ਸੀਬੀਐੱਸਈ 12ਵੀਂ ਦਾ ਕੈਮਿਸਟ੫ੀ ਪ੍ਰਸ਼ਨ ਪੱਤਰ ਲੀਕ

Updated on: Tue, 13 Mar 2018 09:12 PM (IST)
  

ਸੈੱਟ ਨੰਬਰ ਦੋ ਦਾ ਪ੍ਰਸ਼ਨ ਪੱਤਰ ਹੋਇਆ ਵਾਇਰਲ, ਰਿਵਾੜੀ ਤੋਂ ਲੀਕ ਹੋਣ ਦਾ ਸ਼ੱਕ

ਸਟਾਫ ਰਿਪੋਰਟਰ, ਰਿਵਾੜੀ :

ਮੰਗਲਵਾਰ ਨੂੰ ਸੀਬੀਐੱਸਈ ਦਾ 12ਵੀਂ ਦਾ ਕੈਮਿਸਟ੫ੀ ਦਾ ਪੇਪਰ ਪ੍ਰੀਖਿਆ ਸ਼ੁਰੂ ਹੋਣ ਦੇ ਤੁਰੰਤ ਬਾਅਦ ਲੀਕ ਹੋ ਗਿਆ। ਜਾਗਰਣ ਦੀ ਸੂਚਨਾ 'ਤੇ ਡਿਪਟੀ ਕਮਿਸ਼ਨਰ ਪੰਕਜ ਨੇ ਇਸ ਦੀ ਜਾਣਕਾਰੀ ਸੀਬੀਐੱਸਈ ਦੇ ਪੰਚਕੂਲਾ ਸਥਿਤ ਖੇਤਰੀ ਦਫ਼ਤਰ ਨੂੰ ਦਿੱਤੀ ਤਾਂ ਬੋਰਡ ਅਧਿਕਾਰੀਆਂ ਨੇ ਇਸ ਨੂੰ ਅਫਵਾਹ ਦੱਸ ਦਿੱਤਾ ਪਰ ਅਸਲੀਅਤ ਸਾਹਮਣੇ ਆਉਣ 'ਤੇ ਰੌਲਾ ਪੈ ਗਿਆ। ਬੋਰਡ ਨੇ ਆਪਣੇ ਪੱਧਰ 'ਤੇ ਜਾਂਚ ਸ਼ੁਰੂ ਕੀਤੀ ਤਾਂ ਸ਼ੱਕ ਦੀ ਸੂਈ ਰਿਵਾੜੀ ਜ਼ਿਲ੍ਹੇ ਵੱਲ ਘੁੰਮੀ। ਬੋਰਡ ਦੇ ਸਥਾਨਕ ਆਬਜ਼ਰਵਰ ਵੀ ਪੀ ਯਾਦਵ ਨੂੰ ਮਾਮਲੇ ਦੀ ਜਾਂਚ ਕਰਾਉਣ ਲਈ ਕਿਹਾ ਗਿਆ ਹੈ। ਫਿਲਹਾਲ ਪੇਪਰ ਰੱਦ ਕਰਨ ਵਰਗਾ ਕੋਈ ਫ਼ੈਸਲਾ ਨਹੀਂ ਲਿਆ ਗਿਆ। ਮਾਮਲੇ ਦੀ ਜਾਂਚ ਚੱਲ ਰਹੀ ਹੈ।

ਮੰਗਲਵਾਰ ਨੂੰ ਜਦੋਂ ਪੇਪਰ ਵਾਇਰਲ ਹੋਇਆ ਤਾਂ ਇਸ ਦੇ ਪਿੱਛੇ ਰਿਵਾੜੀ ਦੇ ਪੇਂਡੂ ਇਲਾਕੇ ਦੇ ਇਕ ਸਕੂਲ ਦਾ ਨਾਂ ਤੇਜ਼ੀ ਨਾਲ ਚਰਚਾ 'ਚ ਆਇਆ। ਬੋਰਡ ਦੇ ਆਬਜ਼ਰਵਰ ਵੀ ਉੱਥੇ ਪਹੁੰਚੇ ਪਰ ਮਾਮਲਾ ਸਪੱਸ਼ਟ ਨਹੀਂ ਹੋਇਆ। ਨਿੱਜੀ ਸਕੂਲ ਸੰਚਾਲਕ ਮੁਤਾਬਿਕ ਉਨ੍ਹਾਂ ਦੇ ਇਥੇ ਪ੍ਰਸ਼ਨ ਪੱਤਰ ਦਾ ਲਿਫ਼ਾਫ਼ਾ ਜਿਸ ਸਮੇਂ ਖੋਲਿ੍ਹਆ ਗਿਆ ਉਸ ਤੋਂ ਪਹਿਲਾਂ ਹੀ ਪ੍ਰਸ਼ਨ ਪੱਤਰ ਵਾਇਰਲ ਹੋ ਚੁੱਕਾ ਸੀ। ਇਹ ਸ਼ੱਕ ਵੀ ਹੈ ਕਿ ਕਿਸੇ ਵੱਡੇ ਗਿਰੋਹ ਨੇ ਰਿਵਾੜੀ 'ਚ ਪੇਪਰ ਲੀਕ ਕਰਵਾ ਕੇ ਦੇਸ਼ ਦੇ ਕਿਸੇ ਹੋਰ ਹਿੱਸੇ 'ਚ ਫਾਇਦਾ ਤਾਂ ਨਹੀਂ ਉਠਾਇਆ।

ਸਾਹਮਣੇ ਆਈ ਵੱਡੀ ਚੂਕ

ਹਾਲਾਂਕਿ ਜਾਂਚ ਦੌਰਾਨ ਇਕ ਨਿੱਜੀ ਸਕੂਲ 'ਚ ਵੱਡੀ ਚੂਕ ਵੀ ਸਾਹਮਣੇ ਆਈ। ਪ੍ਰਸ਼ਨ ਪੱਤਰ ਦਾ ਪੈਕੇਟ ਖੋਲ੍ਹਦੇ ਸਮੇਂ ਉਸ 'ਤੇ ਉਨ੍ਹਾਂ ਅਧਿਆਪਕਾਂ ਦੇ ਦਸਤਖ਼ਤ ਹੁੰਦੇ ਹਨ ਜਿਨ੍ਹਾਂ ਦੀ ਪ੍ਰੀਖਿਆ ਕੇਂਦਰ 'ਤੇ ਸਬੰਧਤ ਸਕੂਲਾਂ ਤੋਂ ਡਿਊਟੀ ਲੱਗਦੀ ਹੈ। ਨਿਯਮਾਂ ਮੁਤਾਬਿਕ ਜਿਨ੍ਹਾਂ ਅਧਿਆਪਕਾਂ ਦੀ ਡਿਊਟੀ ਹੁੰਦੀ ਹੈ ਉਹ ਸਬੰਧਤ ਪੇਪਰ ਤੋਂ ਅਲੱਗ ਵਿਸ਼ੇ ਦੇ ਹੁੰਦੇ ਹਨ ਪਰ ਇਸ ਸਕੂਲ 'ਚ ਜਿਨ੍ਹਾਂ ਦੋ ਅਧਿਆਪਕਾਂ ਦੀ ਮੌਜੂਦਗੀ 'ਚ ਕੈਮਿਸਟ੫ੀ ਦੇ ਪੇਪਰ ਦਾ ਲਿਫ਼ਾਫ਼ਾ ਖੋਲਿ੍ਹਆ ਗਿਆ ਉਹ ਦੋਨੋਂ ਪੀਜੀਟੀ ਕੈਮਿਸਟ੫ੀ ਹਨ। ਖ਼ਾਸ ਗੱਲ ਇਹ ਹੈ ਕਿ ਇਹ ਅਧਿਆਪਕ ਉਸ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਹਨ ਜਿਸ ਦਾ ਦੱਖਣੀ ਹਰਿਆਣਾ 'ਚ ਵੱਡਾ ਨਾਂ ਹੈ।

ਪੰਚਕੂਲਾ ਦਫ਼ਤਰ ਤੋਂ ਸੂਚਨਾ ਮਿਲੀ ਸੀ। ਮੈਂ ਆਪਣੇ ਪੱਧਰ 'ਤੇ ਜਾਂਚ ਕੀਤੀ ਹੈ ਪਰ ਹਾਲੇ ਇਹ ਕਹਿਣਾ ਸੰਭਵ ਨਹੀਂ ਹੈ ਕਿ ਕਿਥੋਂ ਪੇਪਰ ਲੀਕ ਹੋਇਆ। ਵ੍ਹਟਸਐਪ ਸੰਦੇਸ਼ਾਂ ਦੇ ਆਧਾਰ 'ਤੇ ਇਸ ਦਾ ਪਤਾ ਲੱਗ ਸਕੇਗਾ।

ਵੀਪੀ ਯਾਦਵ, ਸਥਾਨਕ ਆਬਜ਼ਰਵਰ, ਸੀਬੀਐੱਸਈ

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: chemistry paper leak