ਰਾਮ ਦੇਵੀ ਜਿੰਦਲ ਗਰੁੱਪ ਨੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ

Updated on: Mon, 16 Apr 2018 07:27 PM (IST)
  
chd news

ਰਾਮ ਦੇਵੀ ਜਿੰਦਲ ਗਰੁੱਪ ਨੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ

ਸੁਰਜੀਤ ਸਿੰਘ ਕੋਹਾੜ, ਲਾਲੜੂ :

ਲਾਲੜੂ ਨੇੜੇ ਪਿੰਡ ਬਸੌਲੀ ਵਿਖੇ ਸਥਿਤ ਰਾਮ ਦੇਵੀ ਜਿੰਦਲ ਗਰੁੱਪ ਆਫ਼ ਪ੫ੋਫੈਸ਼ਨਲ ਇੰਸਟੀਚਿਊਟਸ ਵੱਲੋਂ ਬੀਟੈਕ, ਐੱਮਬੀਏ ਅਤੇ ਡਿਪਲੋਮਾ ਕਰ ਰਹੇ ਅਖੀਰਲੇ ਸਾਲ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪ੫ੋਗਰਾਮ ਦੌਰਾਨ ਗਿੱਧਾ, ਭੰਗੜਾ, ਹਰਿਆਣਵੀ ਡਾਂਸ, ਰਾਜਸਥਾਨੀ ਡਾਂਸ, ਪਹਾੜੀ ਨਾਚ, ਸਕਿੱਟ ਅਤੇ ਨਾਟਕ ਪੇਸ਼ ਕਰ ਕੇ ਖੂਬ ਰੰਗ ਬੰਨਿ੍ਹਆ। ਸਮਾਰੋਹ ਦੌਰਾਨ ਪੁੱਜੇ ਕਾਲਜ ਦੇ ਡਾਇਰੈਕਟਰ ਸੁਨੀਤਾ ਜਿੰਦਲ ਨੇ ਦੀਪ ਰੌਸ਼ਨ ਕਰ ਕੇ ਪ੫ੋਗਰਾਮ ਦਾ ਆਗਾਜ਼ ਕੀਤਾ ਅਤੇ ਸਿੱਖਿਆ ਪ੫ਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਅੱਗੇ ਵਧਣ ਦੀ ਪ੫ੇਰਣਾ ਦਿੰਦਿਆਂ ਕਿਹਾ ਕਿ ਸਿੱਖਿਆ ਹੀ ਵਿਦਿਆਰਥੀਆਂ ਦਾ ਭਵਿੱਖ ਉਜਵਲ ਕਰ ਸਕਦੀ ਹੈ ਕਿਉਂਕਿ ਸਿੱਖਿਆ ਤੋਂ ਬਿਨਾਂ ਵਿਦਿਆਰਥੀ ਦਾ ਜੀਵਨ ਅਧੂਰਾ ਹੈ। ਜਿੰਦਲ ਨੇ ਸਿੱਖਿਆ ਦੇ ਖੇਤਰ ਵਿਚ ਕਾਲਜ ਵੱਲੋਂ ਪਾਏ ਜਾ ਰਹੇ ਯੋਗਦਾਨ ਬਾਰੇ ਗੱਲ ਕਰਦਿਆਂ ਕਿਹਾ ਕਿ ਜਿੱਥੇ ਇਹ ਕਾਲਜ ਵਧੀਆ ਤਕਨੀਕੀ ਸਿੱਖਿਆ ਪ੫ਦਾਨ ਕਰ ਰਿਹਾ ਹੈ, ਉੱਥੇ ਹੀ ਖੇਡਾਂ ਵਿਚ ਵੀ ਅੱਗੇ ਹੈ ਜੋ ਇਸ ਇਲਾਕੇ ਲਈ ਬੜੇ ਮਾਣ ਵਾਲੀ ਗੱਲ ਹੈ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਜੀਵਨ ਵਿਚ ਹਰ ਚਣੌਤੀ ਨੂੰ ਸਵੀਕਾਰ ਕਰਦਿਆਂ ਪ੫ੇਰਿਤ ਕੀਤਾ ਕਿ ਵਧੀਆ ਤਕਨੀਕੀ ਸਿੱਖਿਆ ਪ੫ਾਪਤ ਕਰ ਕੇ ਆਪਣੇ ਦੇਸ਼ ਅਤੇ ਪਰਿਵਾਰ ਦਾ ਨਾਂ ਰੋਸ਼ਨ ਕਰਨ। ਵਿਦਿਆਰਥੀਆਂ ਵੱਲੋਂ ਕਾਲਜ ਵਿਚ ਬਿਤਾਏ ਦਿਨਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪਿ੫ੰਸੀਪਲ ਡਾ. ਚੰਦਨ ਪ੫ਭਾ ਸਮੇਤ ਸਮੁੱਚਾ ਸਟਾਫ਼ ਵੀ ਹਾਜ਼ਰ ਸੀ।

15ਸੀਐਚਡੀ925ਪੀ

ਰਾਮ ਦੇਵੀ ਜਿੰਦਲ ਗਰੁੱਪ ਆਫ਼ ਕਾਲਜਿਜ਼ ਵਿਖੇ ਦੀਪ ਜਗਾ ਕੇ ਪੋ੫ਗਰਾਮ ਦਾ ਆਗਾਜ਼ ਕਰਦੇ ਹੋਏ ਕਾਲਜ ਪ੫ਬੰਧਕ।

15ਸੀਐਚਡੀ926ਪੀ

ਵਿਦਾਇਗੀ ਸਾਮਰੋਹ ਦੌਰਾਨ ਪੇਸ਼ਕਾਰੀ ਦਿੰਦੇ ਹੋਏ ਕਾਲਜ ਦੇ ਵਿਦਿਆਰਥੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: chd news