ਰਾਹੁਲ ਦੇ ਦੌਰੇ ਤੋਂ ਪਹਿਲੇ ਵਿਧਾਇਕ ਨੇ ਛੱਡੀ ਪਾਰਟੀ

Updated on: Wed, 16 May 2018 09:00 PM (IST)
  

ਨਈ ਦੁਨੀਆ, ਬਿਲਾਸਪੁਰ : ਕਰਨਾਟਕ ਵਿਧਾਨ ਸਭਾ ਚੋਣ 'ਚ ਕਰਾਰੀ ਹਾਰ ਪਿੱਛੋਂ ਵੀਰਵਾਰ ਨੂੰ ਛੱਤੀਸਗੜ੍ਹ ਦੇ ਦੌਰੇ 'ਤੇ ਆ ਰਹੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਨੇ ਵੱਡਾ ਝਟਕਾ ਦਿੱਤਾ ਹੈ। ਛੱਤੀਸਗੜ੍ਹ ਦਾ ਕਿੰਗਮੇਕਰ ਬਣਨ ਦੇ ਦਾਅਵਿਆਂ ਵਿਚਕਾਰ ਜੋਗੀ ਨੇ ਕਾਂਗਰਸ ਦੇ ਇਕ ਵਿਧਾਇਕ ਨੂੰ ਆਪਣੇ ਪਾਲੇ 'ਚ ਖਿੱਚ ਲਿਆ ਹੈ। ਬਿਲਹਾ ਸੀਟ ਤੋਂ ਕਾਂਗਰਸ ਵਿਧਾਇਕ ਸਿਆਰਾਮ ਕੌਸ਼ਿਕ ਨੇ ਕਾਂਗਰਸ ਪਾਰਟੀ ਤੋਂ ਨਾਤਾ ਤੋੜਦੇ ਹੋਏ ਜਨਤਾ ਕਾਂਗਰਸ ਛੱਤੀਸਗੜ੍ਹ ਦੇ ਟਿਕਟ 'ਤੇ ਅਗਲੀ ਵਿਧਾਨ ਸਭਾ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: chhatisgarh mla