ਡਿਸ਼ ਐਂਟੀਨਾ ਹੋ ਜਾਵੇਗਾ ਬੀਤੇ ਵੇਲੇ ਦੀਆਂ ਗੱਲਾਂ

Updated on: Thu, 30 Nov 2017 09:25 PM (IST)
  

ਫੋਟੋ-30ਸੀਐੱਨਟੀ09)-ਮਾਈਯੋ ਸਟਿ੫ਪ ਐਂਟੀਨਾ।

----------

=ਖੋਜ

-ਮਾਈਯੋ ਸਟਿ੫ਪ ਐਂਟੀਨੇ ਜ਼ਰੀਏ ਲੈ ਸਕੋਗੇ ਟੈਲੀਵਿਜ਼ਨ ਦਾ ਮਜ਼ਾ

-ਭਾਰਤੀ ਵਿਗਿਆਨੀ ਨੇ ਬਣਾਇਆ ਸਸਤਾ ਦੇਸੀ ਮਾਈਯੋ ਐਂਟੀਨਾ

--------

ਜੇਐੱਨਐੱਨ, ਫਤਿਹਗੜ੍ਹ ਸਾਹਿਬ : ਵਿਗਿਆਨ 'ਚ ਨਿੱਤ ਹੁੰਦੀਆਂ ਨਵੀਆਂ ਖੋਜਾਂ ਮਨੁੱਖ ਦੇ ਜੀਵਨ ਨੂੰ ਸੁਖਾਲਾ ਬਣਾਉਣ 'ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਕ ਜ਼ਮਾਨਾ ਸੀ ਜਦ ਛੱਤਾਂ 'ਤੇ ਲੱਗੇ ਟੀਵੀ ਐਂਟੀਨੇ ਦੇ ਘੁੰਮ ਜਾਣ ਨਾਲ ਹੀ ਸਿਗਨਲ ਖ਼ਰਾਬ ਹੋ ਜਾਂਦਾ ਸੀ। ਇਸ ਤੋਂ ਬਾਅਦ ਛੱਤਾਂ 'ਤੇ ਪਾਈਪ ਵਾਲਾ ਐਂਟੀਨਾ ਗਾਇਬ ਹੋ ਗਿਆ। ਇਸ ਦੀ ਜਗ੍ਹਾ ਤਸ਼ਤਰੀਨੁਮਾ ਡਿਸ਼ ਐਂਟੀਨਾ ਆ ਗਿਆ। ਹੁਣ ਛੇਤੀ ਹੀ ਤਸ਼ਤਰੀਨੁਮਾ ਐਂਟੀਨੇ ਵੀ ਛੱਤਾਂ ਤੋਂ ਛੂਹ ਮੰਤਰ ਹੋ ਜਾਣਗੇ। ਜੋ ਨਵਾਂ ਐਂਟੀਨਾ ਆਉਣ ਵਾਲਾ ਹੈ, ਉਸ ਨੂੰ ਛੱਤ ਦੀ ਦਰਕਾਰ ਨਹੀਂ। ਨਾ ਛੱਤ ਚਾਹੀਦੀ, ਨਾ ਲੰਬੀ ਤਾਰ। ਸਿੱਧਾ ਸੈੱਟ ਟਾਪ ਬਾਕਸ ਨਾਲ ਜੋੜ ਦਿਓ ਤੇ ਟੈਲੀਵਿਜ਼ਨ ਦਾ ਮਜ਼ਾ ਲਓ। ਦੁਨੀਆ ਮਾਈਯੋ ਸਟਿ੫ਪ ਐਂਟੀਨਾ ਵੱਲੋਂ ਵੱਧ ਰਹੀ ਹੈ। ਭਾਰਤ ਨੇ ਵੀ ਦੇਸੀ ਮਾਈਯੋ ਸਟਿ੫ਪ ਐਂਟੀਨਾ ਤਿਆਰ ਕਰ ਲਿਆ ਹੈ।

----

ਬਕਸੇ ਨਾਲ ਹੋਵੇਗਾ ਕੁਨੈਕਟ

ਦੋ ਤੋਂ ਤਿੰਨ ਸੈਂਟੀਮੀਟਰ ਆਕਾਰ ਦੇ ਚਿਪਨੁਮਾ ਮਾਈਯੋ ਸਟਿ੫ਪ ਐਂਟੀਨਾ ਨੂੰ ਕਮਰੇ ਅੰਦਰ ਰੱਖੇ ਸਰਵਿਸ ਬਾਕਸ 'ਚ ਲਗਾਇਆ ਜਾ ਸਕੇਗਾ। ਇਹ ਬਾਕਸ ਫਿਲਹਾਲ ਘਰ ਦੇ ਬਾਹਰ ਜਾਂ ਛੱਤ 'ਤੇ ਲੱਗੇ ਡਿਸ਼ ਐਂਟੀਨੇ ਨਾਲ ਤਾਰ ਰਾਹੀਂ ਕੁਨੈਕਟ ਹੁੰਦਾ ਹੈ, ਜਦਕਿ ਦੂਜੇ ਪਾਸੇ ਟੀਵੀ ਸੈੱਟ ਨਾਲ। ਹੁਣ ਡਿਸ਼ ਐਂਟੀਨਾ ਦੀ ਥਾਂ 'ਤੇ ਇਸ ਵਿਚ ਮਾਈਯੋ ਸਟਿ੫ਪ ਐਂਟੀਨੇ ਨੂੰ ਕੁਨੈਕਟ ਕਰ ਕੇ ਸਬਸਯਾਈਬਡ ਚੈੱਨਲਾਂ ਨੂੰ ਦੇਖਿਆ ਜਾ ਸਕੇਗਾ। ਪੰਜਾਬ ਫਤਿਹਗੜ੍ਹ ਸਾਹਿਬ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ 'ਚ ਇਲੈਕਟ੫ਾਨਿਕਸ ਐਂਡ ਕਮਿਊਨੀਕੇਸ਼ਨ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਜਸਪਾਲ ਸਿੰਘ ਨੇ ਦੇਸੀ ਮਾਈਯੋ ਸਟਿ੫ਪ ਐਂਟੀਨਾ ਬਣਾਉਣ 'ਚ ਸਫਲਤਾ ਹਾਸਲ ਕੀਤੀ ਹੈ। ਪ੍ਰੋਫੈਸਰ ਜਸਪਾਲ ਸਿੰਘ ਨੇ ਦੱਸਿਆ ਕਿ ਖੋਜ ਕਾਰਜ ਨੂੰ ਪੂਰਾ ਕਰਨ 'ਚ ਪੰਜ ਸਾਲ ਲੱਗ ਗਏ। ਇਸ ਨੂੰ ਪੇਟੈਂਟ ਲਈ ਇੰਟਲੈਕਚਿਊਅਲ ਪ੍ਰਾਪਰਟੀ ਇੰਡੀਆ ਨੇ ਸਵੀਕਾਰ ਕਰ ਲਿਆ ਹੈ।

-----

ਲਾਗਤ ਸਿਰਫ 50 ਰੁਪਏ

ਮਾਈਯੋ ਸਟਿ੫ਪ ਐਂਟੀਨਾ ਨਾਲ ਖ਼ਪਤਕਾਰ ਹੀ ਨਹੀਂ ਕੰਪਨੀਆਂ ਨੂੰ ਵੀ ਲਾਭ ਪੁੱਜੇਗਾ। ਇਸ ਦੇ ਨਿਰਮਾਣ 'ਚ ਸਮਾਂ ਤੇ ਕੀਮਤ ਦੋਵੇਂ ਦੀ ਬਚਤ ਹੋਵੇਗੀ। ਇਸ ਐਂਟੀਨੇ ਨੂੰ ਬਣਾਉਣ 'ਚ ਵੱਧ ਤੋਂ ਵੱਧ 50 ਰੁਪਏ ਤਕ ਦਾ ਖ਼ਰਚਾ ਆਵੇਗਾ। ਇਸ ਲਈ ਕਿਸੇ ਲੈਬੋਰੇਟਰੀ ਦੀ ਲੋੜ ਨਹੀਂ ਹੋਵੇਗੀ। ਚਿਪ ਨੂੰ ਪਿ੍ਰੰਟਿਡ ਸਰਕਟ ਬੋਰਡ (ਪੀਸੀਬੀ) 'ਤੇ ਹੀ ਬਣਾਇਆ ਜਾ ਸਕੇਗਾ। ਇਸ ਦਾ ਆਕਾਰ ਦੋ ਸੈਂਟੀਮੀਟਰ ਤੋਂ ਲੈ ਕੇ ਤਿੰਨ ਸੈਂਟੀਮੀਟਰ ਤਕ ਰਹੇਗਾ। ਨਾਲ ਹੀ ਇਸ ਨਾਲ ਸਿਗਨਲ ਵੀ ਬਿਹਤਰ ਹੋ ਜਾਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Desi micro strip antina