ਕਸ਼ਮੀਰ ਮੁੱਦੇ 'ਤੇ ਅੱਤਵਾਦੀ ਬਣਿਆ ਕੇਂਦਰ : ਚਿਦੰਬਰਮ

Updated on: Sun, 16 Jul 2017 07:06 PM (IST)
  

ਨਵੀਂ ਦਿੱਲੀ (ਪੀਟੀਆਈ) : ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਦੋਸ਼ ਲਗਾਇਆ ਹੈ ਕਿ ਕੇਂਦਰ ਸਰਕਾਰ ਨੇ ਕਸ਼ਮੀਰ ਮੁੱਦੇ 'ਤੇ ਅੱਤਵਾਦੀ ਦਾ ਰੁਖ਼ ਅਖਤਿਆਰ ਕੀਤਾ ਹੈ। ਇਸ ਤਰ੍ਹਾਂ ਨਾਲ ਉਸ ਨੇ ਵਾਦੀ 'ਚ ਕਸ਼ਮੀਰ ਸੰਕਟ ਨੂੰ ਹੋਰ ਵਧਾ ਦਿੱਤਾ ਹੈ।

ਜੰਮੂ-ਕਸ਼ਮੀਰ 'ਚ ਅਮਰਨਾਥ ਤੀਰਥ ਯਾਤਰੀਆਂ 'ਤੇ ਹੋਏ ਅੱਤਵਾਦੀ ਹਮਲੇ ਅਤੇ ਭਾਰਤ ਨਾਲ ਚੀਨ ਦੀ ਤਨਾਤਨੀ ਹੋਣ ਦੇ ਦੋ ਦਿਨ ਬਾਅਦ ਸਾਬਕਾ ਗ੍ਰਹਿ ਮੰਤਰੀ ਚਿਦੰਬਰਮ ਨੇ ਐਤਵਾਰ ਨੂੰ ਇਹ ਬਿਆਨ ਦਿੱਤਾ ਹੈ। ਚਿਦੰਬਰਮ ਨੇ ਕਿਹਾ ਕਿ ਕਸ਼ਮੀਰ ਮੁੱਦਾ ਨਾਸੂਰ ਬਣ ਚੁੱਕਾ ਜ਼ਖ਼ਮ ਹੈ ਜਦਕਿ ਵਾਦੀ ਦੇ ਲੋਕ ਦੋ ਅੱਤਵਾਦੀ ਸਥਿਤੀਆਂ ਯਾਨੀ ਕੇਂਦਰ ਸਰਕਾਰ ਅਤੇ ਅੱਤਵਾਦੀਆਂ ਵਿਚਕਾਰ ਫਸੇ ਹੋਏ ਹਨ। ਚਿਦੰਬਰਮ ਨੇ ਕਈ ਟਵੀਟ ਕਰਦੇ ਹੋਏ ਕਿਹਾ ਕਿ ਇਸ ਨਾਲ ਨੁਕਸਾਨ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਅਤੇ ਰਾਜ ਦੇ ਭਵਿੱਖ ਨੂੰ ਹੋ ਰਿਹਾ ਹੈ। ਅੱਤਵਾਦੀਆਂ ਦੇ ਅੱਤਵਾਦੀ ਰੂਪ ਨੂੰ ਸਿਰੇ ਤੋਂ ਖਾਰਜ ਕਰਨਾ ਚਾਹੀਦਾ ਹੈ ਪ੍ਰੰਤੂ ਕੇਂਦਰ ਸਰਕਾਰ ਨੇ ਵੀ ਅੱਤਵਾਦੀ ਰੂਪ ਲੈ ਲਿਆ ਹੈ ਅਤੇ ਇਸ ਨਾਲ ਸਮੱਸਿਆ ਵੱਧ ਗਈ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: chidambram statement