ਨਗਰ ਨਿਗਮ ਦਾ ਸਵੱਛਤਾ ਐਪ ਪੰਜਾਬ 'ਚ ਪਹਿਲੇ, ਦੇਸ਼ 'ਚ 13ਵੇਂ ਸਥਾਨ 'ਤੇ : ਅਵਨੀਤ ਕੌਰ

Updated on: Tue, 13 Mar 2018 09:20 PM (IST)
  
chd news

ਨਗਰ ਨਿਗਮ ਦਾ ਸਵੱਛਤਾ ਐਪ ਪੰਜਾਬ 'ਚ ਪਹਿਲੇ, ਦੇਸ਼ 'ਚ 13ਵੇਂ ਸਥਾਨ 'ਤੇ : ਅਵਨੀਤ ਕੌਰ

-ਸ਼ਹਿਰ ਵਾਸੀਆਂ ਨੂੰ ਸਵੱਛਤਾ ਐਪ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਕੀਤੀ ਅਪੀਲ

ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਹਿਰ ਨੂੰ ਸਵੱਛ ਭਾਰਤ ਮਿਸ਼ਨ ਤਹਿਤ ਸਾਫ਼-ਸੁਥਰਾ ਰੱਖਣ ਲਈ ਸ਼ੁਰੂ ਕੀਤੀ ਗਈ 'ਸਵੱਛਤਾ-ਐੱਮਓਐੱਚਯੂਏ' ਐਪ ਦੀ ਰੈਂਕਿੰਗ ਵਿਚ ਐੱਸਏਐੱਸ ਨਗਰ ਪੰਜਾਬ ਵਿਚ ਪਹਿਲੇ ਨੰਬਰ ਅਤੇ ਦੇਸ਼ ਵਿਚ 13ਵੇਂ ਸਥਾਨ 'ਤੇ ਹੈ। ਇਸ ਐਪ ਨੂੰ 8311 ਸ਼ਹਿਰ ਵਾਸੀਆਂ ਨੇ ਡਾਊਨਲੋਡ ਕੀਤਾ ਅਤੇ ਨਗਰ ਨਿਗਮ ਵੱਲੋਂ ਇਸ ਰਾਹੀਂ ਪ੫ਾਪਤ ਹੋਈਆਂ 9000 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਇਸ ਐਪ ਤਹਿਤ ਸ਼ਹਿਰ ਵਾਸੀਆਂ ਦੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ 'ਤੇ 24 ਘੰਟਿਆਂ ਦੇ ਅੰਦਰ-ਅੰਦਰ ਹੱਲ ਕੀਤਾ ਜਾਂਦਾ ਹੈ।

ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਅਵਨੀਤ ਕੌਰ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਤਹਿਤ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਵਿਸ਼ੇਸ਼ ਯਤਨ ਆਰੰਭੇ ਗਏ ਹਨ ਜਿਸ ਤਹਿਤ ਸਵੱਛਤਾ ਐਪ ਦੀ ਵੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਇਸ ਐਪ ਨੂੰ ਵੱਧ ਤੋਂ ਵੱਧ ਡਾਊਨਲੋਡ ਕਰਨ ਅਤੇ ਇਸ ਰਾਹੀਂ ਫੀਡਬੈਕ ਭੇਜਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਐਪ ਨੂੰ ਗੂਗਲ ਪਲੇਸਟੋਰ/ਐਪਸਟੋਰ ਰਾਹੀਂ ਡਾਊਨਲੋਡ ਕਰ ਕੇ ਸਫ਼ਾਈ ਸਬੰਧੀ ਸ਼ਿਕਾਇਤਾਂ ਨਗਰ ਨਿਗਮ ਨੂੰ ਭੇਜੀਆਂ ਜਾ ਸਕਦੀਆਂ ਹਨ।

ਉਨ੍ਹਾਂ ਕਿਹਾ ਕਿ ਇਸ ਐਪ ਦੀ ਵੱਧ ਤੋਂ ਵੱਧ ਵਰਤੋਂ ਕਰਨ ਨਾਲ ਸ਼ਹਿਰ ਦੇ ਸਫ਼ਾਈ ਕਾਰਜਾਂ ਵਿਚ ਵਧੇਰੇ ਤੇਜ਼ੀ ਆਵੇਗੀ ਜਿਸ ਨਾਲ ਮੋਹਾਲੀ ਸ਼ਹਿਰ ਨੂੰ ਅਤਿ ਸਾਫ਼-ਸੁਥਰਾ ਸ਼ਹਿਰ ਬਣਾਇਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਵੱਲੋਂ ਸ਼ਿਕਾਇਤ ਦਾਇਰ ਕੀਤੇ ਜਾਣ ਤੋਂ ਬਾਅਦ ਉਹ ਸਬੰਧਤ ਸੈਨੇਟਰੀ ਇੰਸਪੈਕਟਰ ਨੂੰ ਭੇਜੀ ਜਾਂਦੀ ਹੈ। ਇਸ ਐਪ ਦਾ ਵਰਤੋਂਕਾਰ ਆਪਣੀ ਸਮੱਸਿਆ ਸਬੰਧੀ ਫ਼ੋਟੋ ਖਿੱਚ ਕੇ ਅਪਲੋਡ ਕਰ ਸਕਦਾ ਹੈ ਤੇ ਸ਼ਿਕਾਇਤ ਵਾਲੀ ਥਾਂ ਸਬੰਧੀ ਕੋਈ ਖ਼ਾਸ ਨਿਸ਼ਾਨੀ ਦੱਸਣ 'ਤੇ ਇਹ ਐਪ ਖ਼ੁਦ ਹੀ ਸਬੰਧਤ ਥਾਂ ਦਾ ਪਤਾ ਕਰ ਲੈਂਦੀ ਹੈ।

ਇਸ ਐਪ ਜ਼ਰੀਏ ਸ਼ਿਕਾਇਤਕਾਰ ਨੂੰ ਸਮੱਸਿਆ ਦੇ ਹੱਲ ਲਈ ਨਿਰੰਤਰ ਅਪਡੇਟਸ ਮਿਲਦੀਆਂ ਰਹਿੰਦੀਆਂ ਹਨ ਅਤੇ ਸਮੱਸਿਆ ਹੱਲ ਹੋਣ 'ਤੇ ਸਬੰਧਤ ਇੰਸਪੈਕਟਰ ਵੱਲੋਂ ਵੀ ਫ਼ੋਟੋ ਅਪਲੋਡ ਕੀਤੀ ਜਾਂਦੀ ਹੈ। ਜੇ ਸ਼ਿਕਾਇਤਕਾਰ ਸਮੱਸਿਆ ਦੇ ਹੱਲ ਤੋਂ ਸੰਤੁਸ਼ਟ ਨਹੀਂ ਹੁੰਦਾ ਤਾਂ ਉਹ ਪੁਰਾਣੀ ਸ਼ਿਕਾਇਤ ਨੂੰ ਮੁੜ ਖੋਲ੍ਹ ਸਕਦਾ ਹੈ।

------------------

13ਸੀਐਚਡੀ2ਪੀ

ਸੰਯੁਕਤ ਕਮਿਸ਼ਨਰ ਅਵਨੀਤ ਕੌਰ ਸਵੱਛਤਾ ਐਪ ਰਾਹੀਂ ਪ੫ਾਪਤ ਹੋਈਆਂ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਜਾਣਕਾਰੀ ਦਿੰਦੇ ਹੋਏ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: chd news