ਡਾਇਰੈਕਟਰ ਨੇ ਈਐੱਸਆਈ ਹਸਪਤਾਲ 'ਚ ਖੰਗਾਲੀਆਂ ਖਾਮੀਆਂ

Updated on: Sat, 13 Jan 2018 11:00 PM (IST)
  

ਫੋਟੋ ਨੰ. 71)-

------

=ਜਾਇਜ਼ਾ

-ਸੀਵਰੇਜ ਪ੍ਰਣਾਲੀ ਦੀ ਹਾਲਤ ਦੇਖ ਕੇ ਹੋਏ ਨਿਰਾਸ਼

-ਨਿੱਜੀ ਰੇਡੀਓਲਾਜਿਸਟ ਹਾਇਰ ਕਰਨ ਦੇ ਨਿਰਦੇਸ਼

-----

ਜੇਐੱਨਐੱਨ, ਅੰਮਿ੍ਰਤਸਰ : ਈਐੱਸਆਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਸੰਜੀਵ ਬਬੂਤਾ ਨੇ ਸ਼ਨਿੱਚਰਵਾਰ ਨੂੰ ਅੰਮਿ੍ਰਤਸਰ ਸਥਿਤ ਈਐੱਸਆਈ ਹਸਪਤਾਲ ਦਾ ਦੌਰਾ ਕੀਤਾ। ਇਸ ਮੌਕੇ 'ਤੇ ਉਨ੍ਹਾਂ ਨੇ ਹਸਪਤਾਲ ਪ੍ਰਸ਼ਾਸਨ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਹੱਲ ਕਰਵਾਉਣ ਦੀ ਗੱਲ ਕਹੀ। ਡਾ. ਸੰਜੀਵ ਦੇ ਆਉਣ ਦੀ ਜਾਣਕਾਰੀ ਕਿਸੇ ਨੂੰ ਨਹੀਂ ਸੀ। ਅਚਾਨਕ ਹਸਪਤਾਲ ਪੁੱਜੇ ਡਾਇਰੈਕਟਰ ਨੇ ਕਈ ਖ਼ਾਮੀਆਂ ਨੂੰ ਫੋਕਸ ਕੀਤਾ। ਉਨ੍ਹਾਂ ਨੇ ਸੀਵਰੇਜ ਪ੍ਰਣਾਲੀ ਠੀਕ ਕਰਵਾਉਣ ਦਾ ਆਦੇਸ਼ ਦਿੱਤਾ। ਨਾਲ ਹੀ ਪਖਾਨਿਆਂ ਦੀ ਹਾਲਤਲ ਨੂੰ ਦੁਰਸਤ ਕਰਨ ਨੂੰ ਯਕੀਨੀ ਬਣਾਉਣ ਦੀ ਗੱਲ ਕਹੀ। ਉਨ੍ਹਾਂ ਹਸਪਤਾਲ ਪ੍ਰਸ਼ਾਸਨ ਨੂੰ ਕਿਹਾ ਕਿ ਸੀਵਰੇਜ ਸਿਸਟਮ ਠੀਕ ਕਰਨ ਲਈ ਪ੍ਰਪੋਜ਼ਲ ਵਿਭਾਗ ਨੂੰ ਭੇਜੀ ਜਾਵੇ। ਹਸਪਤਾਲ ਦੇ ਮੁਲਾਜ਼ਮਾਂ ਨੇ ਡਾਇਰੈਕਟਰ ਨੂੰ ਕਿਹਾ ਕਿ ਇਥੇ ਚੋਰੀਆਂ ਦੀਆਂ ਘਟਨਾਵਾਂ ਹੁੰਦੀਆਂ ਹਨ। ਡਾਇਰੈਕਟਰ ਨੇ ਹਸਪਤਾਲ ਦੀ ਚਾਰਦੀਵਾਰੀ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਦੇ ਆਦੇਸ਼ ਦਿੱਤੇ। ਨਾਲ ਹੀ ਬੰਦ ਵਾਰਡਾਂ ਨੂੰ ਖੁੱਲ੍ਹਵਾ ਕੇ ਕੰਮ ਸ਼ੁਰੂ ਕਰਨ ਦੀ ਨਸੀਹਤ ਵੀ ਦਿੱਤੀ। ਡਾਇਰੈਕਟਰ ਨੇ ਕਿਹਾ ਕਿ ਈਐੱਸਆਈ ਹਸਪਤਾਲ 'ਚ ਨਿੱਜੀ ਰੇਡੀਓਲਾਜਿਸਟ ਦਾ ਪ੍ਰਬੰਧ ਕੀਤਾ ਜਾਵੇ। ਇਥੇ ਦੱਸਣਾ ਜ਼ਰੂਰੀ ਹੈ ਕਿ ਰੇਡੀਓਲਾਜਿਸਟ ਦੀ ਕਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਸਿਵਲ ਹਸਪਤਾਲ 'ਚ ਨਿੱਜੀ ਰੇਡੀਓਲਾਜਿਸਟ ਦੀ ਵਿਵਸਥਾ ਕੀਤੀ ਹੈ, ਜਿਨ੍ਹਾਂ ਲਈ ਅਲਟ੫ਾਸਾਊਂਡ ਦੇ ਇਵਜ਼ 'ਚ ਪੈਸੇ ਦਿੱਤੇ ਜਾਂਦੇ ਹਨ। ਈਐੱਸਆਈ ਹਸਪਤਾਲ 'ਚ ਵੀ ਅਜਿਹੀ ਵਿਵਸਥਾ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Director surprise check in hospital