨਰਾਸ਼ੀ ਸ਼੫ੀ ਸਾਈਂਬਾਬਾ ਸੰਸਥਾਨ ਟਰੱਸਟ ਦੀ ਅਨਾਜ ਦਾਨ ਯੋਜਨਾ ਲਈ ਦਿੱਤੀ ਗਈ ਹੈ ¢ ਟਰੱਸਟ ਦੇ ਕਾਰਜਕਾਰੀ ਅਧਿਕਾਰੀ ਬਾਜੀਰਾਵ ਸ਼ਿੰਦੇ ਨੇ ਦੱਸਿਆ ਕਿ ਅਮਰੀਕਾ 'ਚ ਰਹਿਣ ਵਾਲੀ ਸੀਤਾ ਹਰੀਹਰਨ ਪਿਛਲੇ ਹਫ਼ਤੇ ਆਪਣੇ ਪਰਿਵਾਰ ਦੇ ਨਾਲ ਮੰਦਿਰ 'ਚ ਆਏ ਸਨ ¢ ਉਨ੍ਹਾਂ ਦੇ ਜ਼ਰੀਏ ਧਨਰਾਸ਼ੀ ਦਾ ਭੁਗਤਾਨ ਕੀਤਾ ਗਿਆ ਹੈ ¢ ਇਸ ਦੀ ਵਰਤੋਂ ਆਉਣ ਵਾਲੇ ਮਹੀਨਿਆਂ ਅਪ੫ੈਲ, ਜੁਲਾਈ ਅਤੇ ਸਤੰਬਰ 'ਚ ਮੁਫਤ ਭੋਜਨ ਕਰਵਾਉਣ 'ਚ ਕੀਤੀ ਜਾਵੇਗੀ ਉੱਤਰੀ ਕੈਰੋਲਿਨਾ 'ਚ ਰਹਿਣ ਵਾਲੀ ਸੀਤਾ ਨੇ ਕਿਹਾ ਕਿ ਮੈਂ ਕਰਮਾਂਵਾਲੀ ਹਾਂ ਕਿ ਸਾਈਂਬਾਬਾ ਟਰੱਸਟ ਤੇ ਸ਼ਰਧਾਲੂਆਂ ਲਈ ਕੁਝ ਦਾਨ ਕਰ ਸਕੀ । ਸਭ ਕੁਝ (ਸਾਈਂਬਾਬਾ) ਦਾ ਦਿੱਤਾ ਹੈ ¢ ਮੈਂ ਆਪਣਾ ਕੁਝ ਵੀ ਨਹੀਂ ਮੰਨਦੀ ਹਾਂ¢ ਇਸ ਲਈ ਮੈਂ ਇਸ ਨੂੰ ਦਾਨ ਨਹੀਂ ਮੰਨਦੀ ਹਾਂ ¢ ਮੈਂ ਅੱਜ ਜੋ ਕੁਝ ਹਾਂ ਉਹ ਸਭ ਬਾਬਾ ਦੀ ਿਯਪਾ ਨਾਲ ਹਾਂ ¢ ਸ਼ਿਰਡੀ ਆ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ¢ '

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Donate 25 thousand dollar in Saibaba temple