ਬਿਜਲੀ ਮਹਿਕਮੇ ਦੇ ਰਿਟਾਇਰ ਲਾਈਨਮੈਨ ਦੇ ਖਾਤੇ 'ਚੋਂ ਉਡਾਏ ਕਰੀਬ ਢਾਈ ਲੱਖ

Updated on: Wed, 16 May 2018 10:29 PM (IST)
  
chd news

ਬਿਜਲੀ ਮਹਿਕਮੇ ਦੇ ਰਿਟਾਇਰ ਲਾਈਨਮੈਨ ਦੇ ਖਾਤੇ 'ਚੋਂ ਉਡਾਏ ਕਰੀਬ ਢਾਈ ਲੱਖ

-ਏਟੀਐੱਮ 'ਚ ਬਿਨਾਂ ਐਨਕਾਂ ਕਢਵਾਉਣ ਗਿਆ ਸੀ ਪੈਸੇ, ਬਦਲਿਆ ਏਟੀਐੱਮ

ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ :

ਨਜ਼ਦੀਕੀ ਪਿੰਡ ਮੁਬਾਰਕਪੁਰ ਦੇ ਬਿਜਲੀ ਮਹਿਕਮੇ ਤੋਂ ਸੇਵਾਮੁਕਤ ਲਾਈਨਮੈਨ ਦਾ ਏਟੀਐੱਮ ਕਾਰਡ ਬਦਲ ਕੇ ਉਸ ਦੇ ਬੈਂਕ ਖਾਤੇ ਵਿਚੋਂ ਕਰੀਬ ਢਾਈ ਲੱਖ ਰੁਪਏ ਕਢਵਾ ਲਏ ਗਏ। ਤਿੰਨ ਦਿਨਾਂ ਵਿਚ ਕਢਵਾਈ ਇੰਨੀ ਵੱਡੀ ਰਕਮ ਦੀ ਖਾਤਾਧਾਰਕ ਨੂੰ ਭਿਣਕ ਵੀ ਨਾ ਲੱਗੀ। ਸ਼ਾਤਿਰ ਨੌਜਵਾਨ ਰਾਤ ਵੇਲੇ ਚੰਡੀਗੜ੍ਹ ਅਤੇ ਰਾਮਗੜ੍ਹ ਦੀਆਂ ਏਟੀਐੱਮ ਮਸ਼ੀਨਾਂ ਰਾਹੀਂ ਪੈਸੇ ਕਢਵਾਉਂਦੇ ਰਹੇ। ਖਾਤਾਧਾਰਕ ਨੇ ਇਸ ਦੀ ਸ਼ਿਕਾਇਤ ਮੁਬਾਕਰਪੁਰ ਪੁਲਿਸ ਚੌਕੀ ਨੂੰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਪੀੜਤ ਪ੫ੇਮ ਲਾਲ ਪੰਥ ਪੁੱਤਰ ਕਲੀ ਰਾਮ ਪੰਥ ਵਾਸੀ ਗੋਬਿੰਦ ਵਿਹਾਰ ਕਾਲੋਨੀ ਮੁਬਾਰਕਪੁਰ ਨੇ ਦੱਸਿਆ ਕਿ ਉਸ ਦਾ ਪੁੱਤਰ ਸੜਕ ਹਾਦਸੇ ਵਿਚ ਫ਼ੱਟੜ ਹੋ ਗਿਆ ਸੀ ਜੋ ਇਲਾਜ ਲਈ ਗੌਰਮਿੰਟ ਹਸਪਤਾਲ ਸੈਕਟਰ-32 ਚੰਡੀਗੜ੍ਹ ਦਾਖ਼ਲ ਸੀ। ਉਹ 8 ਮਈ ਨੂੰ ਸ਼ਾਮੀਂ 5 ਵਜੇ ਦੇ ਕਰੀਬ ਪੈਸਿਆਂ ਦੀ ਜ਼ਰੂਰਤ ਪੈਣ 'ਤੇ ਮੁਬਾਰਕਪੁਰ ਬੱਸ ਸਟੈਂਡ 'ਤੇ ਲੱਗੇ ਟਾਟਾ ਕੰਪਨੀ ਦੇ ਏਟੀਐੱਮ ਵਿਚੋਂ ਪੈਸੇ ਕਢਵਾਉਣ ਗਿਆ। ਤਿੰਨ ਵਾਰ ਏਟੀਐੱਮ ਕਾਰਡ ਪਾਉਣ 'ਤੇ ਜਦੋਂ ਪੈਸੇ ਨਾ ਨਿਕਲੇ ਤਾਂ ਨਾਲ ਖੜ੍ਹੇ ਨੌਜਵਾਨ ਨੇ ਕਿਹਾ ਕਿ ਅੰਕਲ ਜੀ ਲਿਆਓ ਮੈਂ ਕੱਢ ਦਿੰਦਾ ਹਾਂ। ਉਸ ਨੇ ਏਟੀਐੱਮ ਕਾਰਡ ਮਸ਼ੀਨ ਵਿਚ ਪਾਇਆ 'ਤੇ ਪਸਵਰਡ ਵੀ ਪੁੱਛ ਲਿਆ। ਇਸ ਮਗਰੋਂ ਉਸ ਨੇ ਚਲਾਕੀ ਨਾਲ ਏਟੀਐੱਮ ਬਦਲ ਕੇ ਕਿਹਾ ਕਿ ਤੁਹਾਡੇ ਖ਼ਾਤੇ ਵਿਚ ਪੈਸੇ ਨਹੀਂ ਹਨ। ਐਨਕਾਂ ਕੋਲ ਨਾ ਹੋਣ ਕਾਰਨ ਬਦਲੇ ਏਟੀਐੱਮ ਕਾਰਡ ਦਾ ਉਸ ਨੂੰ ਪਤਾ ਨਾ ਲੱਗਿਆ।

-----------

ਨੌਜਵਾਨ ਰਾਤ ਵੇਲੇ ਕਢਵਾਉਂਦਾ ਰਿਹਾ ਪੈਸੇ

ਪ੫ੇਮ ਲਾਲ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਪੁੱਤਰ ਦਾਖ਼ਲ ਹੋਣ ਕਾਰਨ ਉਹ ਪ੫ੇਸ਼ਾਨ ਸੀ। ਉਸੇ ਰਾਤ ਉਕਤ ਨੌਜਵਾਨ ਨੇ ਪਹਿਲਾਂ ਅਨੀਤਾ ਨਾਂਅ ਦੇ ਖਾਤੇ ਵਿਚ 40 ਹਜ਼ਾਰ ਟਰਾਂਸਫ਼ਰ ਕੀਤੇ ਅਤੇ ਦੋ ਵਾਰ ਵੀਹ-ਵੀਹ ਹਜ਼ਾਰ ਕਢਵਾ ਲਏ। ਅਗਲੇ ਦੋ ਦਿਨ ਵੀ ਉਸ ਨੇ ਇੰਜ ਹੀ ਕੀਤਾ। ਅਨੀਤਾ ਨਾਂਅ ਦੀ ਖਾਤਾਧਾਰਕ ਦੇ ਖਾਤੇ ਵਿਚ ਇਕ ਲੱਖ ਵੀਹ ਹਜ਼ਾਰ ਟਰਾਂਸਫ਼ਰ ਕੀਤੇ ਗਏ। ਕੱੁਲ 2 ਲੱਖ 40 ਹਜ਼ਾਰ ਰੁਪਏ ਵਿਚੋਂ 1 ਲੱਖ ਵੀਹ ਹਜ਼ਾਰ ਰਾਮਗੜ੍ਹ ਅਤੇ ਚੰਡੀਗੜ੍ਹ ਬੱਸ ਸਟੈਂਡ ਦੀ ਏਟੀਐੱਮ ਵਿਚੋਂ ਨਕਦ ਕਢਵਾਏ ਗਏ। ਰਾਤ ਵੇਲੇ ਆਏ ਮੋਬਾਈਲ 'ਤੇ ਮੈਸੇਜ ਉਹ ਸਵੇਰ ਵੇਲੇ ਡਿਲੀਟ ਕਰ ਦਿੰਦਾ ਸੀ ਜਿਸ ਕਾਰਨ ਉਸ ਨੂੰ ਪਤਾ ਨਾ ਲੱਗ ਸਕਿਆ। ਅਖ਼ਰੀਲੇ ਦਿਨ 10 ਮਈ ਦੀ ਸਵੇਰ ਵੇਲੇ ਉਸ ਦੇ ਪੁੱਤਰ ਨੇ ਮੋਬਾਈਲ ਵਿਚ ਮੈਸੇਜ ਵੇਖ ਆਪਣੇ ਪਾਪਾ ਨੂੰ ਇੰਨੇ ਪੈਸੇ ਕਢਵਾਉਣ ਦਾ ਕਾਰਨ ਪੁੱਿਛਆ ਤਾਂ ਸਾਰਾ ਮਾਮਲਾ ਸਾਹਮਣੇ ਆਇਆ। ਉਨ੍ਹਾਂ ਤੁਰੰਤ ਏਟੀਐੱਮ ਕਾਰਡ ਬੰਦ ਕਰਵਾਇਆ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।

------------

ਪੁਲਿਸ ਬੈਂਕਾਂ ਤੋਂ ਕਢਵਾ ਰਹੀ ਫੁਟੇਜ : ਚੌਕੀ ਇੰਚਾਰਜ

ਇਸ ਮਾਮਲੇ ਸਬੰਧੀ ਮੁਬਾਰਕਪੁਰ ਪੁਲਿਸ ਚੌਕੀ ਦੇ ਇੰਚਾਰਜ ਭਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ ਉਨ੍ਹਾਂ ਪੜਤਾਲ ਆਰੰਭੀ ਹੋਈ ਹੈ। ਬੈਂਕਾਂ ਦੇ ਏਟੀਐੱਮ ਮਸ਼ੀਨਾਂ ਦੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਖੰਗਾਲੀ ਜਾ ਰਹੀ ਹੈ। ਜਲਦ ਹੀ ਮੁਲਜ਼ਮ ਨੌਜਵਾਨ ਨੂੰ ਕਾਬੂ ਕਰ ਲਿਆ ਜਾਵੇਗਾ।

16ਸੀਐੱਚਡੀ900ਪੀ

ਜਾਣਕਾਰੀ ਦਿੰਦਾ ਹੋਇਆ ਪੀੜਤ ਪ੫ੇਮ ਲਾਲ ਪੰਥ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: chd news