ਜਾਗਰਣ ਬਿਊਰੋ, ਨਵੀਂ ਦਿੱਲੀ : ਵੀਰਵਾਰ ਨੂੰ ਨੋਟਬੰਦੀ ਦੇ ਦੋ ਸਾਲ ਪੂਰੇ ਹੋਣ 'ਤੇ ਸੱਤਾਧਾਰੀ ਅਤੇ ਵਿਰੋਧੀ ਧਿਰ ਵਿਚਕਾਰ ਇਸ ਇਤਿਹਾਸਕ ਫ਼ੈਸਲੇ ਨੂੰ ਲੈ ਕੇ ਖ਼ੂਬ ਜ਼ੁਬਾਨੀ ਜੰਗ ਹੋਈ। ਕਾਂਗਰਸੀ ਆਗੂ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਨੋਟਬੰਦੀ ਨੂੰ ਇਕ ਮਨਹੂਸ ਅਤੇ ਖ਼ਰਾਬ ਸੋਚ ਵਾਲਾ ਫ਼ੈਸਲਾ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਮੋਦੀ ਸਰਕਾਰ ਦੇ ਇਸ ਕਦਮ ਨੇ ਅਰਥ-ਵਿਵਸਥਾ ਨੂੰ ਡੂੰਘੇ ਜ਼ਖ਼ਮ ਦਿੱਤੇ ਹਨ। ਇਸ ਦਾ ਖ਼ਮਿਆਜ਼ਾ ਲੰਬੇ ਸਮੇਂ ਤਕ ਭੁਗਤਣਾ ਪਵੇਗਾ। ਜਵਾਬ 'ਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਇਸ ਨੂੰ ਕਾਲਾ ਧਨ 'ਤੇ ਸੱਟ ਤੇ ਕਰਦਾਤਿਆਂ ਦੀ ਗਿਣਤੀ 'ਚ ਵਾਧੇ ਦਾ ਸਫਲ ਹਥਿਆਰ ਦੱਸਿਆ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ 8 ਨਵੰਬਰ, 2016 ਨੂੰ ਉਸ ਵਕਤ ਚੱਲ ਰਹੇ 500 ਅਤੇ 1000 ਰੁਪਏ ਦੇ ਨੋਟਾਂ ਨੂੰ ਨਾਜਾਇਜ਼ ਐਲਾਨ ਦਿੱਤਾ ਸੀ। ਕਾਂਗਰਸ ਨੋਟਬੰਦੀ ਨੂੰ ਨਾਕਾਮ ਸਾਬਿਤ ਕਰਨ ਲਈ ਪੂਰੇ ਦੇਸ਼ 'ਚ ਨੌਂ ਨਵੰਬਰ ਨੂੰ ਵਿਰੋਧ ਪ੍ਰਦਰਸ਼ਨ ਕਰੇਗੀ।

ਲੀਡ ਦਾ ਪਹਿਲਾ ਹਿੱਸਾ

ਹੈਡਿੰਗ

ਸਮੇਂ ਦੇ ਨਾਲ ਜ਼ਖ਼ਮ ਡੂੰਘੇ ਹੋ ਰਹੇ, ਦੇਸ਼ ਭੁਗਤ ਰਿਹਾ ਖ਼ਮਿਆਜ਼ਾ : ਮਨਮੋਹਨ ਸਿੰਘ

-ਨੋਟਬੰਦੀ ਦੇ ਦੋ ਸਾਲ ਪੂਰੇ ਹੋਣਾ ਇਹ ਗੱਲ ਯਾਦ ਦਿਵਾ ਰਿਹਾ ਹੈ ਕਿ ਆਰਥਿਕ ਤੌਰ 'ਤੇ ਗ਼ਲਤ ਫੈਸਲੇ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ।

-ਬੀਤ ਰਹੇ ਸਮੇਂ ਦੇ ਨਾਲ ਇਸ ਦੇ ਜ਼ਖ਼ਮ ਹੋਰ ਜ਼ਿਆਦਾ ਹਰੇ ਹੁੰਦੇ ਜਾ ਰਹੇ ਹਨ।

-ਨੋਟਬੰਦੀ ਬਿਨਾਂ ਸੋਚੇ-ਸਮਝੇ ਚੁੱਕਿਆ ਗਿਆ ਬਦਕਿਸਮਤੀ ਵਾਲਾ ਫ਼ੈਸਲਾ ਸੀ।

-ਇਸ ਕਾਰਨ ਭਾਰਤੀ ਅਰਥ-ਵਿਵਸਥਾ 'ਚ ਉਪਜੀ ਤਬਾਹੀ ਨਾਲ ਹਰ ਤਬਕੇ, ਜਾਤ, ਧਰਮ, ਪੇਸ਼ੇ ਨਾਲ ਜੁੜਿਆ ਵਿਅਕਤੀ ਪਰੇਸ਼ਾਨ ਹੈ।

-ਇਹ ਕਿਹਾ ਜਾਂਦਾ ਹੈ ਕਿ ਸਮਾਂ ਜ਼ਖ਼ਮ ਭਰ ਦਿੰਦਾ ਹੈ ਪ੍ਰੰਤੂ ਨੋਟਬੰਦੀ ਦੇ ਮਾਮਲੇ 'ਚ ਇਹ ਉਲਟਾ ਸਾਬਿਤ ਹੋ ਰਿਹਾ ਹੈ।

-ਜੀਡੀਪੀ 'ਚ ਭਾਰੀ ਗਿਰਾਵਟ ਦੇ ਇਲਾਵਾ ਇਸ ਦੇ ਹੋਰ ਗਹਿਰੇ ਪ੍ਰਭਾਵ ਹੁਣ ਵੀ ਸਾਹਮਣੇ ਆ ਰਹੇ ਹਨ।

-ਦੇਸ਼ ਦੀ ਅਰਥ-ਵਿਵਸਥਾ ਦੀ ਬੁਨਿਆਦ ਛੋਟੇ ਤੇ ਦਰਮਿਆਨੇ ਉਦਯੋਗ ਹੁਣ ਵੀ ਇਸ ਝਟਕੇ ਤੋਂ ਉਭਰ ਨਹੀਂ ਸਕੇ ਹਨ।

-ਰੁਜ਼ਗਾਰ 'ਤੇ ਇਸ ਦਾ ਸਿੱਧਾ ਅਸਰ ਪਿਆ ਅਤੇ ਅਰਥ-ਵਿਵਸਥਾ ਹੁਣ ਵੀ ਲੋੜੀਂਦੇ ਨਵੇਂ ਰੁਜ਼ਗਾਰ ਪੈਦਾ ਨਹੀਂ ਕਰ ਸਕੀ।

-ਨਕਦੀ ਸੰਕਟ ਦੇ ਬੁਨਿਆਦੀ ਢਾਂਚੇ ਨੂੰ ਵਿੱਤ ਉਪਲੱਬਧ ਕਰਾਉਣ ਵਾਲੀਆਂ ਸੰਸਥਾਵਾਂ ਅਤੇ ਗ਼ੈਰ ਬੈਕਿੰਗ ਵਿੱਤੀ ਕੰਪਨੀਆਂ ਤਬਾਹ ਹੋਈਆਂ ਹਨ।

-ਡਾਲਰ ਦੇ ਮੁਕਾਬਲੇ ਰੁਪਏ ਦੀ ਡਿੱਗਦੀ ਕੀਮਤ ਅਤੇ ਤੇਲ ਦੇ ਵੱਧਦੇ ਭਾਅ ਨੋਟਬੰਦੀ ਤੋਂ ਪ੍ਰਭਾਵਿਤ ਅਰਥ-ਵਿਵਸਥਾ ਦੀ ਚੁਣੌਤੀ ਨੂੰ ਹੋਰ ਵਧਾਉਣਗੇ।

ਲੀਡ ਦਾ ਦੂਜਾ ਹਿੱਸਾ

ਹੈਡਿੰਗ

ਜੇਤਲੀ ਦਾ ਜਵਾਬ-ਉਦੇਸ਼ ਨੋਟ ਜ਼ਬਤੀ ਨਹੀਂ, ਸਿਸਟਮ ਦੀ ਨਿਗਰਾਨੀ ਸੀ

-ਨੋਟਬੰਦੀ ਦਾ ਉਦੇਸ਼ ਅਰਥ-ਵਿਵਸਥਾ ਨੂੰ ਸੰਗਿਠਤ ਰੂਪ ਦੇਣਾ ਸੀ।

-ਜਨਧਨ, ਆਧਾਰ, ਪ੍ਰਤੱਖ ਸਬਸਿਡੀ, ਜੀਐੱਸਟੀ ਇਸ ਦੇ ਅਗਲੇ ਪੜਾਅ ਸਨ।

-ਅਰਥ-ਵਿਵਸਥਾ ਨੂੰ ਨਕਦੀ ਦੀ ਥਾਂ ਡਿਜੀਟਲ ਲੈਣ-ਦੇਣ 'ਤੇ ਆਧਾਰਤ ਬਣਾਉਣ ਲਈ ਸਿਸਟਮ ਨੂੰ ਘੋਖਿਆ ਗਿਆ।

-ਇਸ ਨਾਲ ਜਿਥੇ ਮਾਲੀਆ ਵਧਿਆ ਉਥੇ ਕਰ ਦਾ ਦਾਇਰਾ ਵੀ ਵਧਿਆ। ਹੁਣ ਕਰ ਚੋਰੀ ਬੇਹੱਦ ਮੁਸ਼ਕਲ ਹੈ।

-ਭਾਰਤੀ ਕਾਲੇਧਨ 'ਤੇ ਵਾਰ ਕਰਨਾ ਵੀ ਇਸ ਦਾ ਉਦੇਸ਼ ਸੀ।

-ਨੋਟਬੰਦੀ ਤੋਂ ਪਹਿਲੇ ਦੇ ਦੋ ਸਾਲਾਂ 'ਚ ਪ੍ਰਤੱਖ ਕਰ ਭੰਡਾਰ ਯਮਵਾਰ 6.6 ਅਤੇ 9 ਫ਼ੀਸਦੀ ਵਧਿਆ ਜਦਕਿ ਨੋਟਬੰਦੀ ਪਿੱਛੋਂ ਦੋ ਸਾਲਾਂ 'ਚ ਇਹ 14.6 ਅਤੇ 18 ਫ਼ੀਸਦੀ ਵਧਿਆ।

-ਨੋਟਬੰਦੀ ਦੇ ਪਹਿਲੇ ਦੋ ਸਾਲਾਂ 'ਚ ਟੈਕਸ ਰਿਟਰਨ 25 ਫ਼ੀਸਦੀ ਵਧੇ ਜਦਕਿ ਇਸ ਪਿੱਛੋਂ ਦੋ ਸਾਲਾਂ 'ਚ ਇਹ 54.33 ਫ਼ੀਸਦੀ ਵਧੇ।

-2014 'ਚ ਜਦੋਂ ਮੋਦੀ ਸਰਕਾਰ ਬਣੀ ਤਦ ਕਰਦਾਤਾ 3.8 ਕਰੋੜ ਸਨ ਜੋ ਇਸ ਸਾਲ 31 ਅਕਤੂਬਰ ਤਕ ਵੱਧ ਕੇ 5.99 ਕਰੋੜ ਹੋ ਚੁੱਕੇ ਹਨ।

-ਜੀਐੱਸਟੀ ਤੋਂ ਪਹਿਲੇ 64 ਲੱਖ ਅਪ੍ਰਤੱਖ ਕਰਦਾਤਾ ਸਨ ਜੋ ਹੁਣ ਵੱਧ ਕੇ 1.20 ਕਰੋੜ ਹੋ ਚੁੱਕੇ ਹਨ।

ਬਾਕਸ

ਨੋਟਬੰਦੀ ਸੋਚ-ਸਮਝ ਕੇ ਕੀਤੀ ਗਈ ਜ਼ਾਲਮਾਨਾ ਸਾਜ਼ਿਸ਼ ਸੀ : ਰਾਹੁਲ

ਨੋਟਬੰਦੀ ਦੇ ਦੋ ਸਾਲ ਪੂਰੇ ਹੋਣ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਸੋਚ ਸਮਝ ਕੇ ਕੀਤੀ ਗਈ ਜ਼ਾਲਮਾਨਾ ਸਾਜ਼ਿਸ਼ ਸੀ। ਇਹ ਘੁਟਾਲਾ ਪ੍ਰਧਾਨ ਮੰਤਰੀ ਦੇ ਸੂਟ-ਬੂਟ ਵਾਲੇ ਮਿੱਤਰਾਂ ਦਾ ਕਾਲਾਧਨ ਸਫ਼ੈਦ ਕਰਨ ਦੀ ਇਕ ਚਲਾਕ ਯੋਜਨਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਘੁਟਾਲੇ 'ਚ ਸਭ ਕੁਝ ਸੋਚ ਸਮਝ ਕੇ ਕੀਤਾ ਗਿਆ। ਇਸ ਦੇ ਇਲਾਵਾ ਨੋਟਬੰਦੀ ਦਾ ਕੁਝ ਦੂਜਾ ਮਤਲਬ ਕੱਢਣਾ ਦੇਸ਼ ਦੀ ਸਮਝ ਦਾ ਅਪਮਾਨ ਹੈ।

ਇਨ੍ਹਾਂ ਨੇ ਵੀ ਕੀਤੇ ਵਾਰ-ਪਲਟਵਾਰ

ਭਿ੫ਸ਼ਟਾਚਾਰ ਖ਼ਿਲਾਫ਼ ਹਰ ਕਦਮ ਦਾ ਕਾਂਗਰਸ ਵਿਰੋਧ ਕਿਉਂ ਕਰ ਰਹੀ ਹੈ? ਉਨ੍ਹਾਂ ਨੂੰ ਕੀ ਡਰ ਹੈ? ਜਿਥੇ ਵੀ ਕਾਲਾਧਨ ਹੁੰਦਾ ਹੈ ਉਥੇ ਕਾਂਗਰਸ ਕਿਉਂ ਹੁੰਦੀ ਹੈ।

-ਭਾਜਪਾ

ਲੱਖਾਂ-ਕਰੋੜਾਂ ਰੁਪਏ ਦਾ ਕਾਲਾਧਨ ਬੇਨਕਾਬ ਹੋਣ, ਭਿ੫ਸ਼ਟਾਚਾਰ ਖ਼ਤਮ ਹੋਣ ਦੇ ਸਾਰੇ ਦਾਅਵੇ ਝੂਠੇ ਨਿਕਲੇ। ਨਕਦੀ ਕਿੱਲਤ ਨਾਲ 35 ਲੱਖ ਕਿਰਤੀ ਬੇਰੁਜ਼ਗਾਰ ਹੋ ਗਏ।

-ਮਾਕਪਾ

ਨੋਟਬੰਦੀ ਦਾ ਦਿਨ ਦੇਸ਼ ਦਾ ਸਭ ਤੋਂ ਅੰਧਕਾਰਮਈ ਦਿਨ ਸੀ। ਚੋਣਵੇਂ ਲੋਕਾਂ ਦਾ ਕਾਲਾਧਨ ਸਫ਼ੈਦ ਕਰਨ ਲਈ ਇਹ ਫ਼ੈਸਲਾ ਲਿਆ ਗਿਆ। ਆਮ ਆਦਮੀ ਸਭ ਤੋਂ ਜ਼ਿਆਦਾ ਪੀੜਤ ਹੋਇਆ।

-ਮਮਤਾ ਬੈਨਰਜੀ, ਮੁੱਖ ਮੰਤਰੀ ਪੱਛਮੀ ਬੰਗਾਲ

ਨੋਟਬੰਦੀ ਕਿਉਂ ਕੀਤੀ ਗਈ, ਇਹ ਹੁਣ ਵੀ ਰਹੱਸ ਹੈ। ਇਹ ਅਰਥ-ਵਿਵਸਥਾ ਨੂੰ ਡੂੰਘਾ ਜ਼ਖ਼ਮ ਪਹੁੰਚਾਉਣ ਵਾਲਾ ਕਦਮ ਸੀ।

-ਅਰਵਿੰਦ ਕੇਜਰੀਵਾਲ, 'ਆਪ' ਮੁਖੀ