ਡੋਕਲਾਮ, ਰੋਹਿੰਗਾ ਮੁੱਦੇ ਦੀ ਜਾਂਚ ਕਰੇਗੀ ਸੰਸਦੀ ਕਮੇਟੀ

Updated on: Tue, 10 Oct 2017 06:11 PM (IST)
  

-ਸ਼ਸ਼ੀ ਥਰੂਰ ਦੀ ਪ੍ਰਧਾਨਗੀ 'ਚ ਵਿਦੇਸ਼ ਮੰਤਰਾਲੇ ਨੇ ਕਮੇਟੀ ਗਿਠਤ ਕੀਤੀ

ਨਵੀਂ ਦਿੱਲੀ (ਪੀਟੀਆਈ) : 73 ਦਿਨਾਂ ਤਕ ਡੋਕਲਾਮ 'ਚ ਚਲਿਆ ਵਿਵਾਦ ਅਤੇ ਰੋਹਿੰਗਾ ਸ਼ਰਨਾਰਥੀਆਂ ਦੇ ਮੁੱਦੇ 'ਤੇ ਸੰਸਦੀ ਕਮੇਟੀ ਵਿਚਾਰ ਕਰੇਗੀ। ਵਿਦੇਸ਼ ਮੰਤਰਾਲੇ ਨੇ ਕਾਂਗਰਸ ਐੱਮਪੀ ਸ਼ਸ਼ੀ ਥਰੂਰ ਦੀ ਪ੍ਰਧਾਨਗੀ ਵਿਚ ਇਹ ਕਮੇਟੀ ਗਿਠਤ ਕੀਤੀ ਹੈ। ਇਸ ਕਮੇਟੀ ਵਿਚ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵੀ ਸ਼ਾਮਿਲ ਹਨ। ਅਗਲੇ ਮਹੀਨੇ ਹੋਣ ਵਾਲੀ ਕਮੇਟੀ ਦੀ ਬੈਠਕ ਵਿਚ ਵਿਦੇਸ਼ ਨੀਤੀ ਨਾਲ ਜੁੜੇ ਕਈ ਮੁੱਦਿਆਂ 'ਤੇ ਚਰਚਾ ਹੋਵੇਗੀ। ਇਸ ਦੀ ਜਾਣਕਾਰੀ ਕਮੇਟੀ ਦੇ ਇਕ ਮੈਂਬਰ ਨੇ ਦਿੱਤੀ ਹੈ।

ਲੋਕ ਸਭਾ ਬੁਲੇਟਿਨ ਮੁਤਾਬਿਕ ਭਾਰਤ-ਚੀਨ ਸਬੰਧ ਦੇ ਨਾਲ ਹੀ ਸਰਹੱਦ 'ਤੇ ਸਥਿਤੀ ਅਤੇ ਡੋਕਲਾਮ ਵਿਵਾਦ, ਮਿਆਂਮਾਰ ਨਾਲ ਸਬੰਧ ਅਤੇ ਰੋਹਿੰਗਾ ਮੁੱਦੇ ਨੂੰ ਕਮੇਟੀ ਵਿਚ ਚਰਚਾ ਲਈ ਚੁਣਿਆ ਗਿਆ ਹੈ। ਇਨ੍ਹਾਂ ਮੁੱਦਿਆਂ ਦੇ ਇਲਾਵਾ ਐੱਨਆਰਆਈ ਦੇ ਵੋਟ ਅਧਿਕਾਰ, ਬੈ੍ਰਕਜ਼ਿਟ ਨੂੰ ਲੈ ਕੇ ਯੂਰਪੀ ਸੰਘ ਦਾ ਸੰਕਟ ਅਤੇ ਭਾਰਤ 'ਤੇ ਉਸ ਦੇ ਪ੍ਰਭਾਵ 'ਤੇ ਵਿਚਾਰ ਕੀਤਾ ਜਾਏਗਾ। ਕਮੇਟੀ ਨੇ ਆਪਣੇ ਸਾਲਾਨਾ ਏਜੰਡੇ ਲਈ ਪਾਸਪੋਰਟ ਜਾਰੀ ਕਰਨ ਦਾ ਪ੍ਰਦਰਸ਼ਨ ਅਤੇ ਈ-ਪਾਸਪੋਰਟ ਜਾਰੀ ਕਰਨ ਵਰਗੇ ਵਿਸ਼ਿਆਂ ਨੂੰ ਗੱਲਬਾਤ ਦੇ ਲਈ ਚੁਣਿਆ ਹੈ।

ਵਿਦੇਸ਼ ਸਕੱਤਰ ਐੱਸ ਜੈਸ਼ੰਕਰ ਨੇ ਜੁਲਾਈ ਵਿਚ ਕਮੇਟੀ ਨੂੰ ਡੋਕਲਾਮ ਵਿਵਾਦ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਸੀ। ਭਾਰਤ ਅਤੇ ਚੀਨ ਨੇ ਅਗਸਤ ਮਹੀਨੇ 'ਚ ਪਿੱਛੇ ਹੱਟਣ ਦਾ ਸਮਝੌਤਾ ਕੀਤਾ ਸੀ। ਡੋਕਲਾਮ ਵਿਵਾਦ ਦੋ ਦਹਾਕਿਆਂ ਵਿਚ ਅਤਿਅੰਤ ਗੰਭੀਰ ਮੁੱਦਾ ਸੀ। ਚੀਨ ਵਿਚ ਬਿ੍ਰਕਸ ਬੈਠਕ ਤੋਂ ਇਕ ਹਫ਼ਤਾ ਪਹਿਲੇ ਉਥੇ ਸਥਿਤੀ ਆਮ ਵਾਂਗ ਹੋਈ ਸੀ। ਇਸ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੱਸਾ ਲਿਆ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Dokalam, Rohingya issue to be examined by parliamentary panel