ਦਲੀਪ ਕੁਮਾਰ ਨੂੰ ਪਾਲੀ ਹਿਲ ਪ੍ਰਾਪਰਟੀ 'ਤੇ ਮਿਲਿਆ ਕਬਜ਼ਾ

Updated on: Wed, 13 Sep 2017 08:07 PM (IST)
  

ਜੇਐੱਨਐੱਨ, ਨਵੀਂ ਦਿੱਲੀ : ਦਿੱਗਜ ਅਦਾਕਾਰ ਦਲੀਪ ਕੁਮਾਰ ਨੂੰ ਵਿਵਾਦਤ ਪਾਲੀ ਹਿਲ ਪ੍ਰਾਪਰਟੀ 'ਤੇ ਕਬਜ਼ਾ ਮਿਲ ਗਿਆ ਹੈ। ਉਨ੍ਹਾਂ ਦੀ ਪਤਨੀ ਅਤੇ ਗੁਜ਼ਰੇ ਜ਼ਮਾਨੇ ਦੀ ਅਦਾਕਾਰਾ ਸਾਇਰਾ ਬਾਨੋ ਨੇ ਦਲੀਪ ਕੁਮਾਰ ਦੇ ਟਵਿੱਟਰ ਹੈਂਡਲ ਤੋਂ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 94 ਵਰਿ੍ਹਆਂ ਦੇ ਅਦਾਕਾਰ ਨੂੰ ਇਸ ਮਾਮਲੇ ਵਿਚ 20 ਕਰੋੜ ਰੁਪਏ ਜਮ੍ਹਾਂ ਕਰਵਾਉਣ ਦਾ ਨਿਰਦੇਸ਼ ਦਿੱਤਾ ਸੀ।

ਕੰਪਨੀ ਨੇ ਮੰਗਲਵਾਰ ਨੂੰ ਸਾਇਰਾ ਬਾਨੋ ਨੂੰ ਪ੍ਰਾਪਰਟੀ ਦੀ ਚਾਬੀ ਸੌਂਪੀ। ਉਨ੍ਹਾਂ ਟਵੀਟ ਕੀਤਾ, 'ਇਹ ਸੰਦੇਸ਼ ਸਾਇਰਾ ਬਾਨੋ ਵੱਲੋਂ ਹੈ। ਸਾਹਿਬ (ਦਲੀਪ ਕੁਮਾਰ) ਅਤੇ ਮੈਨੂੰ ਪ੍ਰਾਪਰਟੀ 'ਤੇ ਕਬਜ਼ਾ ਮਿਲ ਗਿਆ ਹੈ। ਇਹ ਦਹਾਕਿਆਂ ਤੋਂ ਉਨ੍ਹਾਂ ਦੀ ਰਿਹਾਇਸ਼ ਰਿਹਾ ਹੈ। ਸੁਪਰੀਮ ਕੋਰਟ ਨੇ ਇਸ 'ਤੇ ਸਾਡੇ ਕਬਜ਼ੇ ਨੂੰ ਬਹਾਲ ਕਰ ਦਿੱਤਾ ਹੈ। ਇਸ ਤੋਂ ਸਾਹਿਬ ਬਹੁਤ ਖ਼ੁਸ਼ ਹਨ। ਸਾਡੇ ਲਈ ਪ੍ਰਾਰਥਨਾ ਕਰਨ ਵਾਲੇ ਦੋਸਤਾਂ ਤੇ ਪ੍ਰਸ਼ੰਸਕਾਂ ਨੂੰ ਬਹੁਤ-ਬਹੁਤ ਧੰਨਵਾਦ।' ਸਾਇਰਾ ਨੇ ਚਾਬੀ ਨਾਲ ਫੋਟੋ ਵੀ ਟਵੀਟ ਕੀਤੀ ਹੈ। ਇਸ ਵਿਚ ਉਹ ਬੇਹੱਦ ਖ਼ੁਸ਼ ਦਿਸ ਰਹੀ ਹੈ। ਉਨ੍ਹਾਂ ਦਲੀਪ ਕੁਮਾਰ ਦੀ ਤਸਵੀਰ ਪੋਸਟ ਕਰਕੇ ਲਿਖਿਆ, 'ਬਹੁਤ ਦਿਨਾਂ ਬਾਅਦ ਸਾਹਿਬ ਦੇ ਚਿਹਰੇ 'ਤੇ ਏਨੀ ਖ਼ੁਸ਼ੀ ਹੈ।'

ਕੀ ਸੀ ਮਾਮਲਾ

ਦਲੀਪ ਕੁਮਾਰ ਨੇ 2412 ਵਰਗ ਗਜ਼ ਦੀ ਪ੍ਰਾਪਰਟੀ ਨੂੰ ਡਿਵੈਲਪ ਕਰਨ ਲਈ ਮੁੰਬਈ ਦੀ ਪ੍ਰਾਜਿਤਾ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ ਨਾਲ ਕਰਾਰ ਕੀਤਾ ਸੀ। ਕੰਮ ਸ਼ੁਰੂ ਨਾ ਹੋਣ 'ਤੇ ਬਜ਼ੁਰਗ ਅਦਾਕਾਰ ਨੇ ਕੰਪਨੀ ਤੋਂ ਜ਼ਮੀਨ ਵਾਪਸ ਮੰਗੀ ਸੀ। ਵਿਵਾਦ ਵਧਣ 'ਤੇ ਇਹ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਸੀ। ਸੁਪਰੀਮ ਕੋਰਟ ਨੇ 30 ਅਗਸਤ ਨੂੰ ਦਲੀਪ ਕੁਮਾਰ ਨੂੰ ਚਾਰ ਹਫ਼ਤੇ ਵਿਚ ਕੰਪਨੀ ਨੂੰ ਰਜਿਸਟਰੀ ਨਾਲ 20 ਕਰੋੜ ਦਾ ਡਿਮਾਂਡ ਡਰਾਫਟ ਦੇਣ ਦਾ ਨਿਰਦੇਸ਼ ਦਿੱਤਾ ਸੀ। ਰਾਸ਼ੀ ਜਮ੍ਹਾਂ ਹੋਣ ਦੇ ਇਕ ਹਫ਼ਤੇ ਬਾਅਦ ਕੰਪਨੀ ਨੂੰ ਵਿਵਾਦਤ ਪਲਾਟ ਤੋਂ ਸੁਰੱਖਿਆ ਹਟਾਉਣ ਲਈ ਕਿਹਾ ਗਿਆ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: delip kumar get back pali hill