ਗੁਰਦੁਆਰਾ ਸਾਹਿਬ ਸੈਕਟਰ-22 ਵਿਖੇ ਵਿਸਾਖੀ ਮੌਕੇ ਦਸਤਾਰਬੰਦੀ ਮੁਕਾਬਲੇ ਕਰਵਾਏ

Updated on: Mon, 16 Apr 2018 08:21 PM (IST)
  
chd news

ਗੁਰਦੁਆਰਾ ਸਾਹਿਬ ਸੈਕਟਰ-22 ਵਿਖੇ ਵਿਸਾਖੀ ਮੌਕੇ ਦਸਤਾਰਬੰਦੀ ਮੁਕਾਬਲੇ ਕਰਵਾਏ

-ਖ਼ੂਨਦਾਨ ਅਤੇ ਬਿਮਾਰੀਆਂ ਦੀ ਜਾਂਚ ਸਬੰਧੀ ਕੈਂਪ ਦੌਰਾਨ ਮਰੀਜ਼ਾਂ ਦੀ ਕੀਤੀ ਜਾਂਚ

ਗੁਰਪ੫ੀਤ ਕੌਰ, ਐੱਸਏਐੱਸ ਨਗਰ :

ਚੰਡੀਗੜ੍ਹ ਗੁਰਦੁਆਰਾ ਅਸਥਾਪਨ ਕਮੇਟੀ ਤੇ ਯੰਗ ਖ਼ਾਲਸਾ ਵੈਲਫੇਅਰ ਗਰੁੱਪ ਵੱਲੋਂ ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸੈਕਟਰ-22ਡੀ ਚੰਡੀਗੜ੍ਹ ਵਿਖੇ ਸੰੁਦਰ ਦਸਤਾਰਬੰਦੀ/ਦੁਮਾਲਾ ਮੁਕਾਬਲੇ ਕਰਵਾਏ ਗਏ। ਮੁਕਾਬਲੇ ਵਿਚ ਕੁੱਲ ਤਿੰਨ ਗਰੁੱਪ 8 ਸਾਲ ਤੋਂ 12 ਸਾਲ ਤਕ ਗਰੁੱਪ 'ੳ', 13 ਸਾਲ ਤੋਂ 18 ਸਾਲ ਤਕ ਗਰੁੱਪ 'ਅ' ਅਤੇ 19 ਸਾਲ ਤੋਂ 25 ਸਾਲ ਦੀ ਉਮਰ ਤਕ ਗਰੁੱਪ 'ੲ' ਬਣਾਏ ਗਏ ਸਨ ਜਿਨ੍ਹਾਂ ਵਿਚ ਪਹਿਲਾ ਸਥਾਨ ਪ੫ਾਪਤ ਕਰਨ ਵਾਲੇ ਨੂੰ 2100 ਰੁਪਏ, ਦੂਜਾ ਸਥਾਨ ਪ੫ਾਪਤ ਕਰਨ ਵਾਲੇ ਨੂੰ 1100 ਰੁਪਏ ਅਤੇ ਤੀਜਾ ਸਥਾਨ ਪ੫ਾਪਤ ਕਰਨ ਵਾਲੇ ਨੂੰ 500 ਰੁਪਏ ਇਨਾਮ ਤੋਂ ਇਲਾਵਾ ਟਰਾਫ਼ੀ ਅਤੇ ਪ੫ਸ਼ੰਸਾ ਪੱਤਰ ਵੀ ਸਨਮਾਨ ਵਜੋਂ ਦਿੱਤੇ ਗਏ। ਇਨ੍ਹਾਂ ਇਨਾਮਾਂ ਦੀ ਵੰਡ ਤਰਇੰਦਰ ਸਿੰਘ, ਗੁਰਜੋਤ ਸਿੰਘ ਸਾਹਨੀ ਅਤੇ ਸੈਕਟਰ-17 ਦੇ ਐੱਸਐੱਚਓ ਐੱਮ ਐੱਸ ਭੁੱਲਰ ਵੱਲੋਂ ਕੀਤੀ ਗਈ। ਇਸ ਦੌਰਾਨ ਖ਼ੂਨਦਾਨ ਅਤੇ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕਰਨ ਲਈ ਕੈਂਪ ਲਗਾਇਆ ਗਿਆ ਜਿਸ ਵਿਚ 40 ਯੂਨਿਟ ਖ਼ੂਨ ਇਕੱਠਾ ਹੋਇਆ। ਇਸ ਤੋਂ ਇਲਾਵਾ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਨੇ ਲੋੜਵੰਦ ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਯੰਗ ਖ਼ਾਲਸਾ ਗਰੁੱਪ ਦੇ ਪ੫ਧਾਨ ਐੱਸਪੀ ਸਿੰਘ ਨੇ ਕਿਹਾ ਕਿ ਉਹ ਸਿੱਖ ਪੰਥ ਦੀ ਚੜ੍ਹਦੀਕਲਾ ਲਈ ਇਹੋ ਜਿਹੇ ਉਪਰਾਲੇ ਨਿਰੰਤਰ ਕਰਦੇ ਰਹਿਣਗੇ। ਇਸ ਮੌਕੇ ਰਘਬੀਰ ਸਿੰਘ ਸੈਣੀ, ਪਰਮਦੀਪ ਸਿੰਘ ਭਬਾਤ, ਜਸਬੀਰ ਸਿੰਘ ਉਪਲ, ਅਜੀਤ ਸਿੰਘ ਸੈਣੀ, ਹਰਦੀਪ ਸਿੰਘ ਬਿੱਟੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

16ਸੀਐਚਡੀ152ਪੀ : ਦਸਤਾਰਬੰਦੀ ਮੁਕਾਬਲੇ ਦੌਰਾਨ ਅੱਵਲ ਆਏ ਬੱਚਿਆਂ ਨੂੰ ਕਮੇਟੀ ਆਗੂ ਸਨਮਾਨਿਤ ਕਰਦੇ ਹੋਏ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: chd news