ਕੈਪਟਨ ਨੇ ਅਦਾਲਤ 'ਚ ਭਰੇ ਪੰਜ ਲੱਖ ਦਾ ਬਾਂਡ

Updated on: Thu, 31 Aug 2017 06:19 PM (IST)
  
CM summit bond papers in court

ਕੈਪਟਨ ਨੇ ਅਦਾਲਤ 'ਚ ਭਰੇ ਪੰਜ ਲੱਖ ਦਾ ਬਾਂਡ

ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ : ਅੰਮਿ੫ਤਸਰ ਇੰਪਰੂਵਮੈਂਟ ਟਰੱਸਟ ਦੇ ਜ਼ਮੀਨੀ ਘੁਟਾਲੇ ਨਾਲ ਸਬੰਧਤ ਮੋਹਾਲੀ 'ਚ ਚੱਲ ਰਹੇ ਕੇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਹੁਣ ਵਿਦੇਸ਼ੀ ਫੇਰੀ 'ਤੇ ਜਾਣਗੇ। ਉਨ੍ਹਾਂ ਵੀਰਵਾਰ ਨੂੰ ਮੋਹਾਲੀ ਦੀ ਜ਼ਿਲ੍ਹਾ ਅਦਾਲਤ 'ਚ ਵਿਦੇਸ਼ ਜਾਣ ਲਈ ਬਾਂਡ ਪੇਪਰ ਦਾਖ਼ਲ ਕਰ ਦਿੱਤੇ ਹਨ। ਬਾਂਡ ਮੋਹਾਲੀ ਦੇ ਵਸਨੀਕ ਮਨੇਸ਼ਵਰ ਸਿੰਘ ਖਹਿਰਾ ਨੇ ਦਿੱਤੇ ਹਨ। ਇਸ ਤੋਂ ਪਹਿਲਾਂ ਕੈਪਟਨ ਨੇ 24 ਅਗਸਤ ਨੂੰ ਅਦਾਲਤ ਕੋਲੋਂ ਵਿਦੇਸ਼ ਜਾਣ ਦੀ ਆਗਿਆ ਮੰਗੀ ਜਿਸ 'ਤੇ ਅਦਾਲਤ ਨੇ ਜ਼ਮਾਨਤੀ ਬਾਂਡ ਦਾਖਲ ਕਰਨ ਦੇ ਹੁਕਮ ਦਿੱਤੇ ਸਨ। ਅਦਾਲਤ ਨੇ ਅਗਲੀ ਸੁਣਵਾਈ 6 ਨਵੰਬਰ ਤੈਅ ਕੀਤੀ ਹੋਈ ਹੈ। ਕੈਪਟਨ 5 ਸਤੰਬਰ ਤੋਂ 20 ਸਤੰਬਰ ਤਕ ਵਿਦੇਸ਼ੀ ਫ਼ੇਰੀ 'ਤੇ ਰਹਿਣਗੇ। ਇਸ ਦੌਰਾਨ ਸਨਅਤਕਾਰਾਂ ਨਾਲ ਬੈਠਕ ਕਰਨਗੇ ਜਦਕਿ ਆਪਣੀ ਇੰਗਲੈਂਡ 'ਚ ਉਹ ਕਿਤਾਬ ਰਿਲੀਜ਼ ਕਰਨਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: CM summit bond papers in court