ਮੰਡੀਆਂ ਵਿਚ ਪੁੱਜੀ ਕਣਕ ਦੀ 211 ਕਰੋੜ 29 ਲੱਖ ਰੁਪਏ ਅਦਾਇਗੀ ਕੀਤੀ : ਡੀਸੀ

Updated on: Mon, 14 May 2018 07:20 PM (IST)
  

ਗੁਰਮੀਤ ਸਿੰਘ ਸ਼ਾਹੀ, ਐੱਸਏਐੱਸ ਨਗਰ :

'ਜ਼ਿਲ੍ਹੇ ਦੀਆਂ ਮੰਡੀਆਂ ਵਿਚ ਪੁੱਜੀ ਕਿਸਾਨਾਂ ਦੀ ਕਣਕ ਦੀ 211 ਕਰੋੜ 29 ਲੱਖ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਮੰਡੀਆਂ ਵਿਚੋਂ ਹੁਣ ਤਕ 1 ਲੱਖ 25 ਹਜ਼ਾਰ 161 ਮੀਟਿ੫ਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ।' ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਪ੫ੀਤ ਕੌਰ ਸਪਰਾ ਨੇ ਦੱਸਿਆ ਕਿ ਮੰਡੀਆਂ ਵਿਚੋਂ 1 ਲੱਖ 23 ਹਜ਼ਾਰ 406 ਮੀਟਿ੫ਕ ਟਨ ਕਣਕ ਦੀ ਚੁਕਾਈ ਹੋ ਚੁੱਕੀ ਹੈ। ਮੰਡੀਆਂ ਵਿਚ ਕਿਸਾਨਾਂ ਦੀ ਪੁੱਜੀ ਕਣਕ ਦਾ ਦਾਣਾ-ਦਾਣਾ ਖ਼ਰੀਦਿਆ ਜਾਵੇਗਾ। ਖ਼ਰੀਦ ਏਜੰਸੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਕਣਕ ਦੀ ਖ਼ਰੀਦ ਅਤੇ ਲਿਫਟਿੰਗ ਵਿਚ ਕਿਸੇ ਕਿਸਮ ਦੀ ਕੁਤਾਹੀ ਨਾ ਵਰਤਣ ਅਤੇ ਮੰਡੀਆਂ ਵਿਚ 1692 ਮੀਟਿ੫ਕ ਟਨ ਕਣਕ ਦੀ ਚੁਕਾਈ ਨੂੰ ਵੀ ਜਲਦੀ ਤੋਂ ਜਲਦੀ ਯਕੀਨੀ ਬਣਾਉਣ ਅਤੇ 5 ਕਰੋੜ 76 ਲੱਖ ਰੁਪਏ ਦੀ ਅਦਾਇਗੀ ਵੀ ਤੁਰੰਤ ਕਰਨ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਪਨਗ੍ਰੇਨ ਨੇ ਹੁਣ ਤਕ 25 ਹਜ਼ਾਰ 87 ਮੀਟਿ੫ਕ ਟਨ, ਮਾਰਕਫ਼ੈੱਡ ਨੇ 24097 ਮੀਟਿ੫ਕ ਟਨ, ਪਨਸਪ ਨੇ 21604 ਮੀਟਿ੫ਕ ਟਨ, ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਨੇ 11792, ਪੰਜਾਬ ਐਗਰੋ ਨੇ 19667 ਅਤੇ ਐੱਫਸੀਆਈ ਨੇ 22851 ਮੀਟਿ੫ਕ ਟਨ ਕਣਕ ਦੀ ਖ਼ਰੀਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਨਗੇ੫ਨ ਨੇ ਕਿਸਾਨਾਂ ਨੂੰ 43 ਕਰੋੜ 49 ਲੱਖ, ਮਾਰਕਫੈੱਡ ਨੇ 40 ਕਰੋੜ 92 ਲੱਖ, ਪਨਸਪ ਨੇ 37 ਕਰੋੜ 44 ਲੱਖ, ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ 20 ਕਰੋੜ 46 ਲੱਖ, ਪੰਜਾਬ ਐਗਰੋ ਨੇ 33 ਕਰੋੜ 26 ਲੱਖ , ਐੱਫਸੀਆਈ ਨੇ 35 ਕਰੋੜ 72 ਲੱਖ ਦੀ ਕਣਕ ਦੀ ਅਦਾਇਗੀ ਕੀਤੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: chd news