ਡੀਯੂ 'ਚ ਵਿਦਿਆਰਥੀ ਸੰਘ 'ਤੇ ਐਨਐੱਸਯੂਆਈ ਦਾ ਕਬਜ਼ਾ

Updated on: Wed, 13 Sep 2017 09:43 PM (IST)
  

ਸਟਾਫ਼ ਰਿਪੋਰਟਰ, ਨਵੀਂ ਦਿੱਲੀ :

ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ (ਡੁਸੂ) ਚੋਣਾਂ ਵਿਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਨੂੰ ਵੱਡਾ ਝਟਕਾ ਲੱਗਾ ਹੈ। ਇਸ ਵਾਰੀ ਵਿਦਿਆਰਥੀ ਸੰਘ ਚੋਣਾਂ ਵਿਚ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦੇ 'ਤੇ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐੱਨਐੱਸਯੂਆਈ) ਨੇ ਬਾਜ਼ੀ ਮਾਰੀ ਹੈ। ਪ੍ਰਧਾਨ ਅਹੁਦੇ 'ਤੇ ਐੱਨਐੱਸਯੂਆਈ ਦੇ ਰੌਕੀ ਤੁਸੀਦ ਅਤੇ ਮੀਤ ਪ੍ਰਧਾਨ ਅਹੁਦੇ 'ਤੇ ਕੁਣਾਲ ਸਹਿਰਾਵਤ ਨੇ ਜਿੱਤ ਹਾਸਿਲ ਕੀਤੀ ਹੈ। ਚਾਰ ਸਾਲ ਬਾਅਦ ਕਾਂਗਰਸ ਨਾਲ ਜੁੜੇ ਵਿਦਿਆਰਥੀ ਸੰਗਠਨ ਐੱਨਅੱੈਸਯੂਆਈ ਨੇ ਜ਼ਬਰਦਸਤ ਵਾਪਸੀ ਕੀਤੀ ਹੈ। ਰੌਕੀ ਤੁਸੀਦ ਨੇ 16,299 ਵੋਟਾਂ ਦੇ ਨਾਲ ਪ੍ਰਧਾਨ ਜਦਕਿ ਕੁਣਾਲ ਸਹਿਰਾਵਤ ਨੇ 16,431 ਵੋਟਾਂ ਦੇ ਨਾਲ ਮੀਤ ਪ੍ਰਧਾਨ ਦੇ ਅਹੁਦੇ 'ਤੇ ਜਿੱਤ ਦਰਜ ਕੀਤੀ। ਏਬੀਵੀਪੀ ਨੂੰ ਸੱਕਤਰ ਅਤੇ ਜਾਇੰਟ ਸਕੱਤਰ ਅਹੁਦੇ 'ਤੇ ਜਿੱਤ ਹਾਸਿਲ ਕਰਨ ਵਾਲੀ ਏਬੀਵੀਪੀ ਦੀ ਮਹਾਮੇਧਾ ਨੂੰ 17,156 ਅਤੇ ਜਾਇੰਟ ਸਕੱਤਰ ਅਹੁਦੇ 'ਤੇ ਜਿੱਤ ਦਾ ਪਰਚਮ ਲਹਿਰਾਉਣ ਵਾਲੇ ਉਮਾ ਸ਼ੰਕਰ ਨੂੰ 16,691 ਵੋਟਾਂ ਮਿਲੀਆਂ। ਏਬੀਵੀਪੀ ਦੇ ਪ੍ਰਧਾਨ ਅਹੁਦੇ ਦੇ ਉਮੀਦਵਾਰ ਪਾਰਥ ਰਾਣਾ ਨੂੰ 16,256 ਵੋਟਾਂ ਮਿਲੀਆਂ। ਉੱਥੇ ਐੱਨਐੱਸਯੂਆਈ ਦੇ ਸਕੱਤਰ ਅਹੁਦੇ ਦੀ ਉਮੀਦਵਾਰ ਮੀਨਾਕਸ਼ੀ ਨੂੰ 14,532 ਅਤੇ ਜਾਇੰਟ ਸਕੱਤਰ ਅਹੁਦੇ ਦੇ ਉਮੀਦਵਾਰ ਅਵਿਨਾਸ਼ ਨੂੰ 16,349 ਵੋਟਾਂ ਮਿਲੀਆਂ। ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ ਚੋਣਾਂ ਲਈ ਮੰਗਲਵਾਰ ਨੂੰ ਵੋਟਾਂ ਪਈਆਂ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: delhi university student elections