ਸਵਾ ਸਾਲ ਤੋਂ ਲਟਕਦੀ ਆ ਰਹੀ ਲਾਲੜੂ ਨਗਰ ਕੌਂਸਲ ਦੇ ਮੀਤ ਪ੫ਧਾਨ ਦੀ ਚੋਣ ਦੂਜੀ ਵਾਰ ਮੁਲਤਵੀ

Updated on: Wed, 16 May 2018 09:58 PM (IST)
  
chd news

ਸਵਾ ਸਾਲ ਤੋਂ ਲਟਕਦੀ ਆ ਰਹੀ ਲਾਲੜੂ ਨਗਰ ਕੌਂਸਲ ਦੇ ਮੀਤ ਪ੫ਧਾਨ ਦੀ ਚੋਣ ਦੂਜੀ ਵਾਰ ਮੁਲਤਵੀ

ਸੁਰਜੀਤ ਸਿੰਘ ਕੋਹਾੜ, ਲਾਲੜੂ :

ਕਰੀਬ ਸਵਾ ਸਾਲ ਤੋਂ ਲਟਕਦੀ ਆ ਰਹੀ ਨਗਰ ਕੌਂਸਲ ਲਾਲੜੂ ਦੇ ਮੀਤ ਪ੫ਧਾਨ ਦੀ ਚੋਣ ਇਕ ਵਾਰ ਫਿਰ ਅੱਜ ਉਦੋਂ ਖਟਾਈ ਵਿਚ ਪੈ ਗਈ ਜਦੋਂ ਐਨ ਮੌਕੇ 'ਤੇ ਚੋਣ ਫਿਰ ਮੁਲਤਵੀ ਕਰ ਦਿੱਤੀ ਗਈ। ਇਕ ਮਹੀਨੇ ਵਿਚ ਇਹ ਚੋਣ ਦੂਜੀ ਵਾਰ ਮੁਲਤਵੀ ਹੋਈ ਹੈ ਜਿਸ ਦਾ ਕਾਰਨ ਫਿਰ ਐੱਸਡੀਐੱਮ ਦਾ ਛੁੱਟੀ 'ਤੇ ਹੋਣਾ ਦੱਸਿਆ ਗਿਆ ਹੈ। ਵਿਧਾਇਕ ਐੱਨਕੇ ਸ਼ਰਮਾ ਨੇ ਇਸ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਸਰਕਾਰ ਜਾਣਬੁੱਝ ਕੇ ਚੋਣ ਟਾਲਦੀ ਆ ਰਹੀ ਹੈ ਜਦਕਿ ਅਕਾਲੀ-ਭਾਜਪਾ ਗਠਜੋੜ ਕੋਲ ਪੂਰਾ ਬਹੁਮਤ ਹੈ। ਅੱਜ ਫਿਰ ਐੱਨਕੇ ਸ਼ਰਮਾ ਅਕਾਲੀ-ਭਾਜਪਾ ਕੌਂਸਲਰਾਂ ਸਮੇਤ ਨਗਰ ਕੌਂਸਲ ਦਫ਼ਤਰ ਹਾਜ਼ਰ ਹੋਏ ਜਦਕਿ ਕਾਂਗਰਸ ਦੇ ਸਾਰੇ ਕੌਂਸਲਰ ਅੱਜ ਫਿਰ ਨਦਾਰਦ ਰਹੇ। ਜਾਣਕਾਰੀ ਅਨੁਸਾਰ ਮੀਤ ਪ੫ਧਾਨ ਦੀ ਚੋਣ ਲਈ 16 ਅਪ੫ੈਲ ਦੀ ਤਾਰੀਕ ਰੱਖੀ ਗਈ ਸੀ ਜੋ ਐਨ ਮੌਕੇ 'ਤੇ ਮੁਲਤਵੀ ਕਰ ਦਿੱਤੀ ਗਈ ਸੀ। ਇਸੇ ਤਰ੍ਹਾਂ ਠੀਕ ਇਕ ਮਹੀਨੇ ਬਾਅਦ ਅੱਜ 11 ਵਜੇ ਨਗਰ ਕੌਂਸਲ ਦਫ਼ਤਰ ਵਿਖੇ ਰੱਖੀ ਗਈ ਸੀ, ਜਿਸ ਲਈ ਡਿਪਟੀ ਕਮਿਸ਼ਨਰ ਵੱਲੋਂ ਐੱਸਡੀਐੱਮ ਨੂੰ ਕਨਵੀਨਰ ਨਿਯੁਕਤ ਕੀਤਾ ਗਿਆ ਸੀ। ਵਿਧਾਇਕ ਐੱਨਕੇ ਸ਼ਰਮਾ ਆਪਣੇ ਸਮਰਥਕ ਕੌਂਸਲਰਾਂ ਦੇ ਨਾਲ ਪੂਰੀ ਤਿਆਰੀ ਨਾਲ ਸਵੇਰੇ ਸਾਢੇ 10 ਵਜੇ ਦਫ਼ਤਰ ਨਗਰ ਕੌਂਸਲ ਪੁੱਜੇ ਪਰ ਕਾਰਜਸਾਧਕ ਅਫ਼ਸਰ ਹਰਬਖ਼ਸ਼ ਸਿੰਘ ਨੇ 11 ਵਜੇ ਚੋਣ ਮੁਲਤਵੀ ਹੋਣ ਦੀ ਸੂਚਨਾ ਦਿੱਤੀ। ਇਸ ਵਿਚ ਐੱਸਡੀਐੱਮ ਦੀ ਅਚਾਨਕ ਸਿਹਤ ਖ਼ਰਾਬ ਹੋਣਾ ਕਾਰਨ ਦੱਸਿਆ ਗਿਆ। ਦੂਜੇ ਪਾਸੇ ਕਾਂਗਰਸ ਸਮਰਥਕ ਕੋਈ ਵੀ ਕੌਂਸਲਰ ਮੀਟਿੰਗ ਵਿਚ ਨਹੀਂ ਪੁੱਜਾ। ਐੱਨਕੇ ਸ਼ਰਮਾ ਨੇ ਲਗਾਤਾਰ ਦੂਜੀ ਵਾਰ ਚੋਣ ਮੁਲਤਵੀ ਕਰਨ 'ਤੇ ਵਿਰੋਧ ਪ੍ਰਗਟਾਇਆ। ਕਾਰਜਸਾਧਕ ਅਫ਼ਸਰ ਹਰਬਖ਼ਸ਼ ਸਿੰਘ ਨੇ ਕਿਹਾ ਕਿ ਅਗਲੀ ਤਾਰੀਕ ਤੈਅ ਹੋਣ 'ਤੇ ਉਸ ਦੀ ਸੂਚਨਾ ਦੇ ਦਿੱਤੀ ਜਾਵੇਗੀ।

----------

ਸਰਕਾਰ ਤੇ ਪ੫ਸ਼ਾਸਨ ਖਿਲਾਫ਼ ਰੋਸ ਪ੫ਦਰਸ਼ਨ ਤੇ ਨਾਅਰੇਬਾਜ਼ੀ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਨਕੇ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਕੌਂਸਲਰਾਂ ਦੀ ਪੁਟੀਸ਼ਨ 'ਤੇ ਹਾਈ ਕੋਰਟ ਨੇ ਸਰਕਾਰ ਨੂੰ ਨੋਟਿਸ ਆਫ਼ ਮੋਸ਼ਨ ਜਾਰੀ ਕੀਤਾ ਸੀ ਜਿਸ ਤੋਂ ਬਾਅਦ 16 ਅਪ੫ੈਲ ਨੂੰ ਚੋਣ ਰੱਖੀ ਗਈ ਸੀ ਜੋ ਮੁਲਤਵੀ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ 18 ਅਪ੫ੈਲ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਚਾਰ ਹਫ਼ਤਿਆਂ ਦੇ ਅੰਦਰ-ਅੰਦਰ ਚੋਣ ਕਰਾਉਣ ਦੇ ਹੁਕਮ ਦਿੱਤੇ ਸਨ ਜਿਸ ਦੀ ਆਖ਼ਰੀ ਤਰੀਕ ਅੱਜ 16 ਮਈ ਤੈਅ ਕੀਤੀ ਗਈ ਸੀ,ਪਰ ਚੋਣ ਫਿਰ ਐਨ ਮੌਕੇ 'ਤੇ ਮੁਲਤਵੀ ਕਰ ਦਿੱਤੀ ਗਈ। ਉਹ ਇਸ 'ਤੇ ਕੰਟੈਪਟ ਆਫ਼ ਕੋਰਟ ਦਾ ਮਾਮਲਾ ਦਰਜ ਕਰਾਉਣਗੇ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਕਈਂ ਕੌਂਸਲਰਾਂ 'ਤੇ ਪੁਲਿਸ ਮਾਮਲੇ ਦਰਜ ਕਰਨ ਤੋਂ ਇਲਾਵਾ ਕਈ ਕੌਂਸਲਰਾਂ ਦੀ ਦਲ ਬਦਲੀ ਕਰਵਾਉਣ ਦੇ ਬਾਵਜੂਦ ਕਾਂਗਰਸ ਇਹ ਚੋਣ ਜਿੱਤਣ ਲਈ ਲੋੜੀਂਦਾ ਬਹੁਮਤ ਨਹੀਂ ਜੁਟਾ ਸਕੀ। ਅੱਜ ਚੋਣ ਮੁਲਤਵੀ ਹੋਣ ਕਾਰਨ ਅਕਾਲੀ-ਭਾਜਪਾ ਸਮਰਥਕਾਂ ਵੱਲੋਂ ਵਿਧਾਇਕ ਐੱਨਕੇ ਸ਼ਰਮਾ ਦੀ ਅਗਵਾਈ ਹੇਠ ਨਗਰ ਕੌਂਸਲ ਦਫ਼ਤਰ ਮੂਹਰੇ ਰੋਸ ਪ੫ਦਰਸ਼ਨ ਅਤੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

---------

ਡੇਢ ਮਹੀਨੇ ਤੋਂ ਹਿਮਾਚਲ ਦੀ ਸੈਰ ਕਰ ਰਹੇ ਹਨ ਅਕਾਲੀ-ਭਾਜਪਾ ਕੌਂਸਲਰ

ਜੋੜ-ਤੋੜ ਤੋਂ ਬਚਣ ਲਈ ਐੱਨਕੇ ਸ਼ਰਮਾ ਸਮਰਥਕ ਕੌਂਸਲਰ ਪਿਛਲੇ ਡੇਢ ਮਹੀਨੇ ਤੋਂ ਆਪਣੇ ਘਰਾਂ ਤੋਂ ਬਾਹਰ ਹਿਮਾਚਲ ਵਿਚ ਰਹਿ ਰਹੇ ਹਨ। ਅੱਜ ਸ਼ਰਮਾ ਆਪਣੇ ਸਮਰਥਕ ਕੌਂਸਲਰਾਂ ਪ੫ਧਾਨ ਬੁੱਲੂ ਰਾਣਾ, ਕੌਂਸਲਰ ਗੁਰਮੀਤ ਸਿੰਘ, ਬਲਕਾਰ ਰੰਗੀ, ਭੁਪਿੰਦਰ ਰਾਠੋਰ, ਪਵਨ ਕੁਮਾਰ, ਰਘੁਵੀਰ ਜੁਨੇਜਾ, ਸੁਸ਼ੀਲ ਰਾਣਾ ਅਤੇ ਮਨਜੀਤ ਕੌਰ ਨੂੰ ਪੂਰੀ ਸੁਰੱਖਿਆ 'ਚ ਆਪਣੇ ਨਾਲ ਲੈ ਕੇ ਨਗਰ ਕੌਂਸਲ ਦਫ਼ਤਰ ਪੁੱਜੇ ਸਨ। ਚੋਣ ਮੁਲਤਵੀ ਹੋਣ ਕਾਰਨ ਇਕ ਘੰਟੇ ਦੇ ਇੰਤਜ਼ਾਰ ਉਪਰੰਤ ਇਹ ਸਾਰੇ ਕੌਂਸਲਰ ਮੁੜ ਅਣਦੱਸੀ ਥਾਂ ਲਈ ਰਵਾਨਾ ਹੋ ਗਏ। ਦੱਸਣਯੋਗ ਹੈ ਕਿ ਸਾਲ 2015 ਵਿਚ ਹੋਈ ਚੋਣ ਵਿਚ ਅਕਾਲੀ ਦਲ ਦੇ 8, ਭਾਜਪਾ ਦੇ 3 ਅਤੇ 6 ਅਜ਼ਾਦ ਉਮੀਦਵਾਰ ਚੋਣ ਜਿੱਤੇ ਸਨ ਪਰ ਬਾਅਦ ਵਿਚ ਸਾਰੇ ਆਜ਼ਾਦ ਕੌਂਸਲਰਾਂ ਨੇ ਅਕਾਲੀ ਦਲ ਨੂੰ ਸਮਰਥਨ ਦੇ ਦਿੱਤਾ ਸੀ। ਸਰਕਾਰ ਬਦਲਣ 'ਤੇ ਇਕ ਅਕਾਲੀ ਕੌਂਸਲਰ ਰੂਪ ਸਿੰਘ ਰਾਣਾ ਨੇ ਅਸਤੀਫ਼ਾ ਦੇ ਦਿੱਤਾ ਸੀ ਜਦਕਿ 8 ਕੌਂਸਲਰ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਅਕਾਲੀ-ਭਾਜਪਾ ਕੋਲ 8 ਕੌਂਸਲਰ ਹਨ ਅਤੇ ਨੌਵੀਂ ਵੋਟ ਵਿਧਾਇਕ ਐੱਨਕੇ ਸ਼ਰਮਾ ਦੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: chd news