ਉਸਾਰੀ ਅਧੀਨ ਬਹੁ-ਮੰਜ਼ਿਲੀ ਇਮਾਰਤ ਦੀ ਸ਼ਟਰਿੰਗ ਟੁੱਟਣ ਕਾਰਨ ਮਜ਼ਦੂਰ ਦੀ ਮੌਤ

Updated on: Mon, 16 Apr 2018 09:04 PM (IST)
  

ਗੁਰਵਿੰਦਰ ਗੋਸਵਾਮੀ, ਮੁੱਲਾਂਪੁਰ ਗ਼ਰੀਬਦਾਸ :

ਨਿਊ ਚੰਡੀਗੜ੍ਹ 'ਚ ਉਸਾਰੀ ਅਧੀਨ ਬਹੁ-ਮੰਜ਼ਿਲੀ ਇਮਾਰਤ ਦੀ ਸ਼ਟਰਿੰਗ ਟੁੱਟਣ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਇਕ ਹਾਊਸਿੰਗ ਪ੫ਾਜੈਕਟ ਤਹਿਤ ਫਲੈਟਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਜਿਸ ਵਿਚ ਠੇਕੇਦਾਰ ਅਧੀਨ ਵੱਡੀ ਗਿਣਤੀ ਵਿਚ ਪ੫ਵਾਸੀ ਮਜ਼ਦੂਰ ਕੰਮ 'ਤੇ ਲੱਗੇ ਹੋਏ ਨੇ। ਬੀਤੀ ਰਾਤ ਇਮਾਰਤ ਦੇ ਕੰਮਕਾਜ ਵਿਚ ਹੋਰਨਾਂ ਮਜ਼ਦੂਰਾਂ ਦੇ ਨਾਲ ਅਮਰ ਕੁਮਾਰ ਵਾਸੀ ਬਿਹਾਰ ਅਤੇ ਰਾਕੇਸ਼ ਕੁਮਾਰ ਕੰਮ ਕਰ ਰਹੇ ਸਨ ਤਾਂ ਅਚਾਨਕ ਸ਼ਟਰਿੰਗ ਟੁੱਟ ਜਾਣ ਕਾਰਨ ਅਸਮਾਨ ਛੂੰਹਦੀ ਇਮਾਰਤ ਤੋਂ ਦੋਵੇਂ ਜਣੇ ਹੇਠਾਂ ਡਿੱਗ ਪਏ। ਠੇਕੇਦਾਰ ਅਨੁਸਾਰ ਕੰਪਨੀ ਪ੫ਬੰਧਕਾਂ ਦੀ ਸਹਾਇਤਾ ਨਾਲ ਤੁਰੰਤ ਜ਼ਖ਼ਮੀ ਹਾਲਤ ਵਿਚ ਦੋਵਾਂ ਨੂੰ ਪੀਜੀਆਈ ਵਿਖੇ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਅਮਰ ਕੁਮਾਰ ਦਮ ਤੋੜ ਗਿਆ ਜਦਕਿ ਗੰਭੀਰ ਜ਼ਖ਼ਮੀ ਹਾਲਤ ਵਿਚ ਰਾਕੇਸ਼ ਕੁਮਾਰ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਅਨੁਸਾਰ ਮਿ੫ਤਕ ਅਮਰ ਕੁਮਾਰ ਦੇ ਭਰਾ ਅਮਿਤ ਕੁਮਾਰ ਦੇ ਬਿਆਨਾਂ 'ਤੇ ਪੁਲਿਸ ਨੇ ਧਾਰਾ 174 ਅਧੀਨ ਕਾਰਵਾਈ ਅਮਲ ਵਿਚ ਲਿਆਂਦੀ ਹੈ। ਪੀਜੀਆਈ ਚੰਡੀਗੜ੍ਹ ਵਿਖੇ ਮਿ੫ਤਕ ਅਮਰ ਕੁਮਾਰ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਇਸ ਸਬੰਧੀ ਕੰਪਨੀ ਦੇ ਅਧਿਕਾਰੀਆਂ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਇਹ ਹਾਦਸਾ ਅਚਾਨਕ ਹੋਇਆ ਹੈ ਅਤੇ ਉਨ੍ਹਾਂ ਕੋਲ ਹਰ ਇਕ ਮੱੁਢਲੀ ਸਹੂਲਤ ਮੌਜੂਦ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: chd news