ਰਿਹਾਇਸ਼ੀ ਇਲਾਕਿਆਂ 'ਚ ਕਾਰੋਬਾਰੀ ਇਮਾਰਤਾਂ ਦਾ ਸਰਵੇ ਕਰੇਗਾ ਨਿਗਮ

Updated on: Thu, 11 Jan 2018 08:11 PM (IST)
  

=ਅਦਾਲਤੀ ਹੁਕਮ

-ਇਕ ਯਚ ਨੂੰ ਸੀਲ ਕਰਨ ਦੇ ਮਾਮਲੇ 'ਚ ਵਧੀ ਨਿਗਮ ਦੀ ਪਰੇਸ਼ਾਨੀ

-ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ 'ਚ ਕਈ ਜਗ੍ਹਾ ਵੀ ਚੱਲ ਰਹੇ ਯਚ

------

ਜੇਐੱਨਐੱਨ, ਜਲੰਧਰ : ਸ਼ਹਿਰ ਵਿਚੋਂ-ਵਿਚ ਪੈਣ ਵਾਲੇ ਇਕ ਰਿਹਾਇਸ਼ੀ ਇਲਾਕੇ 'ਚ ਇਕ ਯਚ ਖ਼ਿਲਾਫ਼ ਕੁਝ ਲੋਕਾਂ ਵੱਲੋਂ ਕੀਤੀ ਗਈ ਸ਼ਿਕਾਇਤ ਦਾ ਮਾਮਲਾ ਅਦਾਲਤ 'ਚ ਪੁੱਜਣ ਨਾਲ ਨਗਰ ਨਿਗਮ ਦੀ ਪਰੇਸ਼ਾਨੀ ਵਧ ਗਈ ਹੈ। ਨਗਰ ਨਿਗਮ ਦੇ ਬਿਲਡਿੰਗ ਬ੍ਰਾਂਚ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਦੇ ਇਕ ਰਿਹਾਇਸ਼ੀ ਇਲਾਕੇ 'ਚ ਇਕ ਵਿਅਕਤੀ ਵੱਲੋਂ ਯਚ ਸ਼ੁਰੂ ਕੀਤਾ ਗਿਆ ਸੀ। ਇਸ ਨਾਲ ਆਲੇ-ਦੁਆਲੇ ਦੇ ਲੋਕਾਂ ਨੂੰ ਦਿੱਕਤ ਪੇਸ਼ ਆਉਣ ਲੱਗੀ। ਲੋਕਾਂ ਨੇ ਸ਼ਿਕਾਇਤ ਸੀ ਕਿ ਬੱਚੇ ਨੂੰ ਯਚ 'ਚ ਛੱਡਣ ਤੇ ਲੈ ਕੇ ਜਾਣ ਲਈ ਆਉਣ-ਜਾਣ ਵਾਲੇ ਲੋਕਾਂ ਕਾਰਨ ਇਲਾਕੇ 'ਚ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ। ਇਸ ਕਾਰਨ ਕੁਝ ਲੋਕਾਂ ਵੱਲੋਂ ਰਿਹਾਇਸ਼ੀ ਇਲਾਕਿਆਂ 'ਚ ਸ਼ੁਰੂ ਹੋਏ ਯਚ ਨੂੰ ਸੀਲ ਕਰਨ ਦੀ ਨਗਰ-ਨਿਗਮ ਨੂੰ ਸ਼ਿਕਾਇਤ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਇਸ ਯਚ ਨੂੰ ਸੀਲ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਪਰ ਮਾਲਕ ਵੱਲੋਂ ਇਸ ਮਾਮਲੇ 'ਚ ਅਦਾਲਤ ਦੀ ਸ਼ਰਨ ਲੈ ਲਈ ਗਈ ਅਤੇ ਉਸ ਨੂੰ ਹਾਈ ਕੋਰਟ 'ਚ ਸਟੇਅ ਮਿਲ ਗਿਆ। ਜ਼ਿਕਰਯੋਗ ਹੈ ਕਿ ਹਾਈ ਕੋਰਟ 'ਚ ਮਾਮਲੇ ਦੀ ਸੁਣਵਾਈ ਦੌਰਾਨ ਪਟੀਸ਼ਨਰ ਵੱਲੋਂ ਆਪਣੇ ਬਚਾਅ 'ਚ ਸ਼ਹਿਰ ਵਿਚ ਚਲ ਰਹੇ 53 ਯਚ, ਪਲੇਅ ਵੇ ਆਦਿ ਦਾ ਹਵਾਲਾ ਦਿੱਤਾ ਗਿਆ। ਨਿਗਮ ਦੇ ਬਿਲਡਿੰਗ ਬ੍ਰਾਂਚ ਦੇ ਉੱਚ ਅਹੁਦਿਆਂ 'ਤੇ ਤਾਇਨਾਤ ਸੂਤਰਾਂ ਮੁਤਾਬਕ ਪਟੀਸ਼ਨਰ ਵੱਲੋਂ ਕਿਹਾ ਗਿਆ ਹੈ ਕਿ ਸ਼ਹਿਰ 'ਚ ਹੋਰ ਵੀ 53 ਯਚ ਚਲ ਰਹੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਰਿਹਾਇਸ਼ੀ ਇਲਾਕਿਆਂ 'ਚ ਹੀ ਚਲ ਰਹੇ ਹਨ। ਇਸ ਕਾਰਨ ਉਨ੍ਹਾਂ ਦਾ ਯਚ ਸੀਲ ਕੀਤੇ ਜਾਣ ਦੀ ਸਥਿਤੀ 'ਚ ਪ੍ਰਸ਼ਾਸਨ ਨੂੰ ਸ਼ਹਿਰ ਦੇ ਹੋਰ ਰਿਹਾਇਸ਼ੀ ਇਲਾਕਿਆਂ 'ਚ ਚਲ ਰਹੇ ਯਚ 'ਤੇ ਵੀ ਸੀਲਿੰਗ ਦੀ ਕਾਰਵਾਈ ਕਰਨੀ ਚਾਹੀਦੀ। ਨਗਰ ਨਿਗਮ ਦੇ ਬਿਲਡਿੰਗ ਬ੍ਰਾਂਚ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਟੀਸ਼ਨਰ ਵੱਲੋਂ ਹਾਈ ਕੋਰਟ 'ਚ ਰੱਖਿਆ ਗਿਆ ਪੱਖ ਨਿਗਮ ਲਈ ਪਰੇਸ਼ਾਨੀ ਦਾ ਸਬਬ ਬਣ ਗਿਆ ਹੈ। ਹਾਈ ਕੋਰਟ ਵੱਲੋਂ ਹੁਣ ਨਗਰ ਨਿਗਮ ਪ੍ਰਸ਼ਾਸਨ ਤੋਂ ਸ਼ਹਿਰ 'ਚ ਚਲ ਰਹੇ ਸਾਰੇ ਯਚ ਦਾ ਵੇਰਵਾ ਮੰਗਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਕਾਰਨ ਨਿਗਮ ਵੱਲੋਂ ਹੁਣ ਪੂਰੇ ਸ਼ਹਿਰ 'ਚ ਚਲ ਰਹੇ ਯਚ ਦਾ ਸਰਵੇ ਕਰਵਾਉਣ ਦੇ ਨਾਲ ਹੀ ਨਿਗਮ ਵੱਲੋਂ ਇਸ ਦੀ ਪੂਰੀ ਐਕਸਰਸਾਈਜ਼ ਦੌਰਾਨ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ 'ਚ ਬਣੇ ਕਾਰੋਬਾਰੀ ਇਮਾਰਤਾਂ ਦਾ ਵੀ ਸਰਵੇ ਕਰਵਾਇਆ ਜਾਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Commerical building survey in residential area